ਸਪੇਨ ਹਮਲੇ ਦੇ ਪੀੜਤਾਂ ''ਚ ਕਰੀਬ 34 ਦੇਸ਼ਾਂ ਦੇ ਲੋਕ ਸ਼ਾਮਲ

08/19/2017 1:06:01 AM

ਬਾਰਸੀਲੋਨਾ— ਸਪੇਨ 'ਚ ਦੋਹਰੇ ਅੱਤਵਾਦੀ ਹਮਲੇ ਦੇ ਪੀੜਤਾਂ 'ਚ ਕਰੀਬ 34 ਵੱਖ-ਵੱਖ ਦੇਸ਼ਾਂ ਦੇ ਲੋਕ ਸ਼ਾਮਲ ਹਨ। ਸਪੇਨ 'ਚ ਬੀਤੇ ਦਿਨ ਹੋਏ ਦੋਹਰੇ ਵਾਹਨ ਹਮਲੇ 'ਚ 14 ਲੋਕ ਮਾਰੇ ਗਏ ਹਨ ਅਤੇ ਕਰੀਬ 100 ਲੋਕ ਜ਼ਖਮੀ ਹੋਏ ਹਨ। ਸਪੇਨ ਦੀ ਨਾਗਰਿਕ ਸੁਰੱਖਿਆ ਏਜੰਸੀ ਨੇ ਟਵੀਟ ਕੀਤਾ ਕਿ ਸੈਲਾਨੀਆਂ ਵਿਚਾਲੇ ਬਹੁਤ ਪ੍ਰਸਿੱਧ ਸ਼ਹਿਰ ਬਾਰਸੀਲੋਨਾ 'ਚ ਜ਼ਖਮੀ ਹੋਏ ਲੋਕਾਂ 'ਚ ਫਰਾਂਸ, ਪਾਕਿਸਤਾਨ, ਸਪੇਨ, ਨੀਦਰਲੈਂਡ, ਚੀਨ, ਵੈਨੇਜ਼ੁਏਲਾ, ਮਾਰੀਤਾਨੀਆ, ਆਸਟਰੇਲੀਆ ਅਤੇ ਬ੍ਰਿਟੇਨ ਦੇ ਨਾਗਰਿਕ ਸ਼ਾਮਲ ਹਨ।


Related News