ਸੜਕ ਹਾਦਸੇ ਦੌਰਾਨ 9 ਲੋਕਾਂ ਦੀ ਮੌਤ, 19 ਜ਼ਖਮੀ

11/18/2017 2:47:02 AM

ਸੋਫਿਆ— ਮੱਧ ਬੁਲਗਾਰੀਆ 'ਚ ਇਕ ਮਿੰਨੀ ਬੱਸ ਤੇ ਟਰੱਕ ਦੀ ਟੱਕਰ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਤੇ 19 ਹੋਰ ਜ਼ਖਮੀ ਹੋ ਗਏ। ਬੁਲਗਾਰੀਆ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਬੁਲਗਾਰੀਆ ਦੀ ਰਾਜਧਾਨੀ ਸੋਫਿਆ ਤੇ ਵਾਰਨਾ ਸ਼ਹਿਰ ਨਾਲ ਜੋੜਣ ਵਾਲੇ ਰਾਜਮਾਰਗ 'ਤੇ ਸੋਫਿਆ ਤੋਂ ਕਰੀਬ 130 ਕਿਲੋਮੀਟਰ ਪੱਛਮ 'ਚ ਮਿਕਰੇ ਪਿੰਡ ਨੇੜੇ ਇਹ ਹਾਦਸਾ ਵਾਪਰਿਆ। ਮਿੰਨੀ ਬੱਸ ਚਾਲਕ ਅੰਨ੍ਹੇ ਲੋਕਾਂ ਨੂੰ ਡ੍ਰਾਇਨੋਵਾ ਸ਼ਹਿਰ ਦੇ ਸੈਰ ਤੋਂ ਬਾਅਦ ਘਰ ਵਾਪਸ ਲੈ ਕੇ ਜਾ ਰਿਹਾ ਸੀ। ਹਾਦਸੇ 'ਚ ਚਾਲਕ ਸਣੇ 9 ਲੋਕ ਮਾਰੇ ਗਏ ਤੇ ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੰਤਰਾਲੇ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਪਰ  ਇਹ ਨਹੀਂ ਦੱਸਿਆ ਕਿ ਕਿੰਨੇ ਲੋਕਾਂ ਦੀ ਹਾਲਤ ਗੰਭੀਰ ਹੈ। ਹਾਦਸੇ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਬੁਲਗਾਰੀਆ ਦੇ ਪ੍ਰਧਾਨ ਮੰਤਰੀ ਬੋਯਕੋ ਬੋਰਿਸੋਵ ਨੇ ਆਵਾਜਾਈ ਮੰਤਰਾਲੇ ਨੂੰ ਮਿੰਨੀ ਬੱਸ ਦੀ ਪੂਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।


Related News