ਸਾਲ 2019 ''ਚ 1.39 ਲੱਖ ਭਾਰਤੀਆਂ ਨੇ ਕੀਤੀ ਖ਼ੁਦਕੁਸ਼ੀ : NCRB (ਵੀਡੀਓ)

09/10/2020 6:22:40 PM

ਜਲੰਧਰ (ਬਿਊਰੋ) - ਨੈਸ਼ਨਲ ਕ੍ਰਾਈਮ ਰਿਪੋਰਟ ਬਿਊਰੋ ਵਲੋਂ ਬੀਤੇ ਵਰ੍ਹੇ ਖ਼ੁਦਕੁਸ਼ੀ ਕਰਨ ਵਾਲੇ ਲੋਕਾਂ ਦੀਆਂ ਮੌਤਾਂ ਦਾ ਚਿੰਤਾਜਨਕ ਅੰਕੜਾ ਜਾਰੀ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਸਾਲ 2019 'ਚ 1.39 ਲੱਖ ਲੋਕਾਂ ਵਲੋਂ ਖ਼ੁਦਕੁਸ਼ੀ ਕੀਤੀ ਗਈ ਹੈ। ਦੱਸ ਦੇਈਏ ਕਿ ਖੁਦਕੁਸ਼ੀ ਕਰਨ ਵਾਲੇ ਲੋਕਾਂ ’ਚ 67 ਫ਼ੀਸਦੀ ਦਰ ਨੌਜਵਾਨਾਂ ਦੀ ਰਹੀ ਹੈ, ਜਿਨਾਂ ਦੀ ਉਮਰ 18-45 ਸਾਲ ਦੇ ਵਿੱਚ ਸੀ। ਬੀਤੇ ਮੰਗਲਵਾਰ ਜਾਰੀ ਕੀਤੀ ਗਈ ਇਸ ਰਿਪੋਰਟ ਮੁਤਾਬਕ 1.39 ਲੱਖ ਮਾਮਲਿਆਂ 'ਚ 93061 ਨੌਜਵਾਨ ਸ਼ਾਮਲ ਸਨ। 

ਚੋਣਾਂ ਮੌਕੇ ਸਿਆਸੀ ਦਲਾਂ ਦੇ ਖਰਚਿਆਂ ਦਾ ਲੇਖਾ-ਜੋਖਾ, ਕਰੋੜਾਂ 'ਚ ਹੁੰਦੇ ਨੇ ਖਰਚੇ (ਵੀਡੀਓ)

ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਇਨ੍ਹਾਂ ਖ਼ੁਦਕੁਸ਼ੀ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਸਾਲ 2017 'ਚ ਜਿੱਥੇ 1.29 ਲੱਖ ਲੋਕਾਂ ਨੇ ਆਪਣੀ ਜਾਨ ਦੇ ਦਿੱਤੀ ਸੀ, ਉਥੇ ਹੀ ਸਾਲ 2018 'ਚ 1.34 ਲੱਖ ਲੋਕਾਂ ਵਲੋਂ ਖ਼ੁਦਕੁਸ਼ੀ ਕੀਤੀ ਗਈ ਹੈ। ਬੀਤੇ ਵਰੇ ਇਨ੍ਹਾਂ ਮਾਮਲਿਆਂ 'ਚ 3.4 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। 2019 'ਚ ਇਸਦੇ 1.39 ਲੱਖ ਮਾਮਲੇ ਸਾਹਮਣੇ ਆਏ ਹਨ। 

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਦੱਸਣਯੋਗ ਹੈ ਕਿ ਖੁਦਕੁਸ਼ੀਆਂ ਕਰਨ ਦਾ ਸੱਭ ਤੋਂ ਵੱਡਾ ਕਾਰਨ ਘਰੇਲੂ ਸਮੱਸਿਆਵਾਂ ਰਿਹਾ ਹੈ। 32.4 ਫ਼ੀਸਦੀ ਯਾਨੀ ਸਭ ਤੋਂ ਵੱਧ ਖ਼ੁਦਕੁਸ਼ੀ ਦੇ ਮਾਮਲਿਆ ਦਾ ਕਾਰਨ ਘਰੇਲੂ ਝਗੜਾ ਰਿਹਾ ਹੈ। 17.1 ਫ਼ੀਸਦੀ ਲੋਕਾਂ ਨੇ ਗੰਭੀਰ ਬੀਮਾਰੀ ਦੇ ਚਲਦੇ ਆਪਣੀ ਜਾਨ ਦਿੱਤੀ ਹੈ। ਜੇਕਰ ਸਿੱਖਿਆ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਖ਼ੁਦਕੁਸ਼ੀ ਕਰਨ ਵਾਲੇ 12.6 ਫ਼ੀਸਦੀ ਲੋਕ ਅਨਪੜ੍ਹ, 16.3 ਫ਼ੀਸਦੀ ਪ੍ਰਾਇਮਰੀ ਸਿੱਖਿਅਤ, 19.6 ਫ਼ੀਸਦੀ ਮਿਡਲ ਅਤੇ 23.3 ਫ਼ੀਸਦੀ 10ਵੀਂ ਤੱਕ ਦੇ ਪੜ੍ਹੇ ਲਿੱਖੇ ਲੋਕ ਸਨ। 

‘ਹੀਰੇ ਵਰਗੀ ਜ਼ਿੰਦਗੀ ਨੂੰ ਮੌਤ ਦੇ ਘਾਟ ਉਤਾਰਨ ਵੇਲੇ ਪਰਿਵਾਰ ਬਾਰੇ ਕਿਉਂ ਨਹੀਂ ਸੋਚਦੇ? ’

ਦੂਜੇ ਪਾਸੇ 3.7 ਫ਼ੀਸਦੀ ਮਾਮਲੇ ਅਜਿਹੇ ਵੀ ਸਨ, ਜਿਸ 'ਚ ਪੀੜਤ ਨੇ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ ਹੋਈ ਸੀ। ਜਿਸ ਤੋਂ ਸਪਸ਼ਟ ਹੈ ਕਿ ਸਿੱਖਿਆ ਖ਼ੁਦਕੁਸ਼ੀ ਦੀ ਦਰ ਨੂੰ ਘਟਾਉਣ 'ਚ ਅਹਿਮ ਯੋਗਦਾਨ ਪਾਉਂਦੀ ਹੈ। ਇਸ ਤੋਂ ਇਲਾਵਾ ਖੁਦਕੁਸ਼ੀ ਕਰਨ ਦੇ ਹੋਰ ਕਿਹੜੇ ਕਾਰਨ ਹਨ, ਦੇ ਬਾਰੇ ਜਾਨਣ ਲਈ ਆਓ ਸੁਣਦੇ ਹਾਂ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...

ਫਰਿਜ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੇ ਤੁਹਾਡੀ ਸਿਹਤ ਨੂੰ ਨੁਕਸਾਨ


rajwinder kaur

Content Editor

Related News