ਅਹਿਮ ਖ਼ਬਰ : ਯੂ.ਜੀ.ਸੀ. ਨੇ ਜਾਰੀ ਕੀਤੀ ਫਰਜ਼ੀ ਯੂਨੀਵਰਸਿਟੀਆਂ ਦੀ ਸੂਚੀ

Thursday, Nov 05, 2020 - 06:29 PM (IST)

ਅਹਿਮ ਖ਼ਬਰ : ਯੂ.ਜੀ.ਸੀ. ਨੇ ਜਾਰੀ ਕੀਤੀ ਫਰਜ਼ੀ ਯੂਨੀਵਰਸਿਟੀਆਂ ਦੀ ਸੂਚੀ

ਪੂਜਾ ਸ਼ਰਮਾ

ਭਾਰਤ ਦਾ ਵਿਸ਼ਵਵਿਦਿਆਲਾ ਅਨੁਦਾਨ ਆਯੋਗ ਕੇਂਦਰੀ ਸਰਕਾਰ ਦਾ ਇੱਕ ਅਯੋਗ ਹੈ, ਜੋ ਵਿਦਿਅਕ ਅਦਾਰਿਆਂ ਨੂੰ ਮਾਨਤਾ ਦਿੰਦਾ ਹੈ। ਅਯੋਗ ਦੇ ਸਕੱਤਰ ਪ੍ਰਫ਼ੈਸਰ ਰਜਨੀਸ਼ ਜੈਨ ਨੇ 24 ਫਰਜੀ ਵਿਸ਼ਵ ਵਿਦਿਆਲਿਆਂ ਦੀ ਇੱਕ ਸੂਚੀ ਜਾਰੀ ਕੀਤੀ ਹੈ। ਵਿਸ਼ਵ ਵਿਦਿਆਲਾ ਅਨੁਦਾਨ ਅਯੋਗ ਐਕਟ 1956 ਦੇ ਅਨੁਛੇਦ 22 (1) ਅਨੁਸਾਰ ਕੇਂਦਰੀ ਅਤੇ ਰਾਜ ਐਕਟ ਦੇ ਅਧੀਨ ਸਥਾਪਤ ਵਿਸ਼ਵ ਵਿਦਿਆਲਾ ਜਾਂ ਯੂਨੀਵਰਸਿਟੀ ਐਕਟ-3 ਦੇ ਅਧੀਨ ਸਿਰਫ਼ ਉਹ ਸੰਸਥਾਵਾਂ ਹੀ ਡਿਗਰੀ ਪ੍ਰਦਾਨ ਕਰ ਸਕਦੀਆਂ ਹਨ, ਜਿਨ੍ਹਾਂ ਨੂੰ ਯੂ. ਜੀ. ਸੀ. ਵਲੋਂ ਮਾਨਤਾ ਪ੍ਰਾਪਤ ਹੋਵੇ। ਪ੍ਰਫ਼ੈਸਰ ਰਜਨੀਸ਼ ਜੈਨ ਨੇ ਜਿਨ੍ਹਾਂ 24 ਫਰਜ਼ੀ ਗੈਰ ਮਾਨਤਾ ਪ੍ਰਾਪਤ ਸੰਸਥਾਵਾਂ ਦੀ ਸੂਚੀ ਜਾਰੀ ਕੀਤੀ ਹੈ, ਉਹ ਵਿਸ਼ਵਵਿਦਿਆਲਾ ਅਨੁਦਾਨ ਆਯੋਗ ਐਕਟ 1956 ਦਾ ਉਲੰਘਨ ਕਰਦੇ ਹਨ। ਇਨ੍ਹਾਂ ਵਿੱਚ 7 ਸੰਸਥਾਵਾਂ ਦਿੱਲੀ, 8 ਉੱਤਰ ਪ੍ਰਦੇਸ਼, 2 ਪਛੱਮੀ ਬੰਗਾਲ, 2 ਉਡੀਸਾ, 1 ਪੁਡੁਚੇਰੀ, 1 ਆਂਧਰ ਪ੍ਰਦੇਸ਼, ਕਰਨਾਟਕ, ਕੇਰਲ ਅਤੇ ਮਹਾਰਾਸ਼ਟਰ ਦੀਆਂ ਹਨ। 

ਪੜ੍ਹੋ ਇਹ ਵੀ ਖਬਰ- ਖ਼ੁਸ਼ਖ਼ਬਰੀ : ਕੈਨੇਡਾ 'ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ

ਪੜ੍ਹੋ ਇਹ ਵੀ ਖਬਰ- ਜੇਕਰ ਤੁਸੀਂ ਵੀ ‘ਐਂਕਰਿੰਗ’ ’ਚ ਬਣਾਉਣਾ ਚਾਹੁੰਦੇ ਹੋ ਆਪਣਾ ਚੰਗਾ ਭਵਿੱਖ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਫਰਜ਼ੀ ਵਿਸ਼ਵਵਿਦਿਆਲਾ ਜਾਂ ਸੰਸਥਾਵਾਂ ਦੀ ਸੂਚੀ 

. ਕਮਰਸ਼ੀਅਲ ਯੂਨੀਵਰਸਿਟੀ ਲਿਮਟਿਡ, ਦਰਿਆਗੰਜ ਦਿੱਲੀ
. ਯੂਨਾਈਟਿਡ ਨੈਸ਼ਨਜ਼ ਯੂਨੀਵਰਸਿਟੀ 
. ਵੋਕੇਸ਼ਨਲ ਯੂਨੀਵਰਸਿਟੀ ਦਿੱਲੀ
. ਏ.ਡੀ.ਆਰ ਸੈਂਟ੍ਰਿਕ ਜੁਰੀਡੀਕਲ ਯੂਨੀਵਰਸਿਟੀ
. ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਇੰਜੀਨੀਅਰਿੰਗ 
. ਵਿਸ਼ਕਰਮਾ ਓਪਨ ਯੂਨੀਵਰਸਿਟੀ ਫਾਰ ਸੈਲਫ ਇੰਪਲਾਇਮੈਂਟ ਇੰਡੀਆ ਰੋਜ਼ਗਾਰ ਸੇਵਾ ਮਦਨ ਐਨਕਲੇਵ 
. ਅਧਿਆਤਮਿਕ ਵਿਸ਼ਵਵਿਦਿਆਲਾ 
. ਬੜਾਗਾਨਵੀ ਸਰਕਾਰ ਵਰਲਡ ਓਪਨ ਯੂਨੀਵਰਸਿਟੀ ਐਜੂਕੇਸ਼ਨ ਸੋਸਾਇਟੀ
. ਸੈਂਟ ਜਾਨ ਯੂਨੀਵਰਸਿਟੀ ਕ੍ਰਿਸ਼ਨਾਟਮ ਕੇਰਲ 
. ਰਾਜਾ ਅਰੇਬਿਕ ਯੂਨੀਵਰਸਿਟੀ ਨਾਗਪੁਰ ਮਹਾਰਾਸ਼ਟਰ 
. ਇੰਡੀਅਨ ਇੰਸਟੀਚਿਊਟ ਆਫ ਆਲਟਰਨੇਟਿਵ ਮੈਡੀਸਨ 
. ਵਾਰਣਸੇਮ ਸੰਸਕ੍ਰਿਤ ਵਿਸ਼ਵਵਿਦਿਆਲਾ ਵਾਰਾਨਸੀ ਉੱਤਰ ਪ੍ਰਦੇਸ਼ 
. ਗਾਂਧੀ ਹਿੰਦੀ ਵਿਦਿਆਪੀਠ ਪ੍ਰਯਾਗ ਇਲਾਹਾਬਾਦ
. ਨੈਸ਼ਨਲ ਯੂਨੀਵਰਸਿਟੀ ਆਫ ਇਲੈਕਟ੍ਰੋ ਕੰਪਲੈਕਸ ਹੋਮਿਓਪੈਥੀ ਕਾਨਪੁਰ ਉੱਤਰ ਪ੍ਰਦੇਸ਼ 
. ਉੱਤਰ ਪ੍ਰਦੇਸ਼ ਵਿਸ਼ਵਵਿਦਿਆਲਾ ਕੋਸੀ ਕਲਾਂ ਮਥੂਰਾ, ਉੱਤਰ ਪ੍ਰਦੇਸ਼ 
. ਮਹਾਰਾਣਾ ਪ੍ਰਤਾਪ ਸ਼ਿਕਸ਼ਾ ਨਿਕੇਤਨ ਵਿਸ਼ਵਵਿਦਿਆਲਾ, ਪ੍ਰਤਾਪਗੜ੍ਹ, ਉੱਤਰ ਪ੍ਰਦੇਸ਼ 
. ਨਵ ਭਾਰਤ ਸ਼ਿਕਸ਼ਾ ਪ੍ਰੀਸ਼ਦ, ਅੰਨਪੂਰਨਾ ਭਵਨ
. ਨਾਰਥ ਉਡੀਸਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ ਯੂਨੀਵਰਸਿਟੀ 
. ਸ਼੍ਰੀ ਬੋਧੀ ਅਕੈਡਮੀ ਆਫ ਹਾਇਰ ਐਜੂਕੇਸ਼ਨ 
. ਕ੍ਰਾਈਸਟ ਨਿਊ ਟੈਸਟਾਮੈਂਟ ਡੀਮਡ ਯੂਨੀਵਰਸਿਟੀ

ਪੜ੍ਹੋ ਇਹ ਵੀ ਖਬਰ- Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

ਪੜ੍ਹੋ ਇਹ ਵੀ ਖਬਰ- ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ


author

rajwinder kaur

Content Editor

Related News