ਖਜੂਰ ਦੀ ਵਰਤੋ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਪਾਓ ਛੁਟਕਾਰਾ

10/18/2017 10:46:08 AM

ਨਵੀਂ ਦਿੱਲੀ— ਖਜੂਰ ਇਕ ਅਜਿਹਾ ਫਲ ਹੈ ਜੋ ਸਰਦੀ-ਗਰਮੀ ਦੋਹਾਂ ਮੌਸਮ ਵਿਚ ਮੌਜੂਦ ਹੁੰਦਾ ਹੈ। ਜ਼ਿਆਦਾਤਰ ਲੋਕ ਸਰਦੀ ਦੇ ਮੌਸਮ ਵਿਚ ਇਸ ਦੀ ਵਰਤੋਂ ਕਰਦੇ ਹਨ। ਖਜੂਰ ਸੁਆਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਵਿਚ ਕਾਫੀ ਮਾਤਾ ਵਿਚ ਵਿਟਾਮਿਨਸ, ਮਿਨਰਲਸ, ਕੈਲਸ਼ੀਅਮ ਅਤੇ ਆਇਰਨ ਤੱਤ ਹੁੰਦੇ ਹਨ, ਜੋ ਸਰੀਰ ਨੂੰ ਕਈ ਤਰੀਕਿਆਂ ਨਾਲ ਫਾਇਦਾ ਪਹੁੰਚਾਉਂਦੇ ਹਨ। ਆਓ ਜਾਣਦੇ ਹਾਂ ਖਜੂਰ ਖਾਣ ਦੇ ਫਾਇਦਿਆਂ ਬਾਰੇ...
1. ਕਬਜ਼ 
ਕਈ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੁੰਦੀ ਹੈ। ਇਸ ਨਾਲ ਪੇਟ ਸਹੀ ਤਰੀਕੇ ਨਾਲ ਸਾਫ ਨਹੀਂ ਹੁੰਦਾ ਹੈ ਅਤੇ ਪੇਟ ਦਰਦ ਵੀ ਹੋਣ ਲੱਗਦਾ ਹੈ। ਅਜਿਹੇ ਵਿਚ ਖਜੂਰ ਦੀ ਵਰਤੋ ਕਾਫੀ ਫਾਇਦੇਮੰਦ ਹੁੰਦੀ ਹੈ ਇਸ ਵਿਚ ਮੌਜੂਦ ਫਾਈਬਰ ਕਬਜ਼ ਦੀ ਸਮੱਸਿਆ ਨੂੰ ਦੂਰ ਕਰਕੇ ਪੇਟ ਨੂੰ ਸਾਫ ਕਰਦਾ ਹੈ। 
2. ਝੜਦੇ ਵਾਲ 
ਮੌਸਮ ਬਦਲਣ ਦੇ ਨਾਲ ਹੀ ਔਰਤਾਂ ਦੇ ਵਾਲ ਝੜਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਉਹ ਕਈ ਕੈਮੀਕਲਸ ਵਾਲੇ ਸ਼ੈਂਪੂ ਦੀ ਵਰਤੋਂ ਕਰਦੀਆਂ ਹਨ, ਜਿਸ ਨਾਲ ਕੋਈ ਫਰਕ ਨਹੀਂ ਪੈਂਦਾ। ਅਜਿਹੇ ਵਿਚ ਰੋਜ਼ਾਨਾ ਖਜੂਰ ਦੀ ਵਰਤੋਂ ਕਰੋ। ਜਿਸ ਨਾਲ ਸਕੈਲਪ ਵਿਚ ਬਲੱਡ ਸਰਕੁਲੇਸ਼ਨ ਤੇਜ਼ ਹੋਵੇਗਾ ਅਤੇ ਵਾਲਾਂ ਦਾ ਝੜਣਾ ਵੀ ਬੰਦ ਹੋ ਜਾਵੇਗਾ। 
3. ਪੇਟ ਦੀ ਚਰਬੀ 
ਜ਼ਿਆਦਾ ਖਾਣੇ ਦੀ ਵਜ੍ਹਾ ਨਾਲ ਸਰੀਰ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੇ ਵਿਚ ਦਿਨ ਵਿਚ ਇਕ ਵਾਰ ਖਜੂਰ ਖਾਓ ਜਿਸ ਨਾਲ ਸਾਰਾ ਦਿਨ ਭੁੱਖ ਘੱਟ ਲੱਗਦੀ ਹੈ ਅਤੇ ਪੇਟ ਦੀ ਚਰਬੀ ਵੀ ਘੱਟ ਹੋਵੇਗੀ। 
4. ਐਨਰਜੀ ਬਣਾਏ 
ਖਜੂਰ ਵਿਚ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਵਿਚ ਐਨਰਜੀ ਬਣਾਈ ਰੱਖਦੇ ਹਨ। ਅਜਿਹੇ ਵਿਚ ਜਦੋਂ ਵੀ ਥਕਾਵਟ ਮਹਿਸੂਸ ਹੋਵੇ ਤਾਂ ਖਜੂਰ ਦੀ ਵਰਤੋਂ ਕਰੋ। 
5. ਹੈਲਦੀ ਸਕਿਨ 
ਖਜੂਰ ਵਿਚ ਮੌਜੂਦ ਵਿਟਾਮਿਨ ਸੀ ਅਤੇ ਡੀ ਚਮੜੀ ਸੰਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਰੋਜ਼ਾਨਾ ਖਜੂਰ ਦੀ ਵਰਤੋਂ ਕਰਨ ਨਾਲ ਝੁਰੜੀਆਂ ਨਹੀਂ ਪੈਂਦੀਆਂ ਅਤੇ ਚਮੜੀ ਵਿਚ ਵੀ ਲਚੀਲਾਪਨ ਬਣਿਆ ਰਹਿੰਦਾ ਹੈ।


Related News