ਕਪਿਲ ਸ਼ਰਮਾ ਦੇ ਸ਼ੋਅ ’ਚ ਨਜ਼ਰ ਆਵੇਗੀ ਕੰਗਨਾ ਰਣੌਤ, ਕੀ ਵਿਵਾਦਾਂ ’ਤੇ ਪੁੱਛੇਗਾ ਸਵਾਲ?

Tuesday, Sep 07, 2021 - 01:56 PM (IST)

ਕਪਿਲ ਸ਼ਰਮਾ ਦੇ ਸ਼ੋਅ ’ਚ ਨਜ਼ਰ ਆਵੇਗੀ ਕੰਗਨਾ ਰਣੌਤ, ਕੀ ਵਿਵਾਦਾਂ ’ਤੇ ਪੁੱਛੇਗਾ ਸਵਾਲ?

ਮੁੰਬਈ (ਬਿਊਰੋ)– ‘ਦਿ ਕਪਿਲ ਸ਼ਰਮਾ ਸ਼ੋਅ’ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਿਹਾ ਹੈ। ਸ਼ੋਅ ’ਚ ਇਕ ਤੋਂ ਵੱਧ ਕੇ ਇਕ ਨਾਮੀ ਹਸਤੀਆਂ ਸ਼ਿਰਕਤ ਕਰ ਰਹੀਆਂ ਹਨ। ਹਾਲ ਹੀ ’ਚ ਸ਼ੋਅ ’ਚ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਨਜ਼ਰ ਆਏ। ਫ਼ਿਲਮ ਦੀ ਪ੍ਰਮੋਸ਼ਨ ਲਈ ਕਈ ਸਿਤਾਰੇ ਸ਼ੋਅ ਦਾ ਹਿੱਸਾ ਬਣਦੇ ਹਨ।

ਹੁਣ ਸੂਤਰਾਂ ਦੀ ਮੰਨੀਏ ਤਾਂ ਆਪਣੀ ਫ਼ਿਲਮ ‘ਥਲਾਇਵੀ’ ਦੀ ਪ੍ਰਮੋਸ਼ਨ ਲਈ ਕੰਗਨਾ ਰਣੌਤ ਤੇ ਅਰਵਿੰਦ ਸਵਾਮੀ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਬਣਨਗੇ। ਕਾਫੀ ਸਮੇਂ ਤੋਂ ਇਸ ਫ਼ਿਲਮ ਨੂੰ ਲੈ ਕੇ ਚਰਚਾ ਦੇਖੀ ਜਾ ਰਹੀ ਹੈ। ਹੁਣ ਜਦੋਂ ਫ਼ਿਲਮ ਦੀ ਰਿਲੀਜ਼ ਡੇਟ ਨਜ਼ਦੀਕ ਆ ਰਹੀ ਹੈ ਤਾਂ ਇਸ ਮੌਕੇ ’ਤੇ ਕੰਗਨਾ ਰਣੌਤ ਵੀ ਫ਼ਿਲਮ ਦੀ ਪ੍ਰਮੋਸ਼ਨ ’ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ : ਗੁਰਦਾਸ ਮਾਨ ਦੀ ਜ਼ਮਾਨਤ ’ਤੇ ਭਲਕੇ ਆਵੇਗਾ ਫ਼ੈਸਲਾ

ਸੂਤਰਾਂ ਦੀ ਮੰਨੀਏ ਤਾਂ ਕੰਗਨਾ ਰਣੌਤ ਮੰਗਲਵਾਰ ਦੇ ਦਿਨ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਫ਼ਿਲਮ ਸਿਟੀ ’ਚ ਕਰੇਗੀ। ਇਸ ਦੌਰਾਨ ਉਸ ਨਾਲ ‘ਰੋਜ਼ਾ’ ਫ਼ਿਲਮ ਦੇ ਅਦਾਕਾਰ ਅਰਵਿੰਦ ਸਵਾਮੀ ਵੀ ਹੋਣਗੇ। ਦੱਸ ਦੇਈਏ ਕਿ ਕਪਿਲ ਸ਼ਰਮਾ ਦੇ ਸ਼ੋਅ ’ਚ ਕੰਗਨਾ ਰਣੌਤ ਪਹਿਲਾਂ ਵੀ ਸ਼ਿਰਕਤ ਕਰ ਚੁੱਕੀ ਹੈ। ‘ਜੈਲਲਿਤਾ’ ਦੇ ਕਿਰਦਾਰ ’ਚ ਖ਼ੁਦ ਨੂੰ ਢਾਲਣ ਲਈ ਕੰਗਨਾ ਨੇ ਕਾਫੀ ਮਿਹਨਤ ਕੀਤੀ ਹੈ। ਉਸ ਨੇ ਆਪਣਾ ਭਾਰ ਵਧਾਇਆ। ਇਸ ਤੋਂ ਇਲਾਵਾ ਉਸ ਨੇ ਕਿਰਦਾਰ ’ਚ ਢਲਣ ਲਈ ਕਈ ਸਾਰੇ ਬਦਲਾਅ ਕੀਤੇ।

ਦੱਸ ਦੇਈਏ ਕਿ ਹਾਲ ਹੀ ’ਚ ਕੰਗਨਾ ਰਣੌਤ ਨੇ ਮਹਾਰਾਸ਼ਟਰ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਸਿਨੇਮਾਘਰ ਖੋਲ੍ਹਣ ਤਾਂ ਕਿ ‘ਥਲਾਇਵੀ’ ਫ਼ਿਲਮ ਨੂੰ ਰਿਲੀਜ਼ ਕੀਤਾ ਜਾ ਸਕੇ। ਮਹਾਰਾਸ਼ਟਰ ’ਚ ਹੁਣ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਗਏ ਹਨ। ਅਜਿਹੇ ’ਚ ਸਰਕਾਰ ਨੂੰ ਸਿਨੇਮਾਘਰ ਖੋਲ੍ਹ ਦੇਣੇ ਚਾਹੀਦੇ ਹਨ। ਹੁਣ ਫ਼ਿਲਮ ਇੰਡਸਟਰੀ ਤੇ ਸਿਨੇਮਾਘਰਾਂ ਨੂੰ ਬਚਾਉਣ ਦਾ ਸਮਾਂ ਹੈ। ਇਸ ਤੋਂ ਇਲਾਵਾ ਕੰਗਨਾ ਹਾਲ ਹੀ ’ਚ ਚੇਨਈ ਸਥਿਤ ‘ਜੈਲਲਿਤਾ’ ਦੇ ਮੈਮੋਰੀਅਲ ’ਚ ਵੀ ਗਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News