ਬ੍ਰਿਟੇਨ ਦੇ ਇਕ ਨਾਗਰਿਕ ਨੇ ਕਰਾਈ ਮਹਾਰਾਣੀ ਖਿਲਾਫ ਸ਼ਿਕਾਇਤ ਦਰਜ

06/23/2017 10:45:04 PM

ਲੰਡਨ — ਬ੍ਰਿਟੇਨ ਦੇ ਇਕ ਨਾਗਰਿਕ ਨੇ ਹਾਲ ਹੀ 'ਚ ਮਹਾਰਾਣੀ ਏਲੀਜ਼ਾਬੇਥ ਦੇ ਬਾਰੇ 'ਚ ਆਪਾਤ ਨੰਬਰ 'ਤੇ ਫੋਨ ਕਰਕੇ ਪੁਲਸ 'ਚ ਸ਼ਿਕਾਇਤ ਕਰ ਦਿੱਤੀ ਕਿ ਮਹਾਰਾਣੀ ਸੀਟ ਬੈਲਟ ਬਿਨ੍ਹਾਂ ਲਾਏ ਕਾਰ 'ਚ ਸਫਰ ਕਰ ਰਹੀ ਹੈ, ਜਿਸ ਤੋਂ ਬਾਅਦ ਰਾਜਸ਼ਾਹੀ ਦੀ ਅਧਿਕਾਰਕ ਵੈੱਬਸਾਈਟ 'ਤੇ ਦੇਸ਼ ਦੇ ਕਾਨੂੰਨ ਨੂੰ ਪੂਰੀ ਤਰ੍ਹਾਂ ਨਾਲ ਪਾਲਣ ਕਰਨ ਦੇ ਪ੍ਰਤੀ ਵਚਨਬੱਧਤਾ ਦੋਹਰਾਈ ਗਈ। ਪੁਲਸ ਨੇ ਦੱਸਿਆ ਕਿ 91 ਸਾਲਾ ਮਹਾਰਾਣੀ ਬੁੱਧਵਾਰ ਨੂੰ ਸੰਸਦ ਦੇ ਸ਼ੁਰੂਆਤੀ ਸੈਸ਼ਨ ਨੂੰ ਸੰਬੋਧਿਤ ਕਰਨ ਲਈ ਜਾ ਰਹੀ ਸੀ। ਇਸ ਦੌਰਾਨ ਇਕ ਨਾਗਰਿਕ ਨੇ ਦੇਖਿਆ ਕਿ ਕਾਰ ਦੀ ਪਿਛਲੀ ਸੀਟ 'ਤੇ ਬੈਠੀ ਮਹਾਰਾਣੀ ਨੇ ਸੀਟ ਬੈਲਟ ਨਹੀਂ ਲਾਈ ਸੀ, ਜਦਕਿ ਸੀਟ ਬੈਲਟ ਲਾਉਣਾ ਜ਼ਰੂਰੀ ਹੈ ਅਤੇ ਅਜਿਹਾ ਨਾ ਕਰਨ 'ਤੇ ਜ਼ੁਰਮਾਨਾ ਭਰਨ ਦਾ ਪ੍ਰਬੰਧ ਹੈ। ਇਹ ਦੇਖਣ ਤੋਂ ਬਾਅਦ ਉਸ ਨੇ ਆਪਾਤ ਨੰਬਰ 999 'ਤੇ ਫੋਨ ਕਰਕੇ ਮਹਾਰਾਣੀ ਦੇ ਬਾਰੇ 'ਚ ਸ਼ਿਕਾਇਤ ਕਰ ਦਿੱਤੀ ਹਾਲਾਂਕਿ ਮਹਾਰਾਣੀ ਪ੍ਰਸ਼ਾਸਨਿਕ ਅਤੇ ਅਪਰਾਧਿਕ ਕਾਰਵਾਈ ਤੋਂ ਮੁਕਤ ਹੈ। ਪੁਲਸ ਦੇ ਬੁਲਾਰੇ ਟਾਮ ਡੋਮਾਹੋÂ ਨੇ ਕਿਹਾ, ''ਕਿਸੇ ਨੇ ਮਹਾਰਾਣੀ ਦੇ ਬਾਰੇ 'ਚ ਆਪਾਤ ਨੰਬਰ 'ਤੇ ਫੋਨ ਕਰ ਦਿੱਤਾ। ਦੇਸ਼ 'ਚ ਸੀਟ ਬੈਲਟ ਲਾਉਣਾ ਜ਼ਰੂਰੀ ਹੈ ਪਰ ਇਹ ਮਹਾਰਾਣੀ 'ਤੇ ਲਾਗੂ ਨਹੀਂ ਹੁੰਦਾ ਹੈ। ਅਜਿਹਾ ਲੱਗਦਾ ਹੈ ਕਿ ਫੋਨ ਕਰਨ ਵਾਲੇ ਨੂੰ ਜਾਂ ਤਾਂ ਇਹ ਪੱਤਾ ਨਹੀਂ ਸੀ ਅਤੇ ਉਸ ਨੇ ਜਾਣ-ਬੁਝ ਕੇ ਸ਼ਰਾਰਤ ਕੀਤੀ। ਇਹ ਮਾਮਲਾ ਸਾਹਮਣੇ ਤੋਂ ਬਾਅਦ ਰਾਜਸ਼ਾਹੀ ਦੀ ਅਧਿਕਾਰਕ ਵੈੱਬਸਾਈਟ 'ਤੇ ਬਿਆਨ ਜਾਰੀ ਕੀਤਾ ਗਿਆ ਕਿ ਮਹਾਰਾਣੀ ਦੇਸ਼ ਦੇ ਕਾਨੂੰਨ ਦਾ ਪਾਲਨ ਕਰਨ 'ਚ ਵਿਸ਼ਵਾਸ ਕਰਦੀ ਹੈ ਅਤੇ ਇਹ ਯਕੀਨਨ ਕੀਤਾ ਜਾਵੇਗਾ ਕਿ ਮਹਾਰਾਣੀ ਦੀਆਂ ਸਾਰੀਆਂ ਗਤੀਵਿਧੀਆਂ ਕਾਨੂੰਨ ਦੇ ਦਾਇਰੇ 'ਚ ਹੋਵੇ। ਇਸ ਵਿੱਚ ਪੁਲਸ ਨੇ ਇਸ ਘਟਨਾ ਨੂੰ ਹਲਕੇ-ਫੁਲਕੇ ਅੰਦਾਜ਼ 'ਚ ਯਾਦਗਾਰ ਬਣਾਉਣ ਲਈ ਸਵੇਰੇ ਟਵੀਟ ਕੀਤਾ, ਗੁਡਮਾਰਨਿੰਗ ਉਮੀਦ ਹੈ ਕਿ ਮਹਾਰਾਣੀ ਅੱਜ ਚੰਗਾ ਵਿਵਹਾਰ ਕਰੇਗੀ।


Related News