ਅਫਗਾਨਿਸਤਾਨ ''ਚ ਹਵਾਈ ਹਮਲੇ ''ਚ ਛੇ ਅੱਤਵਾਦੀ ਮਾਰੇ ਗਏ

08/18/2017 6:27:35 AM

ਦੁਬਈ— ਅਮਰੀਕੀ ਗਠਜੋੜ ਫੌਜ ਵੱਲੋਂ ਅਫਗਾਨਿਸਤਾਨ ਦੇ ਕੁੰਦੁਜ ਸੂਬੇ 'ਚ ਹਵਾਈ ਹਮਲੇ ਕੀਤੇ ਗਏ ਜਿਸ ਦੌਰਾਨ ਤਾਲਿਬਾਨ 'ਚ ਕਰੀਬ ਛੇ ਅੱਤਵਾਦੀ ਮਾਰੇ ਗਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਵੀਰਵਾਰ ਨੂੰ ਚਾਰਦਾਰਾ ਜ਼ਿਲੇ 'ਚ ਤਾਲਿਬਾਨ ਦੇ ਟਿਕਾਣੇ 'ਤੇ ਹਵਾਈ ਹਮਲੇ ਕੀਤੇ ਗਏ। ਸੂਤਰਾਂ ਨੇ ਦੱਸਿਆ ਕਿ ਪੂਰਬੀ ਅਫਗਾਨਿਸਤਾਨ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖਿਲਾਫ ਅਮਰੀਕਾ ਅਤੇ ਅਫਗਾਨਿਸਤਾਨ ਦੇ ਸੰਯੁਕਤ ਅਭਿਆਨ 'ਚ ਕੁਝ ਅਮਰੀਕੀ ਅਤੇ ਅਫਗਾਨ ਸੁਰੱਖਿਆ ਬਲਾਂ ਦੇ ਜਵਾਨ ਵੀ ਜ਼ਖਮੀ ਹੋਏ ਹਨ।


Related News