ਧੀ ਦੀਆਂ ਮਿੱਠੀਆਂ ਯਾਦਾਂ ਨਾਲ ਜ਼ਿੰਦਗੀ ਕੱਟ ਰਹੇ ਮਾਪੇ ਕ੍ਰਿਸਮਿਸ ਮੌਕੇ ਕਰਨਗੇ ਇਹ ਨੇਕ ਕੰਮ

12/11/2017 3:24:05 PM

ਮੈਨੀਟੋਬਾ— ਕੈਨੇਡਾ ਦੇ ਸ਼ਹਿਰ ਚਰਚਿਲ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਕਿਹਾ ਕਿ ਜੁਲਾਈ 2016 'ਚ ਉਨ੍ਹਾਂ ਦੀ 5 ਸਾਲਾ ਧੀ ਡੈਨੀਕਾ ਇਕ ਹਾਦਸੇ ਦੌਰਾਨ ਮਰ ਗਈ ਸੀ। ਪਰਿਵਾਰ ਨੇ ਕਿਹਾ ਕਿ ਉਹ ਕਦੇ ਵੀ ਉਸ ਨੂੰ ਭੁੱਲ ਨਹੀਂ ਸਕਦੇ ਤੇ ਉਸ ਦੀਆਂ ਮਿੱਠੀਆਂ ਯਾਦਾਂ ਨਾਲ ਜ਼ਿੰਦਗੀ ਕੱਟ ਰਹੇ ਹਨ। ਉਹ ਇਸ ਕ੍ਰਿਸਮਿਸ 'ਤੇ ਆਪਣੀ ਧੀ ਦੀ ਯਾਦ 'ਚ ਸਭ ਨੂੰ ਭੋਜਨ ਵੰਡਣਗੇ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ 'ਚ ਕਾਫੀ ਖਰਚਾ ਆ ਜਾਵੇਗਾ ਪਰ ਉਹ ਇਸ ਲਈ ਖੁੱਲ੍ਹੇ ਦਿਲ ਨਾਲ ਪੈਸਾ ਖਰਚਣਗੇ ਤਾਂ ਕਿ ਕ੍ਰਿਸਮਿਸ ਮੌਕੇ ਕੋਈ ਵੀ ਵਿਅਕਤੀ ਜਾਂ ਬੱਚਾ ਭੁੱਖਾ ਨਾ ਰਹੇ। 

PunjabKesari
 ਉਹ 23 ਦਸੰਬਰ ਨੂੰ ਚਰਚਿਲ 'ਚ ਗਰੀਬਾਂ ਨੂੰ ਭੋਜਨ ਵੰਡਣ ਦੀਆਂ ਤਿਆਰੀਆਂ 'ਚ ਰੁੱਝੇ ਹਨ। ਲਗਭਗ 110 ਫੂਡ ਹੈਮਪਰ (ਡੱਬੇ) ਤਿਆਰ ਕਰ ਲਏ ਗਏ ਹਨ। ਉਨ੍ਹਾਂ ਨਾਲ ਬਹੁਤ ਸਾਰੇ ਵਲੰਟੀਅਰ ਫੂਡ ਆਰਗੇਨਾਇਜ਼ਰ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਲਗਭਗ 500 ਲੋਕਾਂ 'ਚ ਇਹ ਭੋਜਨ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਕੋਲ ਕ੍ਰਿਸਮਿਸ ਵਾਲੇ ਦਿਨ ਖਾਣ ਲਈ ਵਧੀਆ ਭੋਜਨ ਨਹੀਂ ਹੁੰਦਾ, ਅਜਿਹੇ 'ਚ ਲੋੜਵੰਦਾਂ ਨੂੰ ਜਦ ਭੋਜਨ ਮਿਲੇਗਾ ਤਾਂ ਉਹ ਖੁਸ਼ ਹੋ ਜਾਣਗੇ। ਇਹ ਹੀ ਉਨ੍ਹਾਂ ਵੱਲੋਂ ਮ੍ਰਿਤਕ ਧੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 


Related News