ਜਸਲੀਨ ਕੇਸ : ਸ਼ਰਮਿੰਦਾ ਹੋਈ ਸੋਨਾਕਸ਼ੀ ਨੇ ਕਿਉਂ ਮੰਗੀ ਇਸ ਲੜਕੇ ਕੋਲੋਂ ਮੁਆਫੀ?

08/28/2015 10:39:28 PM

ਨਵੀਂ ਦਿੱਲੀ- ਇਨ੍ਹੀਂ ਦਿਨੀਂ ਜਸਲੀਨ ਕੌਰ ਕੇਸ ਕਾਫੀ ਸੁਰਖੀਆਂ ਵਿਚ ਹੈ। ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨ੍ਹਾ ਨੇ ਕੁਝ ਦਿਨ ਪਹਿਲਾਂ ਦਿੱਲੀ ਦੀ ਜਸਲੀਨ ਕੌਰ ਕੇਸ ''ਚ ਲੜਕੀ ਦੇ ਹੱਕ ''ਚ ਟਵੀਟ ਕੀਤਾ ਸੀ ਪਰ ਹੁਣ ਸੋਨਾਕਸ਼ੀ ਨੇ ਦੋਸ਼ੀ ਸਰਵਜੀਤ ਕੋਲੋਂ ਮੁਆਫੀ ਮੰਗੀ ਹੈ। ਦਿੱਲੀ ''ਚ ਜਸਲੀਨ ਕੌਰ ਨਾਂ ਦੀ ਲੜਕੀ ਨੇ ਕੁਝ ਦਿਨ ਪਹਿਲਾਂ ਜਨਤਕ ਤੌਰ ''ਤੇ ਸਰਵਜੀਤ ''ਤੇ ਟ੍ਰੈਫਿਕ ਸਿਗਨਲ ''ਤੇ ਬਦਤਮੀਜ਼ੀ ਕਰਨ ਦਾ ਦੋਸ਼ ਲਗਾਇਆ ਸੀ। ਜਸਲੀਨ ਨੇ ਫੇਸਬੁੱਕ ''ਤੇ ਉਸ ਲੜਕੇ ਦੀ ਫੋਟੋ ਵੀ ਪੋਸਟ ਕੀਤੀ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਲੋਕਾਂ ਨੇ ਲੜਕੇ ਨੂੰ ਕਾਫੀ ਮਾੜਾ-ਚੰਗਾ ਬੋਲਿਆ ਸੀ। ਪੁਲਸ ਨੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ।
ਉਦੋਂ ਸੋਨਾਕਸ਼ੀ ਨੇ ਟਵਿਟਰ ''ਤੇ ਲਿਖਿਆ ਸੀ, ''ਬਹੁਤ ਖੂਬ ਜਸਲੀਨ। ਉਮੀਦ ਕਰਦੀ ਹਾਂ ਕਿ ਇਹ ਸਾਰੇ ਲੜਕਿਆਂ ਲਈ ਸਬਕ ਸਾਬਿਤ ਹੋਵੇਗਾ।'' ਇਸ ਤੋਂ ਬਾਅਦ ਛੇੜਖਾਨੀ ਦੇ ਦੋਸ਼ੀ ਸਰਵਜੀਤ ਨੇ ਕਿਹਾ ਸੀ ਕਿ ਜਸਲੀਨ ਆਮ ਆਦਮੀ ਪਾਰਟੀ ਦੀ ਸਮਰਥਕ ਹੈ ਤੇ ਸਸਤੀ ਪ੍ਰਸਿੱਧੀ ਹਾਸਲ ਕਰਨ ਲਈ ਅਜਿਹਾ ਕਰ ਰਹੀ ਹੈ। ਸੋਸ਼ਲ ਮੀਡੀਆ ''ਤੇ ਚੱਲ ਰਹੀ ਬਹਿਸ ਵਿਚਾਲੇ ਹੁਣ ਸੋਨਾਕਸ਼ੀ ਨੇ ਆਪਣਾ ਬਿਆਨ ਵਾਪਸ ਲੈਂਦਿਆਂ ਲਿਖਿਆ, ''ਦੂਜਿਆਂ ਦੀ ਤਰ੍ਹਾਂ ਮੈਂ ਵੀ ਜਸਲੀਨ ਨੂੰ ਲੜਕੀ ਹੋਣ ਦੇ ਨਾਤੇ ਉਸ ਦੇ ਹੱਕ ਵਿਚ ਆਵਾਜ਼ ਚੁੱਕੀ ਸੀ। ਹੁਣ ਮੈਂ ਦੂਜਿਆਂ ਦੀ ਤਰ੍ਹਾਂ ਸ਼ਰਮਿੰਦਾ ਹਾਂ ਤੇ ਕਾਫੀ ਬੁਰਾ ਮਹਿਸੂਸ ਕਰ ਰਹੀ ਹਾਂ। ਮੈਂ ਉਸ ਲੜਕੇ ਕੋਲੋਂ ਮੁਆਫੀ ਮੰਗਦੀ ਹਾਂ।''


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News