ਸੌਂਫ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ

10/15/2017 9:22:14 AM

ਨਵੀਂ ਦਿੱਲੀ— ਸੌਂਫ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਅਕਸਰ ਲੋਕ ਭੋਜਨ ਕਰਨ ਤੋਂ ਬਾਅਦ ਸੌਂਫ ਦੀ ਵਰਤੋ ਕਰਦੇ ਹਨ। ਇਸ ਨਾਲ ਪਾਚਨ ਸ਼ਕਤੀ ਮਜ਼ਬੂਤ ਬਣਦੀ ਹੈ। ਇਸ ਤੋਂ ਇਲਾਵਾ ਵੀ ਸੌਂਫ ਦਿਲ ਅਤੇ ਸਾਹ ਨਾਲ ਸੰਬੰਧੀ ਕਈ ਬੀਮਾਰੀਆਂ 'ਚ ਲਾਭਕਾਰੀ ਹੈ। ਆਓ ਜਾਣਦੇ ਹਾਂ ਸੌਂਫ ਦੀ ਵਰਤੋ ਦੇ ਫਾਇਦਿਆਂ ਬਾਰੇ
1. ਇਸ 'ਚ ਜੀਵਾਣੂ ਰੋਧੀ ਅਤੇ ਐਂਟੀ ਇੰਫਲੀਮੇਂਟਰੀ ਗੁਣ ਹੁੰਦੇ ਹਨ ਜੋ ਮਸੂੜਿਆਂ ਨੂੰ ਸਾਫ ਕਰਦੇ ਹਨ ਇਸ ਨਾਲ ਮੂੰਹ 'ਚੋਂ ਆਉਣ ਵਾਲੀ ਬਦਬੂ ਦੂਰ ਹੋ ਜਾਂਦੀ ਹੈ।
2. ਸੌਂਫ ਦੇ ਬੀਜ 'ਚ ਅਪਚ, ਸੋਜ ਅਤੇ ਪਾਚਨ ਸ਼ਕਤੀ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਸ ਦੇ ਇਸਤੇਮਾਲ ਨਾਲ ਪੇਟ ਦਰਦ ਅਤੇ ਪੇਟ ਦੇ ਅੰਦਰਕ ਦੀ ਸੋਜ ਤੋਂ ਰਾਹਤ ਮਿਲਦੀ ਹੈ।
3. ਇਸ ਨਾਲ ਯੂਰਿਨ ਦੀ ਰੁਕਾਵਟ ਦੂਰ ਹੋ ਜਾਂਦੀ ਹੈ। ਇਸ ਲਈ ਸੌਂਫ ਦੀ ਚਾਹ ਦੀ ਵਰਤੋ ਕਰਨੀ ਚਾਹੀਦੀ ਹੈ।
4. ਇਹ ਭੁੱਖ ਨੂੰ ਘੱਟ ਕਰਦਾ ਹੈ। ਸੌਂਫ ਦਾ ਤਾਜਾ ਬੀਜ ਕੁਦਰਤੀ ਵਸਾ ਨਾਸ਼ਕ ਦੇ ਰੂਪ 'ਚ ਕੰਮ ਕਰਦਾ ਹੈ। ਇਸ ਦੇ ਇਸਤੇਮਾਲ ਨਾਲ ਭਾਰ ਘੱਟ ਹੁੰਦਾ ਹੈ।
5. ਸਰਦੀ-ਜ਼ੁਕਾਮ ਆਦਿ ਤੋਂ ਰਾਹਤ ਦਿਵਾਉਣ 'ਚ ਵੀ ਇਹ ਮਦਦਗਾਰ ਸਾਬਤ ਹੁੰਦੀ ਹੈ।


Related News