ਸਿਡਨੀ ਹਵਾਈ ਅੱਡੇ ''ਤੇ ਟਰੱਕ ਨਾਲ ਟਕਰਾਇਆ ਜਹਾਜ਼, ਵਾਲ-ਵਾਲ ਬਚੇ ਯਾਤਰੀ

10/15/2017 11:32:51 AM

ਸਿਡਨੀ (ਬਿਊਰੋ)— ਸਿਡਨੀ ਹਵਾਈ ਅੱਡੇ 'ਤੇ ਇਕ ਯਾਤਰੀ ਜਹਾਜ਼ ਦੀ ਟੱਕਰ ਕੇਟਰਿੰਗ ਟਰੱਕ ਨਾਲ ਹੋ ਗਈ। ਇਹ ਜਹਾਜ਼ ਕੰਤਾਸ ਏਅਰਲਾਈਨਜ਼ ਦਾ ਸੀ। ਇਹ ਹਾਦਸਾ ਕੱਲ ਭਾਵ ਸ਼ਨੀਵਾਰ ਦੀ ਰਾਤ ਨੂੰ ਤਕਰੀਬਨ 7.30 ਵਜੇ ਵਾਪਰਿਆ। ਕੰਤਾਸ ਬੋਇੰਗ-737 ਜਹਾਜ਼ ਦਾ ਸੱਜਾ ਵਿੰਗ ਟੱਕਰ ਕਾਰਨ ਨੁਕਸਾਨਿਆ ਗਿਆ।
ਟੱਕਰ ਤੋਂ ਬਾਅਦ ਜਹਾਜ਼ 'ਚ ਸਵਾਰ ਯਾਤਰੀ ਘਬਰਾ ਗਏ। ਦਰਅਸਲ ਜਹਾਜ਼ ਉਡਾਣ ਭਰਨ ਵਾਲਾ ਸੀ ਅਤੇ ਉਸ ਦੀ ਟੱਕਰ ਨੇੜੇ ਖੜ੍ਹੇ ਕੇਟਰਿੰਗ ਟਰੱਕ ਨਾਲ ਹੋ ਗਈ। ਧੀਮੀ ਰਫਤਾਰ ਹੋਣ ਕਾਰਨ ਬਚਾਅ ਹੋ ਗਿਆ। ਕੰਤਾਸ ਏਅਰਲਾਈਨਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਖੁਸ਼ਕਿਸਮਤੀ ਇਹ ਰਹੀ ਕਿ ਟੱਕਰ ਕਾਰਨ ਜਹਾਜ਼ 'ਚ ਸਵਾਰ ਯਾਤਰੀ ਅਤੇ ਟਰੱਕ ਡਰਾਈਵਰ ਬਚ ਗਏ। ਯਾਤਰੀਆਂ ਨੂੰ ਦੂਜੇ ਜਹਾਜ਼ 'ਚ ਟਰਾਂਸਫਰ ਕੀਤਾ ਗਿਆ। ਕੰਤਾਸ ਇੰਜੀਨੀਅਰਿੰਗ ਵਲੋਂ ਜਹਾਜ਼ ਨੂੰ ਹੋਏ ਨੁਕਸਾਨ ਦਾ ਮੁਆਇਨਾ ਕੀਤਾ ਗਿਆ।


Related News