ਮਾਲਿਆ ਦੇ ਵਕੀਲਾਂ ਨੇ ਭਾਰਤੀ ਜਸਟਿਸ ਸਿਸਟਮ ਦੀ ਨਿਰਪੱਖਤਾ ''ਤੇ ਉਠਾਇਆ ਸਵਾਲ

12/12/2017 1:12:25 PM

ਨਵੀਂ ਦਿੱਲੀ—ਮਨੀ ਲਾਂਡਰਿੰਗ ਅਤੇ ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਫਿਰ ਸ਼ੁਰੂ ਹੋਈ। ਇਸ ਦੌਰਾਨ ਮਾਲਿਆ ਦੇ ਵਕੀਲਾਂ ਨੇ ਭਾਰਤ ਦੀ ਜਸਟਿਸ ਸਿਸਟਮ ਦੀ ਨਿਰਪੱਖਤਾ 'ਤੇ ਸਵਾਲ ਖੜ੍ਹੇ ਕੀਤੇ। 61 ਸਾਲਾਂ ਮਾਲਿਆ ਸੁਣਵਾਈ ਦੇ ਚੌਥੇ ਦਿਨ ਲੰਡਨ ਦੇ ਵੈਸਟਮਿੰਸਟਰ ਮੈਜਿਸਟ੍ਰੇਟਸ ਦੀ ਅਦਾਲਤ 'ਚ ਮੌਜੂਦ ਰਹੇ।
ਉਨ੍ਹਾਂ ਦੀ ਵਕੀਲ ਕਲੇਅਰ ਮੋਂਟਗੋਮਰੀ ਨੇ ਸੁਣਵਾਈ ਦੌਰਾਨ ਕੇਂਦਰੀ ਜਾਂਚ ਬਿਓਰੋ (ਸੀਬੀਆਈ) ਅਤੇ ਸੁਪਰੀਮ ਕੋਰਟ ਦੇ ਫੈਸਲਿਆਂ 'ਤੇ ਆਪਣੀ ਰਾਏ ਦੇਣ ਲਈ ਡਾ ਮਾਰਟਿਵਨ ਲਾਊ ਨੂੰ ਪੇਸ਼ ਕੀਤਾ। ਡਾ ਲਾਊ ਦੱਖਣੀ ਏਸ਼ੀਆਈ ਮਾਮਲਿਆਂ ਦੇ ਵਿਸ਼ੇਸ਼ਕ ਹਨ। ਡਾ ਲਾਊ ਨੇ ਸਿੰਗਾਪੁਰ ਅਤੇ ਹਾਂਗਕਾਂਗ ਦੇ ਤਿੰਨ ਅਕਾਦਮੀਆਂ ਦੀ ਇਕ ਸਟਡੀ ਦਾ ਹਵਾਲਾ ਦਿੰਦੇ ਹੋਏ ਰਿਟਾਇਰਮੈਂਟ ਦੇ ਕਰੀਬ ਪਹੁੰਚੇ ਸੁਪਰੀਮ ਕੋਰਟ ਜੱਜਾਂ ਦੀ ਨਿਰਪੱਖਤਾ 'ਤੇ ਸਵਾਲ ਖੜ੍ਹੇ ਕੀਤੇ। 
ਮਾਲਿਆ ਉਨ੍ਹਾਂ ਦੀ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਇੰਸ ਲਈ ਬੈਂਕਾਂ ਤੋਂ ਲਏ ਗਏ ਕਰਜ਼ ਨੂੰ ਨਹੀਂ ਚੁਕਾਉਣ ਅਤੇ ਧੋਖਾਧੜੀ ਕਰਨ ਦੇ ਮਾਮਲੇ 'ਚ ਭਾਰਤ ਵਾਂਝਾ ਹੈ। ਇਸ ਮਾਮਲੇ 'ਚ ਕਰੀਬ 9,000 ਕਰੋੜ ਰੁਪਏ ਦੀ ਕਰਜ਼ ਦੇਣਦਾਰੀ ਸ਼ਾਮਲ ਹੈ। ਮਾਲਿਆ ਦੇ ਵਕੀਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਏਅਰਲਾਈਨ ਦਾ ਲੋਨ ਨਹੀਂ ਚੁਕਾਉਣ ਦਾ ਮਾਮਲਾ ਕਾਰੋਬਾਰ ਦੀ ਅਸਫਲਤਾ ਦਾ ਨਤੀਜਾ ਹੈ ਨਾਲ ਕਿ ਇਹ ਕੋਈ ਬੇਈਮਾਨੀ ਅਤੇ ਧੋਖਾਧੜੀ ਦਾ ਮਾਮਲਾ ਹੈ। 
ਇਸ ਦੌਰਾਨ ਇਹ ਸਾਹਮਣੇ ਆਇਆ ਕਿ ਮਾਲਿਆ ਦੇ ਖਿਲਾਫ ਇੰਗਲੈਂਡ ਦੀ ਹਾਈ ਕੋਰਟ ਦੇ ਤਹਿਤ ਆਉਣ ਵਾਲੇ ਕਮਰਸ਼ਲ ਕੋਰਟ ਦੇ ਕਵੀਨਸ ਬੈਂਚ ਡਿਵੀਜ਼ਨ 'ਚ ਵੀ ਇਕ ਸਮਾਨਾਂਤਰ ਸੁਣਵਾਈ ਚੱਲ ਰਹੀ ਹੈ। ਇਹ ਮਾਮਲਾ ਭਾਰਤੀ ਬੈਂਕਾਂ ਦੇ ਗਰੁੱਪ ਨੇ ਦੁਨੀਆ ਭਰ 'ਚ ਮਾਲਿਆ ਦੇ ਅਸੇਟਸ 'ਤੇ ਰੋਕ ਲਗਾਉਣ ਲਈ ਦਾਇਰ ਕੀਤਾ ਹੈ। ਮਾਲਿਆ ਦੇ ਖਿਲਾਫ ਇਸ ਦਾਅਵੇ 'ਚ ਭਾਰਤੀ ਸਟੇਟ ਬੈਂਕ, ਬੈਂਕ ਆਫ ਬੜੌਦਾ, ਕਾਰਪੋਰੇਸ਼ਨ ਬੈਂਕ, ਫੈਡਰਲ ਬੈਂਕ ਲਿਮਟਿਡ, ਆਈ.ਡੀ.ਬੀ.ਆਈ ਬੈਂਕ, ਓਵਰਸੀਜ਼ ਬੈਂਕ, ਜੰਮੂ ਐਂਡ ਕਸ਼ਮੀਰ ਬੈਂਕ ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਮੈਸੂਰ, ਯੂਕੋ ਬੈਂਕ, ਯੂਨਾਈਟਿਡ ਬੈਂਕ ਆਫ ਇੰਡੀਆ ਅਤੇ ਜੇ ਐੱਮ ਫਾਈਨੈਂਸ਼ਲ ਅਸੇਟ ਰੀਕੰਸਟ੍ਰਕਸ਼ੰਸ ਕੰਪਨੀ ਪ੍ਰਾਈਵੇਟ ਲਿਮਟਿਡ ਸੂਚੀਬੰਧ ਬਿਨੈਕਾਰ ਹੈ। 
ਹੋਰ ਸੰਬੰਧਤ ਮਾਮਲਿਆਂ 'ਚ ਲੇਡੀਵਾਕ ਐੱਲ.ਐੱਲ.ਪੀ, ਰੋਜ਼ ਕੈਪੀਟਲ ਵੇਂਚਰਸ ਲਿਮਟਿਡ ਅਤੇ ਆਰੇਂਜ ਇੰਡੀਆ ਹੋਲਡਿੰਗਸ ਦਾ ਨਾਂ ਸ਼ਾਮਲ ਹੈ। ਮਾਲਿਆ 'ਤੇ ਹਵਾਲਗੀ ਮਾਮਲੇ ਦੀ ਸੁਣਵਾਈ ਦੇ ਚੱਲਦੇ ਉਨ੍ਹਾਂ ਦੇ ਵਕੀਲਾਂ ਨੂੰ ਇਸ ਮਾਮਲੇ 'ਚ ਜਵਾਬ ਦੇਣ ਲਈ ਹੋਰ ਸਮਾਂ ਦੇ ਦਿੱਤਾ ਗਿਆ ਹੈ। ਹਵਾਲਗੀ ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਖਤਮ ਹੋਣ ਦੀ ਸੰਭਾਵਨਾ ਹੈ।


Related News