ਪ੍ਰਾਈਵੇਟ ਬੈਂਕਾਂ ''ਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰ ਸਕੇਗਾ CVC

06/27/2017 8:56:37 AM

ਨਵੀਂ ਦਿੱਲੀ—ਸੈਂਟਰਲ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ.) ਹੁਣ ਪ੍ਰਾਈਵੇਟ ਸੈਕਟਰ ਦੇ ਬੈਂਕਾਂ 'ਚ ਅਤੇ ਉਨ੍ਹਾਂ ਦੇ ਕਰਮਚਾਰੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਸਕਦਾ ਹੈ। ਵਿਜੀਲੈਂਸ ਕਮਿਸ਼ਨਰ ਟੀ.ਐਮ.ਭਸੀਮ ਨੇ ਦੱਸਿਆ ਕਿ ਆਰ.ਬੀ.ਆਈ. ਨੇ ਇਸ ਸੰਬੰਧ 'ਚ ਮਨਜ਼ੂਰੀ ਦੇ ਦਿੱਤੀ ਹੈ।
ਇਹ ਕਦਮ ਸੁਪਰੀਮ ਕੋਰਟ ਨੇ ਬੀਤੇ ਸਾਲ ਦੇ ਉਸ ਫੈਸਲੇ ਦੇ ਕ੍ਰਮ 'ਚ ਆਇਆ ਹੈ ਜਿਸ 'ਚ ਕਿਹਾ ਗਿਆ ਸੀ ਕਿ ਮਾਮਲਾ ਪ੍ਰਿਵੇਸ਼ਨ ਆਫ ਕਰਪਰਸ਼ਨ (ਪੀਸੀ) ਐਕਟ, 1988 ਦੇ ਅਧੀਨ ਆਏ ਤਾਂ ਇਹ ਪ੍ਰਾਈਵੇਟ ਬੈਂਕ ਦੇ ਚੇਅਰਮੈਨ, ਮੈਨੇਜਿੰਗ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਨੂੰ ਵੀ ਪਬਲਿਕ ਸਟਵੈਟਸ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ। ਐਂਟੀ ਕਰਪਸ਼ਨ ਵਾਚਡਾਗ ਇਕ ਸੰਵਿਧਾਨਕ ਸੰਸਥਾ ਹੈ ਜੋ ਕੇਂਦਰ ਸਰਕਾਰ ਦੇ ਵਿਭਾਗਾਂ, ਪਬਲਿਕ ਸੈਕਟਰ ਦੇ ਸੰਗਠਨਾਂ (ਬੈਂਕਾਂ ਅਤੇ ਬੀਮਾ ਕੰਪਨੀਆਂ ਸਮੇਤ) ਅਤੇ ਉਨ੍ਹਾਂ ਦੇ ਕਰਮਚਾਰੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਦਾ ਹੈ।  


Related News