ਜਾਣੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਨਾਮ, ਸ਼ੁਰੁਆਤ ਤੇ ਉਨ੍ਹਾਂ ਦਾ ਪਿਛੋਕੜ (ਵੀਡੀਓ)
Saturday, Jun 06, 2020 - 06:43 PM (IST)
ਜਲੰਧਰ (ਬਿਊਰੋ) - ਵੱਡੀਆਂ ਕੰਪਨੀਆਂ ਸ਼ਾਪਿੰਗ ਮਾਲ ਜਾਂ ਬੈਂਕਾਂ ਦਾ ਆਪਣਾ ਇੱਕ ਬਰੈਂਡ ਨੇਮ ਹੁੰਦਾ ਹੈ, ਜਿਸ ਦੇ ਨਾਲ ਉਨ੍ਹਾਂ ਦੀ ਪਛਾਣ ਬਣਦੀ ਹੈ। ਇਨ੍ਹਾਂ ਸਭ ਦੀਆਂ ਸੇਵਾਵਾਂ ਅਸੀਂ ਲੈਂਦੇ ਹੀ ਹਾਂ ਪਰ ਸਾਨੂੰ ਇਨ੍ਹਾਂ ਦੇ ਨਾਮਾਂ ਦੀ ਫੁੱਲ ਫਾਰਮ ਨਹੀਂ ਪਤਾ ਹੁੰਦੀ ਜਾਂ ਸੀ। ਇਸ ਵੱਲ ਕਦੇ ਕੋਈ ਧਿਆਨ ਹੀ ਨਹੀਂ ਦਿੰਦਾ। ਅੱਜ ਅਸੀਂ ਤੁਹਾਡੇ ਨਾਲ ਕੁਝ ਅਜਿਹੇ ਬ੍ਰੈਂਡਜ਼ ਦੇ ਨਾਵਾਂ ਨੂੰ ਸਾਂਝਾ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਤੁਹਾਡੀ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਹੁੰਦੀ ਹੀ ਹੈ।
1. JBL_ James Bullough Lansing- ਇਹ ਇਕ ਅਮਰੀਕੀ ਕੰਪਨੀ ਹੈ, ਜੋ ਸਪੀਕਰ ਐਂਪਲੀਫਾਇਰ ਬੂਫਰ ਅਤੇ ਹੋਰ ਕਈ ਤਰ੍ਹਾਂ ਦੇ ਆਡੀਓ ਉਪਕਰਨ ਬਣਾਉਂਦੀ ਹੈ। ਇਸ ਕੰਪਨੀ ਦੀ ਸ਼ੁਰੂਆਤ 1949 ਵਿੱਚ ਹੋਈ ਸੀ।
2. ICICI Bank ਦੀਆਂ ਸੇਵਾਵਾਂ ਵੀ ਤੁਸੀਂ ਲੈਂਦੇ ਹੀ ਹੋਵੋਗੇ। ਇਸ ਦਾ ਪੂਰਾ ਨਾਮ Industrial Credit And Investment Corporation Of India ਹੈ। ਇਹ ਭਾਰਤ ਦੀ ਹੀ ਬੈਂਕ ਹੈ। ਇਸ ਦੀ ਨੀਂਹ 1955 ਵਿੱਚ ਰੱਖੀ ਗਈ ਸੀ।
3. HTC ਦੇ ਮੋਬਾਈਲ ਜਾਂ ਹੋਰ ਪ੍ਰੋਡੈਕਟ ਵੀ ਤੁਸੀਂ ਵਰਤਦੇ ਹੀ ਹੋਵੋਗੇ। ਇਸ ਦਾ ਪੂਰਾ ਨਾਮ High Tech Computer Corporation ਹੈ। ਇਹ ਇਕ ਚੀਨੀ ਕੰਪਨੀ ਹੈ, ਜਿਸ ਦੀ ਸ਼ੁਰੂਆਤ 1997 ਤੋਂ ਹੋਈ ਸੀ।
4. Fiat ਦੀ ਫੁੱਲ ਫਾਰਮ fabrica Italiana automobili torino ਹੈ। ਇਹ ਇਟਲੀ ਦੀ ਆਟੋਮੋਬਿਲ ਕੰਪਨੀ ਹੈ, ਜੋ 1899 ਤੋਂ ਚੱਲ ਰਹੀ ਹੈ।
5. DLF ਦਾ ਪੂਰਾ ਨਾਮ delhi land and finance ਹੈ। ਇਹ ਰੀਅਲ ਸਟੇਟ ਕੰਪਨੀ ਹੈ। ਇਸ ਦੇ ਮਾਲ ਵੀ ਹਨ। ਇਸ ਦੀ ਨੀਂਹ 1946 ’ਚ ਰੱਖੀ ਗਈ ਸੀ।
6. HDFC Bank ਦੀ ਫੁੱਲ ਫਾਰਮ housing development finance corporation ਹੈ। ਇਹ ਭਾਰਤ ਦੀ ਹੀ ਬੈਂਕ ਹੈ। ਇਹ 1994 ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ
7. H&M ਦੇ ਕੱਪੜੇ ਤੁਸੀਂ ਕਦੇ ਲਏ ਹੀ ਹੋਣਗੇ ਜਾਂ ਫਿਰ ਇਸ ਦੇ ਬੋਰਡ ਲੱਗੇ ਵੇਖੇ ਹੋਣਗੇ। ਇਸ ਦਾ ਪੂਰਾ ਨਾਮ Hennes & Mauritz ਹੈ। ਇਹ ਸਵੀਡਨ ਦਾ ਬ੍ਰੈਂਡ ਹੈ ਅਤੇ 1946 ਤੋਂ ਇਸ ਦੀ ਸ਼ੁਰੂਆਤ ਹੋਈ ਸੀ।
8. PVR ਦੀ ਫੁੱਲ ਫਾਰਮ priya village roadshow ਹੈ। ਇਹ ਭਾਰਤੀ ਸਿਨੇਮਿਆਂ ਦੀ ਹੀ ਇੱਕ ਚੈਨ ਹੈ, ਜੋ 1997 ਤੋਂ ਆਪਣੀਆਂ ਸੇਵਾਵਾਂ ਦਿੰਦੀ ਆ ਰਹੀ ਹੈ।
9. BPL ਦਾ ਪੂਰਾ ਨਾਮ ਹੈ british physical laboratories ਹੈ। ਇਹ ਵੀ ਭਾਰਤ ਦੀ ਬਿਜਲਈ ਸਾਮਾਨ ਬਣਾਉਣ ਵਾਲੀ ਕੰਪਨੀ ਹੈ। ਇਸ ਦੀ ਨੀਂਹ 1963 ’ਚ ਰੱਖੀ ਗਈ ਸੀ।
10. Amul ਦਾ ਦੁੱਧ ਦਹੀਂ ਘਿਓ ਲੱਸੀ ਮੱਖਣ ਆਈਸ ਕ੍ਰੀਮ ਜਾਂ ਹੋਰ ਵੀ ਬਹੁਤ ਸਾਰਾ ਸਾਮਾਨ ਅਸੀਂ ਖਾਂਦੇ ਹਾਂ। ਮੈਂ ਮੁੱਲ ਦਾ ਪੂਰਾ ਨਾਮ anand milk union limited ਹੈ। ਇਸ ਦੀ ਸ਼ੁਰੂਆਤ 1946 ’ਚ ਹੋਈ ਸੀ। ਇਹ ਭਾਰਤੀ ਕੰਪਨੀ ਹੈ।
11. BSA ਦੀ ਫੁੱਲ ਫਾਰਮ birmingham small farms ਹੈ। ਇਹ ਇੰਗਲੈਂਡ ਦੀ ਕੰਪਨੀ ਹੈ, ਜੋ ਸਾਈਕਲ, ਮੋਟਰਸਾਈਕਲ, ਕਾਰਾਂ, ਬੱਸਾਂ ਦੀਆਂ ਬਾਡੀਆਂ ਅਤੇ ਹੋਰ ਕਈ ਤਰ੍ਹਾਂ ਦੇ ਸੰਦ ਬਣਾਉਂਦੀ ਹੈ। ਇਹ 1861 ਤੋਂ ਆਪਣੀਆਂ ਸੇਵਾਵਾਂ ਦਿੰਦੀ ਆ ਰਹੀ ਹੈ
12. LG ਦਾ ਪੂਰਾ ਨਾਮ Lucky Goldstar ਹੈ। ਇਹ ਕੋਰੀਆ ਦੀ ਕੰਪਨੀ ਹੈ, ਜਿਸ ਦੀ ਸ਼ੁਰੂਆਤ 1947 ’ਚ ਹੋਈ ਸੀ। ਇਹ ਘਰੇਲੂ ਬਿਜਲੀ ਦਾ ਸਾਮਾਨ ਬਣਾਉਂਦੀ ਹੈ
13. KFC ਅਮਰੀਕੀ ਫਾਸਟ ਫੂਡ ਰੈਸਟੋਰੈਂਟ ਦੀ ਚੈਨ ਹੈ, ਜੋ 150 ਦੇਸ਼ਾਂ ’ਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਇਸ ਦਾ ਪੂਰਾ ਨਾਮ Kentucky Fried Chicken ਹੈ। ਇਸ ਦੀ ਸ਼ੁਰੂਆਤ 1952 ’ਚ ਹੋਈ ਸੀ।
ਇਸ ਤੋਂ ਇਲਾਵਾ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ....