ਗੁਪਤ ਕਾਰੋਬਾਰ ਦੇ ਦੋਸ਼ ''ਚ ਭਾਰਤੀ ਨਾਗਰਿਕ ਗ੍ਰਿਫਤਾਰ

04/26/2017 11:46:15 AM

ਨਿਊਯਾਰਕ— ਅਮਰੀਕਾ ਵਿਚ ਇਕ ਭਾਰਤੀ ਨਾਗਰਿਕ ਨੂੰ ਗੁਪਤ ਕਾਰੋਬਾਰ ਕਰਨ ਦੇ ਦੋਸ਼ ''ਚ ਗ੍ਰਿਫਤਾਰ ਕੀਤਾ ਗਿਆ ਹੈ। ਨਿਊਜਰਸੀ ਦੇ ਰਹਿਣ ਵਾਲੇ 41 ਸਾਲਾ ਅਵਨੀਸ਼ ਕ੍ਰਿਸ਼ਨਮੂਰਤੀ ਮੈਨਹਾਟਨ ਸਥਿਤ ਨਿਵੇਸ਼ ਬੈਂਕ ''ਚ ਸਾਲ 2015 ਤੋਂ ਹੁਣ ਤੱਕ ਉੱਪ ਪ੍ਰਧਾਨ ਅਤੇ ਰਿਸਕ ਮੈਨੇਜਮੈਂਟ ਸਪੈਸ਼ਲਿਸਟ ਦੇ ਤੌਰ ''ਤੇ ਕੰਮ ਕਰਦੇ ਸਨ। ਉਨ੍ਹਾਂ ''ਤੇ ਕਿਸੇ ਤਕਨਾਲੋਜੀ ਕੰਪਨੀ ਦੀ ਖਰੀਦਦਾਰ ਨਾਲ ਜੁੜੀ ਇਕ ਨਿਜੀ ਕੰਪਨੀ ਨੂੰ ਭੇਦ ਰੱਖਣ ਵਾਲੀਆਂ ਜਾਣਕਾਰੀਆਂ ਦੀ ਵਰਤੋਂ ਕਰਨ ਅਤੇ ਹਜ਼ਾਰਾਂ ਡਾਲਰ ਦੀ ਰਕਮ ਹਾਸਲ ਕਰਨ ਦਾ ਦੋਸ਼ ਹੈ। 
ਮੈਨਹਾਟਨ ਦੇ ਕਾਰਜਕਾਰੀ ਅਟਾਰਨੀ ਜਨਰਲ ਜੂਨ ਕਿਮ ਨੇ ਕਿਹਾ ਕਿ ਕ੍ਰਿਸ਼ਨਮੂਰਤੀ ਨੇ ਗੁਪਤ ਕਾਰੋਬਾਰ ਜ਼ਰੀਏ 48,000 ਡਾਲਰ ਦਾ ਗੈਰ-ਕਾਨੂੰਨੀ ਲਾਭ ਹਾਸਲ ਕੀਤਾ। ਅਮਰੀਕਾ ਦੇ ਵਿਨਿਯਮ ਕਮਿਸ਼ਨ ਨੇ ਦੀਵਾਨੀ ਸ਼ਿਕਾਇਤ ਦਾਇਰ ਕਰ ਕੇ ਦੋਸ਼ ਲਾਇਆ ਕਿ ਦੋਸ਼ੀ ਨੂੰ ਇਹ ਪਤਾ ਸੀ ਕਿ ਗੋਲਡਨ ਗੇਟ ਕੈਪੀਟਲ ਜਨਤਕ ਖੇਤਰ ਦੀ ਇਕ ਵਿਗਿਆਪਨ ਤਕਨਾਲੋਜੀ ਕੰਪਨੀ ''ਨਿਊਸਟਾਰ ਇੰਕ'' ਦੀ ਖਰੀਦਦਾਰੀ ਦੀ ਯੋਜਨਾ ਬਣਾ ਰਹੀ ਹੈ। ਕ੍ਰਿਸ਼ਨਮੂਰਤੀ ਨੂੰ ਮੈਨਹਾਟਨ ਸੰਘੀ ਅਦਾਲਤ ''ਚ ਅਮਰੀਕੀ ਮੈਜਿਸਟ੍ਰੇਟ ਜੱਜ ਕੇਵਿਨ ਨੈਥਵੀਅਲ ਫਾਕਸ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਕਿਮ ਨੇ ਕਿਹਾ ਕਿ ਕ੍ਰਿਸ਼ਨਮੂਰਤੀ ''ਤੇ ਆਪਣੀ ਕੰਪਨੀ ਪ੍ਰਤੀ ਜ਼ਿੰਮੇਵਾਰੀਆਂ ਦੇ ਉਲੰਘਣ ਅਤੇ ਗੁਪਤ ਕਾਰੋਬਾਰ ਕਰਨ ਦਾ ਦੋਸ਼ ਲਾਇਆ ਜਾਂਦਾ ਹੈ।

Tanu

News Editor

Related News