ਦੁਨੀਆਵੀ ਲੋਕ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਮਾਰਗ ਤੋਂ ਭਟਕੇ : ਭਾਈ ਜਸਪਾਲ ਸਿੰਘ ਤਾਨ

12/08/2017 3:33:06 PM

ਮਿਲਾਨ, (ਸਾਬੀ ਚੀਨੀਆ)—  ਕਲਯੁੱਗ ਦੇ ਭਿਆਨਕ ਯੁੱਗ 'ਚ ਮੋਹ ਮਾਇਆ ਦੇ ਸ਼ਿਕਾਰ ਹੋਏ ਦੁਨੀਆਵੀ ਲੋਕ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਮਾਰਗ ਤੋਂ ਪੂਰੀ ਤਰ੍ਹਾਂ ਭਟਕੇ ਕੁਰਾਹੇ ਪੈ ਚੁੱਕੇ ਹਨ, ਲੋਕਾਂ ਦੀ ਇਹ ਭਟਕਣ ਤਦ ਤੱਕ ਜਾਰੀ ਰਹੇਗੀ, ਜਦ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਗੁਰਬਾਣੀ ਨੂੰ ਪੜ੍ਹ ਕੇ ਉਸ 'ਤੇ ਅਮਲ ਨਹੀਂ ਕਰਦੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੌਮ ਦੇ ਮਹਾਨ ਬੁਲਾਰੇ ਭਾਈ ਜਸਪਾਲ ਸਿੰਘ ਤਾਨ, ਸਤਪਾਲ ਸਿੰਘ ਗਰਚਾ ਤੇ ਸਰਬਜੀਤ ਸਿੰਘ ਸਾਬੀ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 548ਵੇਂ ਅਵਤਾਰ ਦਿਹਾੜੇ ਮੌਕੇ ਸ੍ਰੀ ਗੁਰੂ ਰਾਵਿਦਾਸ ਦਰਬਾਰ ਹੋਏ ਸਮਾਗਮ ਦੌਰਾਨ ਕੀਤਾ ਗਿਆ। ਇਨ੍ਹਾਂ ਮਹਾਨ ਸਮਾਗਮਾਂ ਦੀ ਆਰੰਭਤਾ ਭਾਈ ਅਜੀਤ ਸਿੰਘ ਥਿੰਦ ਤੇ ਡਾ. ਬਲਵਿੰਦਰ ਸਿੰਘ ਭਾਗੋਅਰਾਈਆਂ ਦੇ ਜੱਥੇ ਵਲੋਂ ਕਵੀਸ਼ਰੀ ਵਾਰਾਂ ਰਾਹੀਂ ਕੀਤੀ ਗਈ।
ਸ੍ਰੀ ਆਖੰਡ ਪਾਠ ਦੀ ਸੇਵਾ ਗੁਰੂ ਘਰ ਦੇ ਪ੍ਰੇਮੀ ਡਾ. ਧਰਮਪਾਲ ਜੀ ਵੱਲੋਂ ਕਰਵਾਈ ਗਈ ਜਦ ਕਿ ਸਮਾਗਮ ਦੀਆਂ ਰੌਣਕਾਂ ਨੂੰ ਵਧਾਉਣ ਲਈ ਸੰਗਤਾਂ ਦੂਰੋਂ ਨੇੜਿਓਂ ਹੁੰਮ-ਹੁੰਮਾਕੇ ਪੁੱਜੀਆ। ਗਿਆਨੀ ਸੁਰਿੰਦਰ ਸਿੰਘ ਵੱਲੋਂ ਸਮਾਪਤੀ ਅਰਦਾਸ ਕੀਤੀ ਗਈ ਸਟੇਜ ਸਕਤੱਰ ਦੀ ਸੇਵਾ ਭਾਈ ਹਰਦੀਪ ਸਿੰਘ ਨੇ ਨਿਭਾਈ । 


Related News