...ਤੇ ਇਸ ਕਾਰਨ ਹਵਾਈ ਅੱਡੇ 'ਤੇ ਬਣਾਇਆ ਗਿਆ 'ਕਿੱਸ ਜ਼ੋਨ'

12/12/2017 12:19:35 PM

ਡੈਨਮਾਰਕ(ਬਿਊਰੋ)—ਦੁਨੀਆ ਦੇ ਕਈ ਅਜਿਹੇ ਦੇਸ਼ ਹਨ ਜਿੱਥੇ ਜਨਤਕ ਕਿੱਸ ਕਰਨ 'ਤੇ ਰੋਕ ਲਗਾਈ ਗਈ ਹੈ। ਉਥੇ ਹੀ ਦੁਨੀਆ ਦੇ ਕਈ ਅਜਿਹੇ ਵੀ ਦੇਸ਼ ਹਨ, ਜਿੱਥੇ ਕਿੱਸ ਕਰਨਾ ਆਮ ਗੱਲ ਹੁੰਦੀ ਹੈ। ਇਨ੍ਹਾਂ ਦੇਸ਼ਾਂ ਵਿਚ ਕਿੱਸ ਕਰਨਾ ਹੱਥ ਮਿਲਾਉਣ ਦੀ ਤਰ੍ਹਾਂ ਹੁੰਦਾ ਹੈ। ਸਥਿਤੀ ਇਹ ਹੈ ਕਿ ਕਿੱਸ ਕਰਨ ਲਈ ਵੱਖ ਤੋਂ ਜਗ੍ਹਾ ਬਣਾਈ ਗਈ ਹੈ। ਅਸੀਂ ਗੱਲ ਕਰ ਰਹੇ ਹਾਂ Denmark's Aalborg Airport ਦੀ। ਜਿੱਥੇ ਬਕਾਇਦਾ ਲਿੱਖ ਕੇ ਇਸ ਗੱਲ ਦੀ ਘੋਸ਼ਣਾ ਕੀਤੀ ਗਈ ਹੈ ਕਿ 3 ਮਿੰਟ ਤੋਂ ਜ਼ਿਆਦਾ ਕਿੱਸ ਨਹੀਂ ਕਰ ਸਕਦੇ ਹਨ।
3 ਮਿੰਟ ਤੋਂ ਜ਼ਿਆਦਾ ਨਹੀਂ ਕਰ ਸਕਦੇ ਕਿੱਸ
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਟਾਈਮ ਵੀ ਤੈਅ ਕੀਤਾ ਗਿਆ ਹੈ ਕਿ ਤੁਸੀਂ ਕਿੰਨੀ ਦੇਰ ਤੱਕ ਕਿੱਸ ਕਰ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਕਿੱਸ ਜ਼ੋਨ ਬਣਾਉਣ ਦੀ ਮੁੱਖ ਵਜ੍ਹਾ ਹੈ ਕਿ ਕਈ ਦੇਸ਼ਾਂ ਵਿਚ ਇਸ ਗੱਲ ਨੂੰ ਮਹਿਸੂਸ ਕੀਤਾ ਗਿਆ ਹੈ ਕਿ ਫਲਾਈਟ ਤੋਂ ਟਰੈਵਲ ਕਰਨ ਵਾਲੇ ਅਤੇ ਉਨ੍ਹਾਂ ਨੂੰ ਛੱਡਣ ਆਉਣ ਵਾਲਿਆਂ ਦੇ ਦਰਮਿਆਨ ਪਲ ਕਾਫੀ ਅਹਿਮ ਹੁੰਦੇ ਹਨ।
ਛੁੱਟ ਜਾਂਦੀ ਸੀ ਫਲਾਈਟ
ਇਸ ਕਾਰਨ ਕਈ ਲਵਰਸ ਇਕ-ਦੂਜੇ ਨੂੰ ਕਾਫੀ ਦੇਰ ਤੱਕ ਕਿੱਸ ਕਰਦੇ ਰਹਿੰਦੇ ਹਨ। ਜ਼ਿਆਦਾ ਦੇਰ ਤੱਕ ਕਿੱਸ ਕਰਨ ਕਾਰਨ ਹਵਾਈਅੱਡੇ 'ਤੇ ਭੀੜ-ਭਾੜ ਦੀ ਸਥਿਤੀ ਬਣ ਜਾਂਦੀ ਹੈ। ਇੰਨਾ ਹੀ ਨਹੀਂ ਜ਼ਿਆਦਾ ਦੇਰ ਤੱਕ ਕਿੱਸ ਕਰਨ ਕਾਰਨ ਕਈ ਲੋਕਾਂ ਦੀ ਫਲਾਈਟ ਵੀ ਛੁੱਟ ਜਾਂਦੀ ਹੈ।
ਬਦਲ ਦਿੱਤਾ ਗਿਆ ਨਾਮ
ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਧਣ ਲੱਗੀਆਂ ਤਾਂ ਹਵਾਈ ਅੱਡਿਆਂ 'ਤੇ ਕਿਸਿੰਗ ਜ਼ੋਨ ਬਣਾਏ ਗਏ ਹਨ। ਸਿੰਗਾਪੁਰ, ਹੋਂਗਕੋਂਗ, ਬਾਲੀ, ਰੋਮ, ਡੇਨਮਾਰਕ, ਲਾਸ ਏਂਜਸਲ ਆਦਿ ਅਜਿਹੇ ਹਵਾਈ ਅੱਡੇ ਹਨ, ਜਿਨ੍ਹਾਂ 'ਤੇ ਕਿਸਿੰਗ ਜ਼ੋਨ ਬਣਾਏ ਗਏ ਹਨ। ਉਥੇ ਹੀ ਕੁੱਝ ਦੇ ਨਾਂ ਬਦਲ ਕੇ Meet & Fly ਜ਼ੋਨ ਰੱਖ ਦਿੱਤਾ ਗਿਆ ਹੈ।
ਸਾਲ 2011 ਵਿਚ ਬਣਾਇਆ ਗਿਆ ਸੀ ਕਿਸਿੰਗ ਜ਼ੋਨ
ਸਾਲ 2011 ਵਿਚ Denmark's Aalborg Airport 'ਤੇ ਕਿਸਿੰਗ ਜ਼ੋਨ ਬਣਾਇਆ ਗਿਆ। ਇਸ 'ਤੇ ਲਿਖਿਆ ਗਿਆ ਸੀ Kiss & Fly। ਬਾਅਦ ਵਿਚ ਇਸ ਦੀ ਗਲਤ ਵਰਤੋਂ ਹੋਣ ਲੱਗੀ, ਇਸ ਕਾਰਨ ਏਅਰਪੋਰਟ ਅਥਾਰਿਟੀ ਨੇ ਇੱਥੇ 3 ਮਿੰਟ ਦੀ ਸੀਮਾ ਤੈਅ ਕਰ ਦਿੱਤੀ।


Related News