ਜਗਮੀਤ ਸਿੰਘ ਨੇ ਦਿੱਤਾ ਓਨਟਾਰੀਓ ਵਿਧਾਨ ਸਭਾ ਤੋਂ ਅਸਤੀਫਾ

10/22/2017 12:12:46 AM

ਓਨਟਾਰੀਓ — ਜਗਮੀਤ ਸਿੰਘ ਨੇ 2 ਹਫਤਿਆਂ ਪਹਿਲਾਂ ਹੀ ਐੱਨ. ਡੀ. ਪੀ. ਲੀਡਰਸ਼ਿਪ ਦੀ ਦੌੜ ਜਿੱਤਣ ਮਗਰੋਂ ਸ਼ਨੀਵਾਰ ਨੂੰ ਅਧਿਕਾਰਕ ਤੌਰ 'ਤੇ ਓਨਟਾਰੀਓ ਵਿਧਾਨ ਸਭਾ ਦੇ ਮੈਂਬਰੀ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ। ਜਗਮੀਤ ਸਿੰਘ (38) 2011 ਤੋਂ ਬ੍ਰਾਮਾਲੀਆ ਗੋਰ ਮਾਲਟਨ ਹਲਕੇ ਤੋਂ ਵਿਧਾਇਕ ਵੱਜੋਂ ਸੇਵਾ ਨਿਭਾਅ ਰਹੇ ਸਨ। ਅਸਤੀਫੇ ਮਗਰੋਂ ਜਗਮੀਤ ਸਿੰਘ ਨੇ ਕਿਹਾ ਕਿ ਬ੍ਰਾਮਾਲੀਆ ਗੋਰ ਮਾਲਟਨ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਸੇਵਾ ਦਾ ਮੌਕਾ ਦੇਣ ਲਈ ਉਹ ਉਨ੍ਹਾਂ ਦੇ ਬਹੁਤ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਮੈਂ ਇਸ ਕੰਮ ਨੂੰ ਫੈਡਰ ਪੱਧਰ 'ਤੇ ਜਾਰੀ ਰੱਖਣ ਦੀ ਉਮੀਦ ਕਰ ਰਿਹਾ ਹਾਂ, ਤਾਂ ਜੋ ਕੈਨੇਡਾ ਨੂੰ ਹੋਰ ਨਿਰਪੱਖ 'ਤੇ ਮਜ਼ਬੂਤ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਨੇ 1 ਅਕਤੂਬਰ ਨੂੰ ਕੈਨੇਡਾ ਦੀ ਕੌਮੀ ਪਾਰਟੀ ਐੱਨ. ਡੀ. ਪੀ. ਦਾ ਪਹਿਲਾਂ ਦਸਤਾਰਧਾਰੀ ਸਿੱਖ ਆਗੂ ਬਣ ਕੇ ਇਤਾਹਸ ਰੱਚ ਦਿੱਤਾ ਸੀ। ਉਹ ਕੈਨੇਡਾ 'ਚ ਰਹਿੰਦੇ ਘੱਟ ਗਿਣਤੀ ਵਾਲੇ ਭਾਈਚਾਰੇ 'ਚੋਂ ਵੀ ਕੌਮੀ ਪਾਰਟੀ ਦੇ ਆਗੂ ਬਣਨ ਵਾਲੇ ਪਹਿਲੇ ਵਿਅਕਤੀ ਹਨ। ਜਗਮੀਤ ਸਿੰਘ ਛੇਤੀ ਹੀ ਆਪਣੀ ਅਗਲੀ ਰਣਨੀਤੀ ਦਾ ਐਲੀਨ ਕਰ ਸਕਦੇ ਹਨ। ਉਮੀਦ ਹੈ ਕਿ ਉਹ ਕੁਈਨ ਪਾਰਕ ਵਿਖੇ ਸੋਮਵਾਰ ਨੂੰ ਓਨਟਾਰੀਓ ਐੱਨ. ਡੀ. ਪੀ. ਆਗੂ ਐਂਡਰਿਆ ਹੋਰਵਥ ਨਾਲ ਮੁਲਾਕਾਤ ਕਰਨਗੇ।


Related News