ਦੱਖਣੀ ਕੋਰੀਆ ''ਚ ਫੌਜੀ ਟ੍ਰੇਨਿੰਗ ਦੌਰਾਨ ਬੰਬ ਧਮਾਕੇ ਕਾਰਨ ਫੌਜੀ ਦੀ ਮੌਤ

08/18/2017 4:58:03 PM

ਸਿਓਲ— ਦੱਖਣੀ ਕੋਰੀਆ 'ਚ ਤੋਪ ਚਲਾਉਣ ਦੀ ਟ੍ਰੇਨਿੰਗ ਦੌਰਾਨ ਸ਼ੁੱਕਰਵਾਰ ਨੂੰ ਹੋਏ ਧਮਾਕੇ ਕਾਰਨ ਇਕ ਫੌਜੀ ਦੀ ਮੌਤ ਹੋ ਗਈ ਅਤੇ 6 ਫੌਜੀ ਜ਼ਖਮੀ ਹੋ ਗਏ। ਦੱਖਣੀ ਕੋਰੀਆਈ ਫੌਜ ਦੇ ਇਕ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਧਮਾਕੇ ਦਾ ਉੱਤਰ ਕੋਰੀਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਧਮਾਕਾ ਗੈਰ ਰਸਮੀ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਹੋਇਆ। ਫੌਜ ਦੇ ਬੁਲਾਰੇ ਨਾਲ ਇਸ ਘਟਨਾ ਬਾਰੇ ਗੱਲ ਨਹੀਂ ਹੋ ਸਕੀ। ਜ਼ਖਮੀ ਹੋਏ ਫੌਜੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ।


Related News