ਉਬੇਰ ਸਰਵਿਸ ਦਾ ਕਾਰਾ, 21 ਮਿੰਟ ਦੀ ਰਾਈਡ ''ਤੇ ਫੜਾ ਦਿੱਤਾ 18,000 ਡਾਲਰ ਦਾ ਬਿੱਲ

12/13/2017 1:54:26 AM

ਟੋਰਾਂਟੋ— ਗਲੋਬਲ ਟੈਕਸੀ ਸੇਵਾ ਦੇਣ ਵਾਲੀ ਕੰਪਨੀ ਉਬੇਰ ਨੂੰ ਉਸ ਵੇਲੇ ਆਪਣੇ ਇਕ ਗਾਹਕ ਤੋਂ ਮੁਆਫੀ ਮੰਗਣੀ ਪੈ ਗਈ ਜਦੋਂ ਇਕ ਛੋਟੀ ਜਿਹੀ ਯਾਤਰਾ ਕਰਨ 'ਤੇ ਯਾਤਰੀ ਨੂੰ 18,000 ਡਾਲਰ ਦਾ ਬਿੱਲ ਫੜਾ ਦਿੱਤਾ ਗਿਆ।


ਸੋਸ਼ਲ ਮੀਡੀਆ 'ਤੇ ਆਈਆਂ ਖਬਰਾਂ ਮੁਤਾਬਕ ਤਸਵੀਰਾਂ 'ਚ ਵਿਖਾਇਆ ਗਿਆ ਹੈ ਕਿ ਇਕ ਉਬੇਰ ਰਾਈਡਰ ਨੂੰ ਸਿਰਫ 21 ਮਿੰਟ ਯਾਤਰਾ ਕਰਨ 'ਤੇ 18,518.50 ਡਾਲਰ ਦਾ ਬਿੱਲ ਭਰਨਾ ਪੈ ਗਿਆ। ਉਬੇਰ ਦੇ ਇਕ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਰਾਈਡਰ ਦੀ ਸਾਰੀ ਰਕਮ ਵਾਪਸ ਕਰ ਦਿੱਤੀ ਗਈ ਹੈ। ਉਬੇਰ ਦੇ ਸਟਾਫ ਦਾ ਕਹਿਣਾ ਹੈ ਕਿ ਵੱਡਾ ਬਿੱਲ ਡਰਾਈਵਰ ਦੀ ਗਲਤੀ ਦਾ ਨਤੀਜਾ ਹੈ ਨਾ ਕਿ ਤਕਨੀਕੀ ਨੁਕਸ। ਬੁਲਾਰੇ ਨੇ ਕਿਹਾ ਕਿ ਡਰਾਈਵਰ ਨੇ ਸਿਸਟਮ 'ਚੋਂ ਵੇਰਵੇ ਹਾਸਲ ਕਰਦੇ ਸਮੇਂ ਗਲਤੀ ਕੀਤੀ। ਕੰਪਨੀ ਇਸ ਗੱਲ ਦੀ ਜਾਂਚ ਕਰ ਰਹੀ ਹੈ।


Related News