ਮਹਾਵਾਰੀ ਦੇ ਬਲੱਡ ਕਲਰ ਤੋਂ ਜਾਣੋਂ ਕਿੰਨੇ ਤੰਦਰੁਸਤ ਹੋ ਤੁਸੀਂ

08/14/2017 4:52:30 PM

ਨਵੀਂ ਦਿੱਲੀ—ਮਹਾਵਾਰੀਔਰਤਾਂ ਦੇ ਜੀਵਨ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਕੁੱਝ ਔਰਤਾਂ ਵਿੱਚ ਇਹ ਪੰਜ ਤੋਂ ਸੱਤ ਦਿਨ ਦੇ ਹੁੰਦੀ ਹੈ ਤਾਂ ਕੁੱਝ ਵਿੱਚ ਚਾਰ ਤੋਂ ਪੰਜ ਦਿਨ। ਇਸ ਦੌਰਾਨ ਔਰਤ ਨੂੰ ਚਿੜਚਿੜੇਪਨ, ਸਰੀਰ ਵਿੱਚ ਦਰਦ ਅਤੇ ਪਾਚਨ ਸਬੰਧੀ ਸਮੱਸਿਆ ਹੁੰਦੀ ਹੈ। ਕਈ ਵਾਰ ਕਬਜ਼ ਦੀ ਸਮੱਸਿਆ ਵੀ ਹੋ ਜਾਂਦੀ ਹੈ ਤੇ ਇਹ ਸਾਰੀਆਂ ਪਰੇਸ਼ਾਨੀਆਂ ਮਹਾਵਾਰੀ ਦੇ ਖਤਮ ਹੋਣ ਦੇ ਨਾਲ ਹੀ ਦੂਰ ਹੋ ਜਾਂਦੀਆਂ ਹਨ।
ਆਮਤੌਰ ਤੇ ਤੁਹਾਨੂੰ ਇਹੀ ਲੱਗਦਾ ਹੋਵੇਗਾ ਕਿ ਪੀਰੀਅਡ ਬਲੱਡ ਦਾ ਰੰਗ ਲਾਲ ਹੀ ਹੈ ਤੇ ਜੇਕਰ ਤੁਸੀਂ ਕਦੇ ਇਸ ਗੱਲ ਤੇ ਗੌਰ ਕੀਤਾ ਹੈ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਪੀਰੀਅਡ ਬਲੱਡ ਦਾ ਰੰਗ ਗਾੜਾ ਭੂਰਾ ਵੀ ਹੋ ਸਕਦਾ ਹੈ ਅਤੇ ਹਲਕਾ ਗੁਲਾਬੀ ਵੀ। ਆਮਤੌਰ ਤੇ ਸ਼ੁਰੂਆਤੀ ਦਿਨਾਂ ਵਿੱਚ ਖੂਨ ਦਾ ਰੰਗ ਗਾੜਾ ਹੁੰਦਾ ਹੈ ਅਤੇ ਅੰਤ ਦੇ ਦਿਨਾਂ ਵਿੱਚ ਹਲਕਾ। ਕਈ ਵਾਰ ਇਹ ਕਾਲ਼ਾ ਵੀ ਹੋ ਸਕਦਾ ਹੈ।
ਔਰਤ ਰੋਗ ਮਾਹਿਰਾਂ ਦਾ ਮੰਨਣਾ ਹੈ ਕਿ ਪੀਰੀਅਡ ਬਲੱਡ ਦੇ ਰੰਗ ਦੇ ਆਧਾਰ ਤੇ ਔਰਤ ਦੇ ਅੰਦਰੂਨੀ ਸਿਹਤ ਨਾਲ ਜੁੜੀਆਂ ਕਈ ਗੱਲਾਂ ਦਾ ਪਤਾ ਲੱਗ ਸਕਦਾ ਹੈ।
ਜੇਕਰ ਪੀਰੀਅਡ ਬਲੱਡ ਦਾ ਰੰਗ ਗਾੜਾ ਭੂਰਾ ਹੈ 
ਜੇਕਰ ਤੁਹਾਡੇ ਪੀਰੀਅਡ ਬਲੱਡ ਦਾ ਰੰਗ ਗਾੜਾ ਭੂਰਾ ਹੈ ਤਾਂ ਇਸਦਾ ਮਤਲਬ ਹੈ ਕਿ ਪੁਰਾਣਾ ਖੂਨ ਫਲੋਅ ਹੋ ਰਿਹਾ ਹੈ। ਇਹ ਖੂਨ ਲੰਬੇ ਸਮੇਂ ਤੱਕ uterus ਵਿੱਚ ਸੰਗ੍ਰਹਿਤ ਰਿਹਾ ਹੋਵੇਗਾ ਅਤੇ ਫਿਰ ਫਲੋਅ ਹੋਇਆ। ਆਮਤੌਰ ਤੇ ਭੂਰੇ ਰੰਗ ਦੇ ਬਲੱਡ ਦਾ ਫਲੋਅ ਸਵੇਰੇ ਦੇ ਸਮੇਂ ਹੀ ਹੁੰਦਾ ਹੈ।
ਜੇਕਰ ਪੀਰੀਅਡ ਬਲੱਡ ਦਾ ਰੰਗ ਲਾਲ ਹੈ -
ਲਾਲ ਰੰਗ ਦੇ ਫਲੋਅ ਦਾ ਮਤਲਬ ਹੈ ਕਿ ਇਹ ਖੂਨ ਨਵਾਂ ਬਣਿਆ ਹੈ ਅਤੇ ਬਹੁਤ ਜਲਦੀ ਹੀ ਉਸਦਾ ਫਲੋਅ ਹੋ ਗਿਆ ਹੈ। ਇਹ ਖੂਨ ਕਾਫ਼ੀ ਹਲਕਾ ਹੁੰਦਾ ਹੈ ਪਰ ਦਿਨ ਦੇ ਸਮੇਂ ਜਦੋਂ ਫਲੋਅ ਤੇਜ ਹੁੰਦਾ ਹੈ ਉਦੋਂ ਲਾਲ ਰੰਗ ਦਾ ਰਿਸਾਅ ਹੁੰਦਾ ਹੈ।
ਜੇਕਰ ਫਲੋਅ ਹਲਕੇ ਲਾਲ ਰੰਗ ਦਾ ਹੋਵੇ
ਜੇਕਰ ਤੁਹਾਨੂੰ ਹਲਕੇ ਲਾਲ ਰੰਗ ਦਾ ਫਲੋਅ ਹੋ ਰਿਹਾ ਹੈ ਤਾਂ ਇਸਦਾ ਮਤਲਬ ਹੈ ਕਿ ਤੁਸੀਂ ਤੰਦਰੁਸਤ ਹੋ। ਆਮਤੌਰ ਤੇ ਪੀਰੀਅਡ ਦੇ ਦੂਜੇ ਦਿਨ ਅਜਿਹਾ ਫਲੋਅ ਹੁੰਦਾ ਹੈ। ਮਾਹਿਰਾਂ ਦੀਆਂ ਮੰਨੀਏ ਤਾਂ ਲੰਮੇ ਸਮੇਂ ਲਈ ਪੀਰੀਅਡ ਸਾਈਕਲ ਵਾਲੀਆਂ ਔਰਤਾਂ ਵਿੱਚ ਹੀ ਅਜਿਹਾ ਫਲੋਅ ਹੁੰਦਾ ਹੈ ਜੋ ਬਾਅਦ ਵਿੱਚ ਕੁੱਝ ਗਾੜਾ ਹੋ ਜਾਂਦਾ ਹੈ।
ਜੇਕਰ ਤੁਹਾਡਾ ਬਲੱਡ ਫਲੋਅ ਕਾਲ਼ਾ ਜਾਂ ਗਹਿਰਾ ਹੈ
ਕਾਲੇ ਰੰਗ ਦਾ ਬਲੱਡ ਫਲੋਅ ਖਤਰੇ ਦਾ ਸੰਕੇਤ ਹੈ। ਹੋ ਸਕਦਾ ਹੈ ਕਿ ਤੁਹਾਡੇ uterus ਵਿੱਚ ਇਨਫੈਕਸ਼ਨ ਹੈ ਜਾਂ ਫਿਰ ਇਹ ਗਰਭਪਾਤ ਦਾ ਵੀ ਸੂਚਕ ਹੋ ਸਕਦਾ ਹੈ। ਜੇਕਰ ਤੁਹਾਨੂੰ ਪੀਰੀਅਡਸ ਦੇ ਸਾਰੇ ਦਿਨਾਂ ਵਿੱਚ ਕਾਲੇ ਰੰਗ ਦਾ ਬਲੱਡ ਫਲੋਅ ਹੋ ਰਿਹਾ ਹੋ ਤਾਂ ਬਿਨਾਂ ਦੇਰ ਕੀਤੇ ਡਾਕਟਰ ਨਾਲ ਸੰਪਰਕ ਕਰੋ।
ਨਾਰੰਗੀ ਰੰਗ ਦਾ ਬਲੱਡ ਫਲੋਅ ਹੈ
ਜਦੋਂ ਖੂਨ, uterus ਦੇ ਉੱਪਰੀ ਹਿੱਸੇ ਦੇ ਤਰਲ ਦੇ ਨਾਲ ਮਿਲਕੇ ਫਲੋਅ ਹੁੰਦਾ ਹੈ ਤਾਂ ਇਸਦਾ ਰੰਗ ਨਾਰੰਗੀ ਹੁੰਦਾ ਹੈ ਤੇ ਇਸਨੂੰ ਨਜ਼ਕਅੰਦਾਜ ਕਰਨਾ ਠੀਕ ਨਹੀਂ ਹੋਵੇਗਾ। ਇਹ ਕਿਸੇ ਇਨਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ।


Related News