ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਆਏ ਫਾਇਰਫਾਈਟਰ ਅਧਿਕਾਰੀ ਦੀ ਮੌਤ, ਮਿਲੀ ਲਾਸ਼

05/30/2017 1:27:27 PM


ਬ੍ਰਿਟਿਸ਼ ਕੋਲੰਬੀਆ— 5 ਮਈ ਨੂੰ ਕੈਨੇਡਾ ਦੇ ਕਈ ਸ਼ਹਿਰ ਹੜ੍ਹ ਕਾਰਨ ਪ੍ਰਭਾਵਿਤ ਹੋਏ। ਬ੍ਰਿਟਿਸ਼ ਕੋਲੰਭੀਆ 'ਚ ਇਸ ਦੌਰਾਨ ਲੋਕਾਂ ਦੀ ਮਦਦ ਲਈ ਬਹੁਤ ਸਾਰੇ ਫਾਇਰਫਾਈਟਰਜ਼ ਭੇਜੇ ਗਏ ਸਨ। ਨਦੀ ਦੇ ਪਾਣੀ ਦਾ ਪੱਧਰ ਕਿੱਥੋਂ ਤਕ ਪੁੱਜ ਗਿਆ ਹੈ, ਇਹ ਦੇਖਣ ਗਿਆ ਇਕ ਫਾਇਰ ਫਾਈਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਪਾਣੀ ਦਾ ਪੱਧਰ ਤੇਜ਼ ਹੋਣ ਕਾਰਨ ਕਲਾਇਟਨ ਕੇਸੀਡ ਡੁੱਬ ਗਿਆ ਅਤੇ ਹੁਣ ਉਸ ਦੀ ਲਾਸ਼ ਮਿਲੀ ਹੈ। 
ਕਈ ਦਿਨਾਂ ਤਕ ਕਲਾਇਟਨ ਨੂੰ ਲੱਭਣ ਲਈ ਜਾਂਚ ਹੋ ਰਹੀ ਸੀ। ਹੁਣ ਉਸ ਦੀ ਲਾਸ਼ ਮਿਲਣ ਨਾਲ ਲੋਕ ਬਹੁਤ ਉਦਾਸ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਇਕ ਦਿਨ 'ਚ 12 ਤੋਂ 14 ਘੰਟੇ ਤਕ ਨੌਕਰੀ ਕਰਦਾ ਸੀ। ਲੋਕਾਂ ਨੇ ਦੱਸਿਆ ਕਿ ਜਦ 2015 'ਚ ਹੜ੍ਹ ਆਇਆ ਸੀ ਤਾਂ ਉਸ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਸੀ। ਉਸ ਦੇ ਸਾਥੀਆਂ ਨੇ ਵੀ ਕਿਹਾ ਕਿ ਉਨ੍ਹਾਂ ਦਾ ਇਕ ਬਹੁਤ ਚੰਗਾ ਸਾਥੀ ਉਨ੍ਹਾਂ ਕੋਲੋਂ ਵਿਛੜ ਗਿਆ ਹੈ। ਜ਼ਿਕਰਯੋਗ ਹੈ ਕਿ ਉਸ ਨੂੰ ਸਾਲ 2016 'ਚ 'ਚੰਗੇ ਨਾਗਰਿਕ' ਦਾ ਅਵਾਰਡ ਮਿਲਿਆ ਸੀ।


Related News