ਸਿਧਾਰਥ ਸ਼ੁਕਲਾ ਨੇ ਜਿੱਤਿਆ ''ਖਤਰੋਂ ਕੇ ਖਿਲਾੜੀ-7'' ਦਾ ਖਿਤਾਬ
Tuesday, Apr 05, 2016 - 05:00 AM (IST)

ਮੁੰਬਈ : ਟੀ.ਵੀ. ਸੀਰੀਅਲ ''ਬਾਲਿਕਾ ਵਧੂ'' ਵਿਚ ਨਜ਼ਰ ਆਉਣ ਵਾਲੇ ਅਦਾਕਾਰ ਸਿਧਾਰਥ ਸ਼ੁਕਲਾ ਨੇ ਸੈਲੀਬ੍ਰਿਟੀ ਸ਼ੋਅ ''ਖਤਰੋਂ ਕੇ ਖਿਲਾੜੀ-ਕਭੀ ਪੀੜਾ ਕਭੀ ਕੀੜਾ'' ਦਾ ਖਿਤਾਬ ਜਿੱਤ ਲਿਆ ਹੈ। ਇਸ ਸ਼ੋਅ ਦੀ ਮੇਜ਼ਬਾਨੀ ਅਦਾਕਾਰ ਅਰਜੁਨ ਕਪੂਰ ਨੇ ਕੀਤੀ ਹੈ। ਸ਼ੁਕਲਾ ਨੇ ਪ੍ਰੋਗਰਾਮ ਦੇ ਆਖਰੀ ਦੌਰ ਵਿਚ ਪਹੁੰਚੀ ਸਾਥੀ ਕਲਾਕਾਰ ਸਨਾ ਸਈਦ ਅਤੇ ਮੁਕਤੀ ਮੋਹਨ ਨਾਲ ਮੁਕਾਬਲੇਬਾਜ਼ੀ ਕੀਤੀ ਅਤੇ ਜੇਤੂ ਹੋਏ। ਇਨਾਮ ਦੇ ਤੌਰ ''ਤੇ ਸ਼ੁਕਲਾ ਨੂੰ 25 ਲੱਖ ਰੁਪਏ ਨਕਦ ਅਤੇ ਇਕ ਟਾਟਾ ਟਿਅੰਗੋ ਕਾਰ ਦਿੱਤੀ ਗਈ। ਕਲਰਸ ਚੈਨਲ ''ਤੇ ਆਉਣ ਵਾਲੇ ਇਸ ਸ਼ੋਅ ਵਿਚ ਸ਼ੁਕਲਾ ਨੇ ਕਈ ਖਤਰਨਾਕ ਸਟੰਟ ਕੀਤੇ ਅਤੇ ਹਮੇਸ਼ਾ ਆਪਣੀ ਖੇਡ ਦੌਰਾਨ ਉਹ ਚੋਟੀ ''ਤੇ ਬਣੇ ਰਹੇ।
ਜ਼ਿਕਰਯੋਗ ਹੈ ਕਿ ਸਿਧਾਰਥ ਸ਼ੁਕਲਾ ਰਿਐਲਿਟੀ ਡਾਂਸ ਸ਼ੋਅ ''ਝਲਕ ਦਿਖਲਾ ਜਾ'' ''ਚ ਵੀ ਨਜ਼ਰ ਆ ਚੁੱਕੇ ਹਨ।