ਮਿਲ ਗਿਆ ਦਿਮਾਗ ਨੂੰ ਖਤਰਨਾਕ ਫਫੂੰਦ ਦਾ ਪ੍ਰਸਾਰ ਰੋਕਣ ਦਾ ਨਵਾਂ ਤਰੀਕਾ

08/18/2017 3:05:40 PM

ਲੰਡਨ— ਵਿਗਿਆਨੀਆਂ ਨੇ ਸਰੀਰ ਦੇ ਪ੍ਰਤੀਰੋਧੀ ਤੰਤਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਦਿਮਾਗ ਤੱਕ ਫੈਲਣ ਵਾਲੇ ਇਕ ਖਤਰਨਾਕ ਫਫੂੰਦ ਦੇ ਵਾਇਰਸ ਨੂੰ ਰੋਕਣ ਦਾ ਤਰੀਕਾ ਲੱਭ ਲਿਆ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਸ਼ੇਫੀਲਡ ਅਤੇ ਅਮਰੀਕਾ ਦੇ ਹਾਵਰਡ ਮੈਡੀਕਲ ਸਕੂਲ ਆਦਿ ਦੇ ਖੋਜਕਰਤਾਵਾਂ ਨੇ ਕ੍ਰਿਪਟੋਕੋਕੋਸਿਸ ਨਾਮਕ ਬੀਮਾਰੀ ਦਾ ਅਧਿਐਨ ਕੀਤਾ। ਇਹ ਇਕ ਅਜਿਹੀ ਬੀਮਾਰੀ ਹੈ, ਜੋ ਹਵਾ ਰਾਹੀਂ ਫਫੂੰਦ 'ਚ ਸਾਹ ਲੈਣ ਤੋਂ ਬਾਅਦ ਇਨਸਾਨਾਂ ਅਤੇ ਪਸ਼ੂਆਂ ਨੂੰ ਵਾਇਰਲ ਕਰ ਦਿੰਦੀ ਹੈ। ਇਸ ਬੀਮਾਰੀ ਦਾ ਨਤੀਜਾ ਫੇਫੜਿਆਂ ਦੇ ਵਾਇਰਸ ਦੇ ਰੂਪ 'ਚ ਸਾਹਮਣੇ ਆ ਸਕਦਾ ਹੈ ਅਤੇ ਇਹ ਵਾਈਟ ਬਲੱਡ ਸੈੱਲ ਦੀ ਮਦਦ ਨਾਲ ਦਿਮਾਗ ਤੱਕ ਫੈਲ ਸਕਦਾ ਹੈ। ਖੋਜਕਰਤਾਵਾਂ ਨੇ ਪਤਾ ਲਗਾਇਆ ਹੈ ਕਿ ਵਾਈਟ ਬਲੱਡ ਸੈੱਲ ਇਨ੍ਹਾਂ ਰੋਗਾਣੂਆਂ ਦੇ ਵਰਤਾਓ ਨੂੰ ਕੰਟਰੋਲ ਕਰਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਈ.ਆਰ.ਕੇ.5 ਨਾਮਕ ਇਕ ਅਣੂ ਵਾਈਟ ਬਲੱਡ ਸੈੱਲ ਨੂੰ ਇਨ੍ਹਾਂ ਰੋਗਾਣੂਆਂ ਨੂੰ ਛੱਡ ਦੇਣ ਲਈ ਉਤਸ਼ਾਹਿਤ ਕਰ ਸਕਦਾ ਹੈ। ਖੋਜਕਰਤਾ ਉਸ ਕਾਰਵਾਈ ਦਾ ਪਤਾ ਲਗਾਉਣਾ ਚਾਹੁੰਦੇ ਸਨ, ਜੋ ਵਾਈਟ ਬਲੱਡ ਸੈੱਲ ਨੂੰ ਇਨ੍ਹਾਂ ਹਮਲਾਵਰ ਰੋਗਾਣੂਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਉਤਸ਼ਾਹਿਤ ਕਰ ਸਕੇ ਤਾਂ ਅਸੀਂ ਸਿਰਫ ਕ੍ਰਿਪਟੋਕੋਕੋਸਿਸ ਹੀ ਨਹੀਂ ਸਗੋਂ ਹੋਰ ਰੋਗਾਣੂਆਂ ਨਾਲ ਹੋਣ ਵਾਲੇ ਖਤਰਨਾਕ ਨਤੀਜਿਆਂ ਨੂੰ ਵੀ ਰੋਕ ਸਕਦੇ ਹਨ। ਖੋਜਕਰਤਾਵਾਂ ਨੇ ਈ.ਆਰ.ਕੇ.5 ਨਾਮਕ ਅਣੂ ਦਾ ਪਤਾ ਲਗਾਇਆ, ਜੋ ਵਾਈਟ ਬਲੱਡ ਸੈੱਲ ਨੂੰ ਰੋਗਾਣੂਆਂ ਨੂੰ ਬਾਹਰ ਕੱਢਣ ਜਾਂ ਇਕ ਹੀ ਥਾਂ 'ਤੇ ਰਹਿਣ ਦੇਣ ਅਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਲਈ ਉਤਸ਼ਾਹਿਤ ਕਰ ਸਕਦਾ ਹੈ।


Related News