ਪਾਕਿ ਵਿਦੇਸ਼ ਮੰਤਰੀ ਦਾ ਬਿਆਨ-ਚੋਣ ਬਹਿਸ ''ਚ ਪਾਕਿ ਨੂੰ ਨਾ ਘਸੀਟੇ ਭਾਰਤ

12/11/2017 1:03:51 PM

ਇਸਲਾਮਾਬਾਦ (ਬਿਊਰੋ)— ਗੁਜਰਾਤ ਚੋਣਾਂ ਵਿਚ ਪਾਕਿਸਤਾਨ ਨੂੰ ਲੈ ਕੇ ਚੱਲ ਰਹੇ ਮੁੱਦੇ 'ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਭੜਕ ਉੱਠੇ ਹਨ। ਪਾਕਿਸਤਾਨੀ ਵਿਦੇਸ਼ ਮੰਤਰੀ ਫੈਸਲ ਖਾਨ ਨੇ ਟਵਿੱਟਰ 'ਤੇ ਕਿਹਾ ਹੈ ਕਿ ਭਾਰਤ ਚੋਣ ਬਹਿਸ ਵਿਚ ਪਾਕਿ ਨੂੰ ਨਾ ਘਸੀਟੇ ਅਤੇ ਸਾਜਸ਼ਾਂ ਦੀ ਥਾਂ ਆਪਣੀ ਤਾਕਤ 'ਤੇ ਜਿੱਤ ਹਾਸਲ ਕਰੇ। ਭਾਰਤ ਵੱਲੋਂ ਪਾਕਿ ਨੂੰ ਲੈ ਕੇ ਬੇਬੁਨਿਆਦ ਅਤੇ ਗੈਰ ਜ਼ਿੰਮੇਵਾਰ ਪ੍ਰਚਾਰ ਕੀਤਾ ਜਾ ਰਿਹਾ ਹੈ।

 

ਅਸਲ ਵਿਚ ਕੱਲ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੇ ਦੋਸ਼ ਲਗਾਇਆ ਸੀ ਕਿ ਪਾਕਿਸਤਾਨ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਦਖਲ ਅੰਦਾਜ਼ੀ ਕਰ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਕਾਂਗਰਸ ਨੂੰ ਉਸ ਦੀ ਪਾਰਟੀ ਦੇ ਵੱਡੇ ਨੇਤਾਵਾਂ ਵੱਲੋਂ ਹਾਲ ਹੀ ਵਿਚ ਗੁਆਂਢੀ ਦੇਸ਼ ਦੇ ਨੇਤਾਵਾਂ ਨਾਲ ਮਿਲਣ 'ਤੇ ਸਪੱਸ਼ਟੀਕਰਨ ਮੰਗਿਆ ਹੈ। ਪਾਲਨਪੁਰਾ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨੀ ਫੌਜ ਦੇ ਸਾਬਕਾ ਮਹਾਨਿਦੇਸ਼ਕ ਸਰਦਾਰ ਅਰਸ਼ਦ ਰਫੀਕ ਵੱਲੋਂ ਕਥਿਤ ਤੌਰ 'ਤੇ ਕੀਤੀ ਗਈ ਅਪੀਲ ਨੂੰ ਲੈ ਕੇ ਵੀ ਸਵਾਲ ਉਠਾਏ।
ਰਫੀਕ ਨੇ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੂੰ ਗੁਜਰਾਤ ਦਾ ਮੁੱਖ ਮੰਤਰੀ ਬਣਾਉਣ ਦੀ ਕਥਿਤ ਤੌਰ 'ਤੇ ਅਪੀਲ ਕੀਤੀ ਸੀ। ਮੋਦੀ ਨੇ ਕਿਹਾ ਸੀ ਕਿ ਕਾਂਗਰਸ ਦੇ ਮੁਲੱਤਵੀ ਸੀਨੀਅਰ ਨੇਤਾ ਮਣੀਸ਼ੰਕਰ ਅੱਯਰ ਨੇ ਕਾਂਗਰਸ ਦੇ ਵੱਡੇ ਨੇਤਾਵਾਂ ਵੱਲੋਂ ਪਾਕਿਸਤਾਨੀ ਨੇਤਾਵਾਂ ਨਾਲ ਕਥਿਤ ਤੌਰ 'ਤੇ ਮੁਲਾਕਾਤ ਕਰਨ ਦੇ ਇਕ ਦਿਨ ਬਾਅਦ ਉਨ੍ਹਾਂ ਨੂੰ 'ਨੀਚ' ਕਿਹਾ ਸੀ।


Related News