ਸਮ੍ਰਿਤੀ ਨੇ ਪੁੱਤਰ ਦੇ ਨਾਲ ਇੰਸਟਾ ''ਤੇ ਸ਼ੇਅਰ ਕੀਤੀ 14 ਸਾਲ ਪੁਰਾਣੀ ਤਸਵੀਰ

Friday, May 19, 2017 4:58 PM
ਨਵੀਂ ਦਿੱਲੀ—ਕੇਂਦਰੀ ਮੰਤਰੀ ਅਤੇ ਅਦਾਕਾਰਾ ਸਮ੍ਰਿਤੀ ਈਰਾਨੀ ਨੇ ਹਾਲ ਹੀ ਦੇ ਦਿਨਾਂ ''ਚ ਇੰਸਟਾ ਜੁਆਇੰਨ ਕੀਤਾ ਹੈ। ਸਮ੍ਰਿਤੀ ਨੇ ਆਪਣੇ ਪੁੱਤਰ ਜੌਹਰ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਜੌਹਰ ਕਾਫੀ ਛੋਟਾ ਸੀ। ਹੁਣ ਜੌਹਰ ਕਾਫੀ ਵੱਡਾ ਹੋ ਚੁੱਕਾ ਹੈ। ਸਮ੍ਰਿਤੀ ਦੀ ਗੋਦ ''ਚ ਜੌਹਰ ਬਹੁਤ ਪਿਆਰਾ ਲੱਗ ਰਿਹਾ ਹੈ। ਮੰਤਰੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, ''#tbt #blastfromthepast #mamasboy #mybabystrongest''
ਸਮ੍ਰਿਤੀ ਇੰਸਟਾ ''ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਏ ਦਿਨ ਆਪਣੀ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਯੂਜਰ ਦੇ ਨਾਲ ਫੋਟੋ ਸ਼ੇਅਰ ਕਰਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਪ੍ਰੋਡਿਊਸਰ ਅਤੇ ਡਾਇਰੈਕਟਰ ਏਕਤਾ ਕਪੂਰ ਅਤੇ ਸਾਕਸ਼ੀ ਤੰਵਰ ਦੀ ਖੁਦ ਦੇ ਨਾਲ ਵਾਲੀ ਤਸਵੀਰ ਸ਼ੇਅਰ ਕੀਤੀ ਸੀ।
ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''@ektaravikapoor Thanks for pestering me to do this Looks like a fun journey ahead #tbt #thosewerethedays''। ਇਸ ਦੇ ਬਾਅਦ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਤੁਸ਼ਾਰ ਕਪੂਰ ਦੇ ਪੁੱਤਰ ਨਾਲ ਤਸਵੀਰ ਵੀ ਸ਼ੇਅਰ ਕੀਤੀ ਸੀ। ਇਸ ਤਸਵੀਰ ''ਤੇ ਉਨ੍ਹਾਂ ਨੇ ਲਿਖਿਆ, ''Friends like family!''


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!