ਸਰਹੱਦ ''ਤੇ ਸ਼ਾਂਤੀ ਬਰਕਰਾਰ ਰੱਖਣ ਲਈ ਭਾਰਤ ਤੇ ਚੀਨ ਦੀ ਫੌਜ ਵਿਚਾਲੇ ਹੋਈ ਫਲੈਗ ਮੀਟਿੰਗ

08/17/2017 12:56:22 AM

ਨਵੀਂ ਦਿੱਲੀ— ਭਾਰਤ ਅਤੇ ਚੀਨ ਦੇ ਫੌਜ਼ੀ ਅਧਿਕਾਰੀਆਂ ਦੀ ਬੁੱਧਵਾਰ ਨੂੰ ਲੈਹ ਦੇ ਚੁਸ਼ੂਲ ਖੇਤਰ 'ਚ ਬੈਠਕ ਹੋਈ। ਇਸ ਬੈਠਕ ਤੋਂ ਇਕ ਦਿਨ ਪਹਿਲਾਂ ਹੀ ਭਾਰਤੀ ਸਰਹੱਦ ਦੀ ਰਾਖੀ ਕਰਦੇ ਜਵਾਨਾਂ ਨੇ ਲੱਦਾਖ 'ਚ ਪੇਂਗਾਂਗ ਝੀਲ ਦੇ ਤਟ ਨੇੜੇ ਚੀਨੀ ਫੌਜੀਆਂ ਦੀ ਭਾਰਤੀ ਖੇਤਰ 'ਚ ਦਾਖਲ ਹੋਣ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ।
ਚੀਨੀ ਫੌਜ਼ੀਆਂ ਨੇ ਕੀਤੀ ਪੱਥਰਬਾਜ਼ੀ
ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਬਾਰਡਰ ਅਮਲਾ ਬੈਠਕ (ਬੀ. ਪੀ. ਐਮ.) 'ਚ ਪੇਂਗਾਂਗ ਅਤੇ ਲੱਦਾਖ ਸਥਿਤ ਭਾਰਤ-ਚੀਨ ਸਰਹੱਦ 'ਤੇ ਸ਼ਾਂਤੀ ਬਰਕਰਾਰ ਰੱਖਣ ਬਾਰੇ 'ਚ ਗੱਲ-ਬਾਤ ਕੀਤੀ। ਪੀਪੁਲਸ ਲਿਬਰੇਸ਼ਨ ਆਰਮੀ ਦੇ ਸੈਨਿਕਾਂ ਨੇ ਮੰਗਲਵਾਰ ਸਵੇਰੇ 6 ਵਜੇ ਤੋਂ 9 ਵਜੇ ਵਿਚਾਲੇ 2 ਖੇਤਰਾਂ ਫਿੰਗਰ ਫੋਰ ਅਤੇ ਫਿੰਗਰ ਫਾਈਵ 'ਚ ਭਾਰਤੀ ਭੂ-ਭਾਗ 'ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਚੌਕੰਨੇ ਭਾਰਤੀ ਫੌਜ ਦੇ ਜਵਾਨਾਂ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕਰ ਦਿੱਤਾ। ਚੀਨੀ ਫੌਜ਼ੀਆਂ ਨੇ ਜਦੋਂ ਦੇਖਿਆ ਕਿ ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਉਨ੍ਹਾਂ ਦਾ ਰਸਤਾ ਰੋਕ ਦਿੱਤਾ ਤਾਂ ਉਨ੍ਹਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਭਾਰਤੀ ਫੌਜੀਆਂ ਨੇ ਇਸ ਤੋਂ ਬਾਅਦ ਜਲਦ ਹੀ ਜਵਾਬੀ ਕਾਰਵਾਈ ਕੀਤੀ। ਦੋਵੇਂ ਹੀ ਪੱਖਾਂ 'ਚ ਕੁੱਝ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਪਾਰੰਪਰਿਕ ਬੈਨਰ ਡ੍ਰਿਲ ਤੋਂ ਬਾਅਦ ਸਥਿਤੀ 'ਤੇ ਕਾਬੂ ਪਾਇਆ ਗਿਆ। ਇਸ ਅਭਿਆਸ 'ਚ ਦੋਵੇਂ ਪੱਖ ਆਪਣੀ ਜਗ੍ਹਾ 'ਤੇ ਵਾਪਸ ਪਰਤਣ ਤੋਂ ਪਹਿਲਾਂ ਬੈਨਰ ਫੜ੍ਹਦੇ ਹਨ। ਚੀਨੀ ਫੌਜ ਫਿੰਗਰ ਫੋਰ ਖੇਤਰ 'ਚ ਪ੍ਰਵੇਸ਼ ਕਰਨ 'ਚ ਕਾਮਯਾਬ ਹੋ ਗਈ, ਜਿਥੇ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ। ਇਹ ਖੇਤਰ ਭਾਰਤ ਅਤੇ ਚੀਨ ਵਿਚਕਾਰ ਵਿਵਾਦ ਦਾ ਕਾਰਨ ਹੈ ਕਿਉਂਕਿ ਦੋਵੇਂ ਇਸ ਭੂ-ਭਾਗ 'ਤੇ ਆਪਣਾ ਦਾਅਵਾ ਕਰਦੇ ਹਨ। 


Related News