ਇਟਲੀ ਦੇ ਸ਼ਹਿਰ ਵਾਰੇਸੇ ''ਚ ਕੱਢਿਆ ਗਿਆ ਸ਼ਾਂਤੀ ਮਾਰਚ

09/26/2017 4:18:41 PM

ਰੋਮ (ਕੈਂਥ)— ਇਟਲੀ ਦੇ ਸ਼ਹਿਰ ਵਾਰੇਸੇ ਵਿਚ ਇਟਲੀ ਵੱਸਦੇ ਵੱਖ-ਵੱਖ ਧਰਮਾਂ ਅਤੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵੱਲੋਂ ਸ਼ਾਂਤੀ ਮਾਚਰ ਕੱਢਿਆ ਗਿਆ। ਜਿਸ ਵਿਚ ਸਿੱਖ ਧਰਮ ਵੱਲੋਂ ਕਲਤੂਰਾ ਸਿੱਖ ਇਟਲੀ ਦੇ ਮੈਂਬਰਾਂ ਤਰਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਸੰਦੀਪ ਸਿੰਘ ਅਤੇ ਵਾਰੇਜੇ ਸ਼ਹਿਰ ਵਿਚ ਵੱਸਦੇ ਸਮੂਹ ਸਿੱਖਾਂ ਨੇ ਸ਼ਮੂਲੀਅਤ ਕੀਤੀ ਅਤੇ ਕਲਤੂਰਾ ਸਿੱਖ ਇਟਲੀ ਦੇ ਮੈਂਬਰਾਂ ਵੱਲੋਂ ਸਿੱਖ ਧਰਮ ਵਾਰੇ ਚਾਨਣਾ ਪਾਇਆ ਗਿਆ। ਇਹ ਮਾਰਚ ਵਾਰੇਸੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਚੋਂ ਹੁੰਦਾ ਹੋਇਆ ਸ਼ਹਿਰ ਦੀ ਮੇਨ ਪਾਰਕ ਵਿਚ ਸਮਾਪਤ ਹੋਇਆ। ਇਸ ਸ਼ਾਂਤੀ ਮਾਚਰ ਦਾ ਮੇਨ ਮੁੱਦਾ ਰਿਹਾ ਕਿ ਧਰਤੀ ਦੀ ਸੁੰਦਰਤਾ ਕਾਇਮ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਇਟਲੀ ਵੱਸਦੇ ਵੱਖ-ਵੱਖ ਧਰਮਾ ਦੇ ਲੋਕਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।


Related News