‘ਸਰਕਾਰੀ ਸਕੂਲਾਂ ਦੇ ਸਿੱਖਿਆਰਥੀਆਂ ਲਈ ਦੂਰਦਰਸ਼ਨ ਚੈਨਲਾਂ ਜ਼ਰੀਏ ਆਨਲਾਈਨ ਜਮਾਤਾਂ ਦੀ ਵਿਵਸਥਾ’

Monday, Jun 15, 2020 - 10:41 AM (IST)

ਬਿੰਦਰ ਸਿੰਘ ਖੁੱਡੀ ਕਲਾਂ

ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਸਿੱਖਿਆਰਥੀਆਂ ਦੀ ਆਨਲਾਈਨ ਪੜ੍ਹਾਈ ਦੀ ਵਿਵਸਥਾ ਇਸ ਪ੍ਰਕਾਰ ਕੀਤੀ ਜਾ ਰਹੀ ਹੈ ਕਿ ਇਸ ਦਾ ਲਾਭ ਹਰ ਸਿੱਖਿਆਰਥੀ ਨੂੰ ਮਿਲ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਸਿੱਖਿਆਰਥੀਆਂ ਕੋਲ ਸਮਾਰਟ ਫੋਨਾਂ ਦੀ ਘਾਟ ਅਤੇ ਪੇਂਡੂ ਖੇਤਰਾਂ 'ਚ ਇੰਟਰਨੈੱਟ ਦੀ ਤਸੱਲੀਬਖਸ਼ ਵਿਵਸਥਾ ਨਾ ਹੋਣ ਦੇ ਚੱਲਦਿਆਂ ਵਿਭਾਗ ਵੱਲੋਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਦੂਰਦਰਸ਼ਨ ਦੇ ਖੇਤਰੀ ਚੈਨਲ ਡੀ.ਡੀ. ਪੰਜਾਬੀ ਅਤੇ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਦੇ ਚੈਨਲ ਸਵਯਮ ਪ੍ਰਭਾ-20 ਤੋਂ ਆਨਲਾਈਨ ਜਮਾਤਾਂ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਲੈਕਚਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਹੀ ਦਿੱਤੇ ਜਾਂਦੇ ਹਨ, ਜਿਸ ਕਰਕੇ ਸਿੱਖਿਆਰਥੀ ਬੜੀ ਆਸਾਨੀ ਅਤੇ ਸਹਿਜ ਨਾਲ ਸਾਰਾ ਕੁੱਝ ਸਮਝਦੇ ਹਨ। 

ਪੜ੍ਹੋ ਇਹ ਵੀ - ਸਵੇਰ ਦੇ ਸਮੇਂ ਨੰਗੇ ਪੈਰ ਹਰੇ-ਹਰੇ ਘਾਹ 'ਤੇ ਚੱਲਣ ਨਾਲ ਮਹਿਸੂਸ ਹੁੰਦੀ ਹੈ ਤਾਜ਼ਗੀ

ਦੱਸ ਦੇਈਏ ਕਿ ਇਨ੍ਹਾਂ ਪ੍ਰਸਾਰਿਤ ਹੋਣ ਵਾਲੇ ਲੈਕਚਰਾਂ ਵਿੱਚ ਸਿੱਖਿਆਰਥੀਆਂ ਨੂੰ ਓਪਰਾਪਨ ਮਹਿਸੂਸ ਨਹੀਂ ਹੁੰਦਾ। ਉਨ੍ਹਾਂ ਨੇ ਮਾਪਿਆਂ ਨੂੰ ਇਸ ਅਨੁਸਾਰ ਆਪੋ ਆਪਣੇ ਬੱਚਿਆਂ ਨੂੰ ਜਮਾਤਾਂ ਲਗਾਉਣ ਲਈ ਕਹਿਣ ਦੇ ਨਾਲ-ਨਾਲ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਕੂਲਾਂ ਦੇ ਬਹੁਤ ਸਾਰੇ ਸਿੱਖਿਆਰਥੀਆਂ ਦੇ ਪਰਿਵਾਰਾਂ ਕੋਲ ਟੈਲੀਵੀਜਨ ਦੀ ਹਾਲੇ ਵੀ ਘਾਟ ਹੈ। ਜੇਕਰ ਕਿਸੇ ਕੋਲ ਘਰਾਂ 'ਚ ਟੈਲੀਵੀਜਨ ਵਾਧੂ ਹੋਵੇ ਤਾਂ ਜ਼ਿਲਾ ਸਿੱਖਿਆ ਦਫਤਰ ਨਾਲ ਸੰਪਰਕ ਕਰਕੇ ਇਹ ਲੋੜਵੰਦ ਸਿੱਖਿਆਰਥੀਆਂ ਨੂੰ ਮੁਹੱਈਆ ਕਰਵਾਏ ਜਾਣ ਤਾਂ ਕਿ ਉਨ੍ਹਾਂ ਦੀ ਆਨਲਾਈਨ ਪੜ੍ਹਾਈ ਚਾਲੂ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜਰੂਰਤਮੰਦ ਸਿੱਖਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੇ ਸਾਧਨ ਮੁਹੱਈਆ ਕਰਵਾਉਣ ਵਾਲੇ ਦਾਨੀ ਸੱਜਣਾਂ ਨੂੰ ਜ਼ਿਲਾ ਸਿੱਖਿਆ ਦਫਤਰ ਵੱਲੋਂ ਪ੍ਰਸੰਸਾ ਪੱਤਰ ਵੀ ਦਿੱਤੇ ਜਾਣਗੇ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਪ੍ਰਸਾਰਿਤ ਹੋਣ ਵਾਲੀਆਂ ਆਨਲਾਈਨ ਜਮਾਤਾਂ ਬਾਰੇ ਸਿੱਖਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਪਿੰਡਾਂ ਵਿੱਚ ਅਨਾਊਸਮੈਂਟ ਜ਼ਰੂਰ ਕਰਵਾਈ ਜਾਵੇ।

ਪੜ੍ਹੋ ਇਹ ਵੀ - ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਨਿਵੇਕਲੀ ਮਿਸਾਲ ਬਣੇ ਆਪਣੇ ਹੱਥੀਂ ਝੋਨਾ ਲਾਉਣ ਵਾਲੇ ਨੌਜਵਾਨ

ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਡੀ.ਡੀ. ਪਜਾਬੀ ਤੋਂ ਰੋਜ਼ਾਨਾ ਸਵੇਰੇ ਨੌਂ ਵਜੇ ਤੋਂ ਗਿਆਰਾਂ ਵਜੇ ਤੱਕ ਨੌਵੀਂ ਜਮਾਤ ਲਈ, ਗਿਆਰਾਂ ਵਜੇ ਤੋਂ ਬਾਅਦ ਦੁਪਹਿਰ ਇੱਕ ਵਜੇ ਤੱਕ ਦਸਵੀਂ ਜਮਾਤ ਲਈ, ਬਾਅਦ ਦੁਪਹਿਰ ਦੋ ਵੱਜ ਕੇ ਵੀਹ ਮਿੰਟ ਤੋਂ ਤਿੰਨ ਵੱਜ ਕੇ ਵੀਹ ਮਿੰਟ ਤੱਕ ਗਿਆਰਵੀਂ ਸਾਇੰਸ ਜਮਾਤ, ਤਿੰਨ ਵੱਜ ਕੇ ਵੀਹ ਮਿੰਟ ਤੋਂ ਤਿੰਨ ਵੱਜ ਕੇ ਪੰਜਾਹ ਮਿੰਟ ਤੱਕ ਬਾਰਵੀਂ ਆਰਟਸ ਲਈ ਅਤੇ ਇਸੇ ਤਰ੍ਹਾਂ ਸਵਯਮ ਪ੍ਰਭਾ ਚੈਨਲ-20 ਤੋਂ ਰੋਜ਼ਾਨਾ ਸਵੇਰੇ ਨੌਂ ਵਜੇ ਤੋਂ ਗਿਆਰਾਂ ਵਜੇ ਤੱਕ ਸੱਤਵੀਂ ਅਤੇ ਅੱਠਵੀਂ ਜਮਾਤਾਂ ਲਈ ਅਤੇ ਸ਼ਾਮ ਨੂੰ ਚਾਰ ਵਜੇ ਤੋਂ ਛੇ ਵਜੇ ਤੱਕ ਛੇਵੀਂ ਅਤੇ ਬਾਰਵੀਂ ਸਾਇੰਸ ਜਮਾਤਾਂ ਦੇ ਸਿੱਖਿਆਰਥੀਆਂ ਲਈ ਆਨਲਾਈਨ ਜਮਾਤਾਂ ਲਗਾਈਆਂ ਜਾ ਰਹੀਆਂ ਹਨ।

ਪੜ੍ਹੋ ਇਹ ਵੀ - ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ ਹੁੰਦੀ ਹੈ ਮਲਾਈ, ਚਿਹਰੇ ''ਤੇ ਵੀ ਲਿਆਏ ਨਿਖਾਰ

ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਮਨਿੰਦਰ ਕੌਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਮੈਡਮ ਵਸੁੰਧਰਾ ਨੇ ਪ੍ਰਾਇਮਰੀ ਜਮਾਤਾਂ ਦੇ ਸਿੱਖਿਆਰਥੀਆਂ ਦੀਆਂ ਆਨਲਾਈਨ ਜਮਾਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਡੀ. ਪੰਜਾਬੀ ਚੈਨਲ ਤੋਂ ਰੋਜ਼ਾਨਾ ਬਾਅਦ ਦੁਪਹਿਰ ਇੱਕ ਵਜੇ ਤੋਂ ਦੋ ਵਜੇ ਤੱਕ ਤੀਜੀ, ਚੌਥੀ ਅਤੇ ਪੰਜਵੀਂ ਜਮਾਤਾਂ ਲਈ ਆਨਲਾਈਨ ਜਮਾਤਾਂ ਲਗਾਈਆਂ ਜਾ ਰਹੀਆਂ ਹਨ। ਜ਼ਿਲਾ ਸਿੱਖਿਆ ਅਫਸਰਾਂ ਨੇ ਦੱਸਿਆ ਕਿ ਇਨ੍ਹਾਂ ਜਮਾਤਾਂ ਦੇ ਆਧਾਰ 'ਤੇ ਅਧਿਆਪਕਾਂ ਵੱਲੋਂ ਸਿੱਖਿਆਰਥੀਆਂ ਨਾਲ ਫੋਨ 'ਤੇ ਗੱਲਬਾਤ ਕਰਕੇ ਉਨ੍ਹਾਂ ਦੇ ਤੌਖਲ਼ੇ ਵੀ ਦੂਰ ਕੀਤੇ ਜਾਂਦੇ ਹਨ। ਦੁਹਰਾਈ ਲਈ ਸਿੱਖਿਆਰਥੀਆਂ ਦੇ ਆਨਲਾਈਨ ਟੈਸਟ ਵੀ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੂਰਦਰਸ਼ਨ ਚੈਨਲਾਂ ਜ਼ਰੀਏ ਲਗਾਈਆਂ ਜਾ ਰਹੀਆਂ ਆਨਲਾਈਨ ਜਮਾਤਾਂ ਸਰਕਾਰੀ ਸਕੂਲਾਂ ਦੇ ਸਿੱਖਿਆਰਥੀਆਂ ਲਈ ਵਰਦਾਨ ਸਿੱਧ ਹੋ ਰਹੀਆਂ ਹਨ।

ਪੜ੍ਹੋ ਇਹ ਵੀ - ਮਜ਼ਦੂਰਾਂ ਦੀ ਘਾਟ : 4 ਦਿਨਾਂ ’ਚ ਸਿਰਫ 4 ਫੀਸਦੀ ਰਕਬੇ ’ਚ ਹੀ ਹੋ ਸਕੀ ਝੋਨੇ ਦੀ ਲਵਾਈ


rajwinder kaur

Content Editor

Related News