ਜੂਏ ਦੇ ਦੋਸ਼ ''ਚ ਚੀਨ ''ਚ ਆਸਟਰੇਲੀਆ ਦੇ ਕਰਾਊਨ ਰਿਜਾਰਟ ਦੇ 3 ਕਰਮਚਾਰੀਆਂ ਨੂੰ ਭੇਜਿਆ ਜੇਲ

06/26/2017 1:01:43 PM

ਸ਼ੰਘਾਈ— ਚੀਨ 'ਚ ਇਕ ਕੈਸੀਨੋ ਕੰਪਨੀ ਦੇ ਆਸਟਰੇਲੀਆਈ ਅਤੇ ਚੀਨੀ ਕਰਮਚਾਰੀਆਂ ਨੂੰ ਸੋਮਵਾਰ ਨੂੰ ਜੂਏ ਨਾਲ ਜੁੜੇ ਦੋਸ਼ਾਂ 'ਚ ਦੋਸ਼ੀ ਪਾਇਆ ਗਿਆ ਅਤੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ। ਇਕ ਆਸਟਰੇਲੀਆਈ ਅਧਿਕਾਰੀ ਨੇ ਕਿਹਾ ਕਿ 3 ਆਸਟਰੇਲੀਆਈ ਨਾਗਰਿਕਾਂ ਨੂੰ 9 ਤੋਂ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਆਸਟਰੇਲੀਆਈ ਕਰਾਊਨ ਰਿਜਾਰਟ ਲਿਮਟਿਡ ਦੀ ਸੈਲਸ ਅਤੇ ਮਾਰਕੀਟਿੰਗ ਟੀਮ ਦੇ 3 ਆਸਟਰੇਲੀਆਈ ਸਮੇਤ 19 ਮੈਂਬਰ ਸ਼ੰਘਾਈ ਦੀ ਇਕ ਅਦਾਲਤ 'ਚ ਪੇਸ਼ ਹੋਏ ਅਤੇ ਉਨ੍ਹਾਂ 'ਤੇ ਜੂਏ ਨਾਲ ਜੁੜੇ ਦੋਸ਼ ਸਾਬਤ ਹੋਏ ਹਨ।
ਇੱਥੇ ਦੱਸ ਦੇਈਏ ਕਿ ਚੀਨ 'ਚ ਕੈਸੀਨੋ ਗੈਂਬਲਿੰਗ (ਜੂਆ), ਕੈਸੀਨੋ ਦੀ ਮਾਰਕੀਟਿੰਗ ਅਤੇ ਵਿਦੇਸ਼ਾਂ 'ਚ ਜੂਏ ਲਈ ਦੌਰਿਆਂ ਦਾ ਆਯੋਜਨ, ਜਿਸ 'ਚ 10 ਜਾਂ ਉਸ ਤੋਂ ਵਧ ਲੋਕ ਸ਼ਾਮਲ ਹੋਣ, ਗੈਰ ਕਾਨੂੰਨੀ ਹੈ। ਸ਼ੰਘਾਈ 'ਚ ਆਸਟਰੇਲੀਆਈ ਕੌਂਸਲਰ ਜਨਰਲ ਗ੍ਰਾਏਮ ਮੀਹਨ ਨੇ ਕਿਹਾ, ''3 ਆਸਟਰੇਲੀਆਈ ਅਤੇ ਹੋਰਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ।'' ਕਰਾਊਨ ਰਿਜਾਰਟ ਇੰਟਰਨੈਸ਼ਨਲ ਵੀ. ਆਈ. ਪੀ. ਪ੍ਰੋਗਰਾਮ ਦੇ ਮੁਖੀ ਜੇਸਨ ਓਕੋਨਾਰ ਨੇ ਕਿਹਾ ਕਿ ਉਨ੍ਹਾਂ ਦੀ ਸਜ਼ਾ ਉਸ ਦਿਨ ਤੋਂ ਸ਼ੁਰੂ ਮੰਨੀ ਜਾਵੇਗੀ, ਜਦੋਂ ਤੋਂ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ। ਦੋਸ਼ੀਆਂ ਨੂੰ 14 ਅਕਤੂਬਰ ਨੂੰ ਹਿਰਾਸਤ 'ਚ ਲਿਆ ਗਿਆ ਸੀ।


Related News