ਦੁੱਧ ਨਾਲ ਬਾਸੀ ਰੋਟੀ ਖਾਣ ਨਾਲ ਹੁੰਦੇ ਹਨ ਅਣਗਣਿਤ ਫਾਇਦੇ

12/03/2017 12:06:02 PM

ਜਲੰਧਰ— ਅਕਸਰ ਘਰ 'ਚ ਬਾਸੀ ਰੋਟੀ ਖਾਣਾ ਸਿਹਤ ਲਈ ਠੀਕ ਨਹੀਂ ਮੰੰਨਿਆ ਜਾਂਦਾ ਪਰ ਤੁਹਾਨੂੰ ਹੁਣ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਬਾਸੀ ਰੋਟੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਬਾਸੀ ਰੋਟੀ ਨੂੰ ਦੁੱਧ 'ਚ ਮਿਲਾ ਕੇ ਖਾਣ ਨਾਲ ਸਿਹਤ ਸੰਬੰਧੀ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਬਾਸੀ ਰੋਟੀ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਬੀ. ਪੀ.
ਹਰ ਸਵੇਰ ਬਾਸੀ ਰੋਟੀ ਖਾਣ ਨਾਲ ਬੀ. ਪੀ. ਦੀ ਸਮੱਸਿਆ ਦੂਰ ਹੁੰਦੀ ਹੈ। ਰੋਜ਼ਾਨਾ ਸਵੇਰੇ ਠੰਡੇ ਦੁੱਧ ਨਾਲ ਦੋ ਬਾਸੀ ਰੋਟੀਆਂ ਖਾਣ ਨਾਲ ਸਰੀਰ ਦਾ ਬੀ. ਪੀ. ਸੰਤੁਲਿਤ ਰਹਿੰਦਾ ਹੈ। ਇਸ ਦੇ ਇਲਾਵਾ ਜਿਆਦਾ ਗਰਮੀ ਦੇ ਮੌਸਮ 'ਚ ਬਾਸੀ ਰੋਟੀ ਖਾਣ ਨਾਲ ਸਰੀਰ ਦਾ ਤਾਪਮਾਨ ਠੀਕ ਰਹਿੰਦਾ ਹੈ।
2. ਸ਼ੂਗਰ ਕੰਟਰੋਲ
ਡਾਇਬੀਟੀਜ਼ ਦੇ ਰੋਗੀਆਂ ਨੂੰ ਰੋਜ਼ਾਨਾ ਫਿੱਕੇ ਦੁੱਧ ਨਾਲ ਬਾਸੀ ਰੋਟੀ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਉਨ੍ਹਾਂ ਦੀ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
3. ਪੇਟ ਦੀ ਸਮੱਸਿਆ
ਦੁੱਧ ਨਾਲ ਬਾਸੀ ਰੋਟੀ ਖਾਣ ਨਾਲ ਪੇਟ ਦੀ ਹਰ ਤਰ੍ਹਾਂ ਦੀ ਸਮੱਸਿਆ ਠੀਕ ਰਹਿੰਦੀ ਹੈ। ਇਸ ਨਾਲ ਐਸੀਡਿਟੀ ਦੀ ਪਰੇਸ਼ਾਨੀ ਦੂਰ ਹੁੰਦੀ ਹੈ ਅਤੇ ਪਾਚਨ ਸ਼ਕਤੀ ਠੀਕ ਰਹਿੰਦੀ ਹੈ।
4. ਪਤਲੇਪਣ ਤੋਂ ਛੁਟਕਾਰਾ
ਬਾਸੀ ਰੋਟੀ ਨੂੰ ਦੁੱਧ 'ਚ ਪਾ ਕੇ ਖਾਣ ਨਾਲ ਸਾਡੀਆਂ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਜਿਹੜੇ ਲੋਕ ਪਤਲੇ ਹੁੰਦੇ ਹਨ, ਬਾਸੀ ਰੋਟੀ ਖਾਣ ਨਾਲ ਉਨ੍ਹਾਂ ਦਾ ਸਰੀਰ ਭਰ ਜਾਂਦਾ ਹੈ


Related News