ਵਿਸ਼ਵ ਓਜ਼ੋਨ ਦਿਹਾੜੇ ਮੌਕੇ ਜਾਣੋ ਇਸ ਦਾ ਪਿਛੋਕੜ ਅਤੇ ਕੁਝ ਰੌਚਕ ਗੱਲਾਂ (ਵੀਡੀਓ)

09/16/2020 12:35:24 PM

ਜਲੰਧਰ (ਬਿਊਰੋ) - ਅੱਜ ਵਿਸ਼ਵ ਓਜ਼ੋਨ ਦਿਹਾੜਾ ਹੈ। ਇਸੇ ਬਹਾਨੇ ਅੱਜ ਅਸੀਂ ਸਾਰੇ ਇਸ ਦਿਹਾੜੇ ਦੇ ਪਿਛੋਕੜ ਅਤੇ ਮੌਜੂਦਾ ਸਮੇਂ 'ਚ ਓਜ਼ੋਨ ਪਰਤ ਦੇ ਹਾਲਾਤ ਬਾਰੇ ਗੱਲ ਕਰਦੇ ਹਾਂ। ਓਜ਼ੋਨ ਪਰਤ ਧਰਤੀ ਤੋਂ ਬਾਹਰ ਇੱਕ ਪਰਤ ਹੈ, ਜੋ ਸੂਰਜ ਤੋਂ ਆ ਰਹੀਆਂ ਪਰਾਵੈਂਗਣੀ ਕਿਰਨਾਂ ਨੂੰ ਧਰਤੀ 'ਤੇ ਛਾਣ ਕੇ ਭੇਜਦੀ ਹੈ। ਜੇਕਰ ਇਹ ਕਿਰਨਾਂ ਸਿੱਧੀਆਂ ਧਰਤੀ ਉੱਪਰ ਪੈਣ ਤਾਂ ਇਹ ਮਨੁੱਖੀ ਜ਼ਿੰਦਗੀ ਅਤੇ ਕੁੱਲ ਬਨਾਸਪਤੀ ਲਈ ਖਤਰਨਾਕ ਹੈ। ਪਰ ਸਮੇਂ ਦੇ ਨਾਲ ਇਸ ਪਰਤ ਵਿੱਚ ਕੁਝ ਛੇਕ ਹੋ ਗਏ ਅਤੇ ਓਜ਼ੋਨ ਪਰਤ ’ਚ ਹੋ ਰਹੇ ਇਸ ਖਲਾਅ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਨੇ ਪਹਿਲ ਕੀਤੀ ਸੀ। 

ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ

ਦੱਸ ਦੇਈਏ ਕਿ ਕੈਨੇਡਾ ਦੇ ਮੋਨਟ੍ਰੀਅਲ ਵਿੱਚ 16 ਸਤੰਬਰ 1987 ਨੂੰ ਕਈ ਦੇਸ਼ਾਂ ਵਿਚਕਾਰ ਇੱਕ ਸਮਝੌਤਾ ਹੋਇਆ ਸੀ, ਜਿਸ ਨੂੰ ਮੋਨਟ੍ਰੀਅਲ ਪ੍ਰੋਟੋਕਾਲ ਕਿਹਾ ਜਾਂਦਾ ਹੈ। ਇਸ ਪ੍ਰੋਟੋਕਾਲ ਦਾ ਏਜੰਡਾ ਸਾਲ 2050 ਤੱਕ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਰਸਾਇਣਾਂ ਨੂੰ ਬੰਦ ਕਰਨਾ ਸੀ। ਪ੍ਰੋਟੋਕਾਲ ਮੁਤਾਬਕ ਇਹ ਵੀ ਮੁਕੱਰਰ ਹੋਇਆ ਸੀ ਕਿ ਓਜ਼ੋਨ ਪਰਤ ਨੂੰ ਖਰਾਬ ਕਰਨ ਵਾਲੇ ਕਲੋਰੋ ਫਲੋਰੋ ਕਾਰਬਨ ਵਰਗੀਆਂ ਗੈਸਾਂ ਦੇ ਉਤਪਾਦਨ ਅਤੇ ਵਰਤੋਂ ਨੂੰ ਵੀ ਘਟਾਇਆ ਜਾਵੇਗਾ। ਇਸ ਵਿੱਚ ਭਾਰਤ ਵੀ ਸ਼ਾਮਲ ਸੀ। 

ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਇਸ ਸਾਲ ਮਨਾਏ ਜਾ ਰਹੇ ਵਿਸ਼ਵ ਓਜੋਨ ਦਿਹਾੜੇ ਦਾ ਥੀਮ 'ਓਜ਼ੋਨ ਫਾਰ ਲਾਈਫ' ਹੈ। ਮਤਲਬ ਕਿ ਧਰਤੀ ਉੱਪਰ ਜੀਵਨ ਲਈ ਇਸ ਦਾ ਹੋਣਾ ਜ਼ਰੂਰੀ ਹੈ। ਐੱਨ.ਸੀ.ਬੀ.ਆਈ. ਜਨਰਲ ਵਿੱਚ ਪ੍ਰਕਾਸ਼ਿਤ ਭਾਰਤੀ ਵਿਗਿਆਨੀਆਂ ਦੀ ਖੋਜ ਕਹਿੰਦੀ ਹੈ ਕਿ ਦੁਨੀਆ ਦੇ ਕੁਝ ਦੇਸ਼ਾਂ ’ਚ 23 ਜਨਵਰੀ ਤੋਂ ਕੁੰਡਾਬੰਦੀ ਹੋਣ ਤੋਂ ਬਾਅਦ ਪ੍ਰਦੂਸ਼ਣ ਦੇ ਪੱਧਰ ਵਿਚ 35 ਫੀਸਦੀ ਅਤੇ ਨਾਈਟ੍ਰੋਜਨ ਆਕਸਾਈਡ ਦੇ ਪੱਧਰ ਵਿੱਚ 60 ਫ਼ੀਸਦ ਤੱਕ ਦੀ ਕਮੀ ਆਈ ਹੈ। ਇਸ ਸਮੇਂ ਦੌਰਾਨ ਹੀ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਾਰਬਨ ਦੇ ਉਤਸਰਜਨ ਵਿੱਚ ਵੀ 1.5 ਤੋਂ 2 ਫੀਸਦੀ ਤੱਕ ਦੀ ਘਾਟ ਆਈ ਹੈ ਅਤੇ ਕਾਰਬਨ ਡਾਈਆਕਸਾਈਡ ਦਾ ਪੱਧਰ ਵੀ ਘਟਿਆ ਹੈ। 

ਸਾਵਧਾਨ! ਤੁਹਾਡਾ ਮੋਬਾਈਲ ਫ਼ੋਨ ਹੀ ਕਰ ਰਿਹਾ ਹੈ ਤੁਹਾਡੀ ‘ਜਾਸੂਸੀ’ (ਵੀਡੀਓ)

ਇਸੇ ਸਾਲ ਅਪਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਓਜ਼ੋਨ ਪਰਤ ’ਚ ਬਣਿਆ ਸਭ ਤੋਂ ਵੱਡਾ ਛੇਕ ਆਪਣੇ ਆਪ ਠੀਕ ਹੋਣ ਦੀ ਖਬਰ ਵੀ ਆਈ ਸੀ। ਵਿਗਿਆਨੀਆਂ ਦਾ ਦਾਅਵਾ ਸੀ ਕਿ ਆਰਕਟਿਕ ਦੇ ਉੱਪਰ ਬਣਿਆ ਦਸ ਲੱਖ ਵਰਗ ਕਿਲੋਮੀਟਰ ਘੇਰੇ ਵਾਲਾ ਛੇਕ ਬੰਦ ਹੋ ਗਿਆ ਹੈ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਕੁੰਡਾਬੰਦੀ ਦੌਰਾਨ ਥਾਵਾਂ ਨੂੰ ਸੈਨੇਟਾਇਜ ਕਰਨ ਲਈ ਸੋਡੀਅਮ ਹਾਈਪੋਕਲੋਰਾਈਡ ਦੀ ਬਹੁਤ ਵਰਤੋਂ ਹੋਈ ਹੈ। ਇਸ ਨਾਲ ਬ੍ਰੀਦਿੰਗ ਲੈਵਲ ’ਤੇ ਬਣਨ ਵਾਲੀ ਓਜ਼ੋਨ ਗੈਸ ਦਾ ਪੱਧਰ ਉਨ੍ਹਾਂ ਨਹੀਂ ਡਿੱਗਿਆ ਜਿੰਨਾ ਡਿੱਗਣਾ ਚਾਹੀਦਾ ਸੀ।

ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਾਸ ਖ਼ਬਰ, ਖਾਣੇ ’ਚ ਸ਼ਾਮਲ ਕਰੋ ਇਹ ਚੀਜ਼ਾਂ

ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਾਰਕਾਂ ’ਚੋਂ ਅਜਿਹੇ ਕਾਸਮੈਟਿਕ ਪ੍ਰੋਡਕਟ ਅਤੇ ਸਪਰੇਅ ਹਨ, ਜਿਨ੍ਹਾਂ ’ਚੋਂ ਕਲੋਰੋ ਫਲੋਰੋ ਕਾਰਬਨ ਹੁੰਦੇ ਹਨ। ਸਮੋਕ ਟੈਸਟ ਦੇ ਮਾਪਦੰਡਾਂ 'ਤੇ ਖਰੇ ਨਾ ਉਤਰਨ ਵਾਲੇ ਵਾਹਨਾਂ ’ਚੋਂ ਨਿਕਲਦਾ ਧੂੰਆਂ ਵੀ ਓਜ਼ੋਨ ਪਰਤ ਲਈ ਨੁਕਸਾਨਦੇਹ ਹੈ। ਇਸ ਤੋਂ ਇਲਾਵਾ ਪਲਾਸਟਿਕ ਜਾਂ ਰਬੜ ਦੇ ਟਾਇਰ ਜਾਂ ਹੋਰ ਕੂੜੇ ਕਰਕਟ ਦੇ ਸੜਨ ਤੋਂ ਪੈਦਾ ਹੋਇਆ ਧੂੰਆਂ ਵੀ ਇਸ ਪਰਤ ਲਈ ਨੁਕਸਾਨਦਾਇਕ ਹੈ। ਵੱਧ ਨਮੀਂ ਵਾਲਾ ਕੋਲਾ ਸਾੜਨਾ ਵੀ ਓਜ਼ੋਨ ਪਰਤ ਲਈ ਖਤਰਨਾਕ ਹੈ।

ਜਾਣੋ ਕਦੋਂ ਖੁੱਲ੍ਹ ਰਹੇ ਹਨ ਤਾਲਾਬੰਦੀ ਕਾਰਨ ਬੰਦ ਹੋਏ ‘ਸਿਨੇਮਾ ਘਰ’ (ਵੀਡੀਓ) 


rajwinder kaur

Content Editor

Related News