ਪਾਕਿਸਤਾਨ, ਅਫਗਾਨਿਸਤਾਨ ਲਈ ਕੂਟਨੀਤਿਕ ਪੱਧਰ ''ਤੇ ਯਤਨ ਤੇਜ਼ ਕਰੇਗਾ ਚੀਨ : ਕੇ. ਜੇ ਐੱਮ. ਵਰਮਾ

06/26/2017 8:33:12 PM

ਬੀਜਿੰਗ— ਚੀਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਤਣਾਅ ਘੱਟ ਕਰਨ ਲਈ ਦੋਵੇਂ ਦੇਸ਼ਾਂ ਦੇ ਵਿਚਾਲੇ ਕੂਟਨੀਤਿਕ ਪੱਧਰ 'ਤੇ ਅਹਿਮ ਭੂਮਿਕਾ ਨਿਭਾਉਣਗੇ ਅਤੇ ਜੰਗ ਪ੍ਰਭਾਵਿਤ ਅਫਗਾਨਿਸਤਾਨ 'ਚ ਸ਼ਾਂਤੀ ਪ੍ਰਕਿਰਿਆ ਤੇਜ਼ ਕਰੇਗੀ। ਚੀਨ ਨੇ ਇਹ ਬਿਆਨ ਇਨ੍ਹਾਂ ਦੋਵੇਂ ਦੇਸ਼ਾਂ 'ਚ ਅੱਤਵਾਦ ਹਮਲੇ ਵਿਚਾਲੇ ਦਿੱਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਤਾਬਕ ਚੀਨ ਵਿਦੇਸ਼ ਮੰਤਰੀ ਵਾਂਗ ਯੀ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਦੌਰੇ 'ਤੇ ਕਿਹਾ ਕਿ ਚੀਨ ਇਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਕੂਟਨੀਤਿਕ ਪੱਧਰ 'ਤੇ ਯਤਨ ਤੇਜ਼ ਕਰੇਗਾ। ਵਾਂਗ ਨੇ 24 ਅਤੇ 25 ਜੂਨ ਨੂੰ ਇਸਲਾਮਾਬਾਦ ਅਤੇ ਕਾਬੁਲ ਦਾ ਦੌਰਾ ਕੀਤਾ ਸੀ। ਗੇਂਗ ਨੇ ਕਿਹਾ ਕਿ ਇਨ੍ਹਾਂ ਦੋਵੇਂ ਦੇਸ਼ਾਂ ਨੇ ਦੋ ਪੱਖੀ ਸੰਕਟ ਪ੍ਰਬੰਧਨ ਤੰਤਰ ਸਥਾਪਤ ਕਰਨ 'ਤੇ ਸਹਿਮਤੀ ਜਤਾਈ ਸੀ। ਉਸ ਨੇ ਕਿਹਾ ਕਿ ਅਸੀਂ ਆਪਣੀ ਸਮਰੱਥਾ ਦੇ ਤਹਿਤ ਦੋਵੇਂ ਦੇਸ਼ਾਂ ਦੇ ਵਿਚਾਲੇ ਸੰਬੰਧ ਸੁਧਾਰਨ 'ਚ ਮਦਦ ਲਈ ਅਤੇ ਅਫਗਾਨਿਸਤਾਨ 'ਚ ਸ਼ਾਂਤੀ ਪ੍ਰਕਿਰਿਆ ਨੂੰ ਵਧਾਉਣ ਲਈ ਕੂਟਨਿਤਿਕ ਪੱਧਰ 'ਤੇ ਯਤਨ ਤੇਜ਼ ਕਰਾਂਗੇ।


Related News