40 ਫ਼ੀਸਦੀ ਸਿਖਿਆਰਥੀ 18 ਸਾਲ ਤੋਂ ਘੱਟ ਉਮਰ ''ਚ ਹੀ ਸ਼ੁਰੂ ਕਰ ਦਿੰਦੇ ਨੇ ਨਸ਼ਿਆਂ ਦਾ ਸੇਵਨ : ਰਿਪੋਰਟ (ਵੀਡੀਓ)

Tuesday, Oct 20, 2020 - 06:06 PM (IST)

ਜਲੰਧਰ (ਬਿਊਰੋ) - ਪੰਜਾਬ ਮੈਡੀਕਲ ਕਾਲਜ ਪਟਿਆਲਾ ਦੇ ਇੱਕ ਸਰਵੇ ਮੁਤਾਬਕ ਜ਼ਿਆਦਾਤਰ ਮੈਡੀਕਲ ਵਿਦਿਆਰਥੀ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਕਿਸੇ ਨਾ ਕਿਸੇ ਤਰ੍ਹਾਂ ਦੇ ਨਸ਼ੇ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਆਮ ਤੌਰ 'ਤੇ ਸ਼ਰਾਬ ਦਾ ਸੇਵਨ ਸਭ ਤੋਂ ਵਧੇਰੇ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਅਫੀਮ, ਭੰਗ ਅਤੇ ਹੋਰ ਮੈਡੀਕਲ ਨਸ਼ਿਆਂ ਦਾ ਸੇਵਨ ਵੀ ਆਮ ਹੈ। ਵਿਦਿਆਰਥੀਆਂ 'ਚ ਨਸ਼ੇ ਕਰਨ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਹ ਸੌਖੇ ਢੰਗ ਨਾਲ ਮਿਲ ਜਾਂਦਾ ਹੈ। ਇਸ ਮਾਮਲੇ ਦੇ ਸਬੰਧ ’ਚ ਮੈਡੀਕਲ ਕਾਲਜ ਪਟਿਆਲਾ ਦੇ ਕੁੱਲ 90 ਵਲੰਟੀਅਰਾਂ, ਜੋ ਦੇਸ਼ ਦੇ ਵੱਖ-ਵੱਖ ਭਾਗਾਂ ਨਾਲ ਸਬੰਧਤ ਹਨ, ਵਲੋਂ ਇਸ ਸਰਵੇ ਵਿੱਚ ਭਾਗ ਲਿਆ ਗਿਆ। 

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ

ਸਰਵੇ ਦੀ ਰਿਪੋਰਟ ਮੁਤਾਬਕ ਲਗਭਗ 44 ਫ਼ੀਸਦੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਸੇਵਨ ਦਾ ਤਜਰਬਾ ਰਿਹਾ ਹੈ। ਇਸ 'ਚ ਜ਼ਿਆਦਤਰ ਲਗਭਗ 75 ਫ਼ੀਸਦੀ ਸ਼ਰਾਬ ਦਾ ਸੇਵਨ ਕਰਨ ਵਾਲੇ,10 ਫ਼ੀਸਦੀ ਅਫੀਮ ਅਤੇ  7.5 ਫ਼ੀਸਦੀ ਤੰਬਾਕੂ ਦਾ ਸੇਵਨ ਕਰਨ ਵਾਲੇ ਹਨ। ਕੇਵਲ 27.5 ਫ਼ੀਸਦੀ ਵਿਦਿਆਰਥੀਆਂ ਦੇ ਮਾਪੇ ਹੀ ਉਨ੍ਹਾਂ ਦੇ ਬੱਚਿਆਂ ਦੀ ਇਸ ਸਮੱਸਿਆ ਤੋਂ ਜਾਣੂ ਸਨ। ਜਦੋਂਕਿ 72.5 ਫ਼ੀਸਦੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਬਾਰੇ ਕੋਈ ਖਬਰ ਹੀ ਨਹੀਂ। ਸਰਵੇ ਮੁਤਾਬਕ 60 ਫ਼ੀਸਦੀ ਵਿਦਿਆਰਥੀਆਂ ਨੇ 18-21 ਸਾਲ ਦੀ ਉਮਰ 'ਚ ਹੀ ਨਸ਼ਿਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂਕਿ 27.5 ਫੀਸਦੀ ਨੇ 16-18 ਅਤੇ 10 ਫ਼ੀਸਦ 13-15 ਸਾਲ ਦੀ ਉਮਰ 'ਚ ਇਸ ਭੈੜੀ ਆਦਤ ਦਾ ਸ਼ਿਕਾਰ ਹੋ ਗਏ।

ਪੜ੍ਹੋ ਇਹ ਵੀ ਖਬਰ - ਭੁੱਖਮਰੀ ਨਾਲ ਜੂਝ ਰਹੇ 107 ਦੇਸ਼ਾਂ 'ਚੋਂ ਭਾਰਤ ਆਇਆ 94ਵਾਂ ਸਥਾਨ ’ਤੇ (ਵੀਡੀਓ)

ਦੂਜੇ ਪਾਸੇ 40 ਫ਼ੀਸਦੀ ਵਿਦਿਆਰਥੀ ਅਜਿਹੇ ਸਨ, ਜਿਨ੍ਹਾਂ ਨੇ 18 ਸਾਲ ਤੋਂ ਘੱਟ ਉਮਰ 'ਚ ਨਸ਼ੇ ਦਾ ਸੇਵਨ ਕੀਤਾ। ਹਾਲਾਂਕਿ ਮਾਨਸਿਕ ਤਣਾਅ ਇਸਦੇ ਪਿੱਛੇ ਕਾਰਨ ਰਿਹਾ, ਜਿਸ ਦੀ ਚਪੇਟ 'ਚ ਆਉਣ ਕਾਰਨ 25 ਫ਼ੀਸਦੀ ਵਿਦਿਆਰਥੀਆਂ ਨੇ ਨਸ਼ਿਆਂ ਦਾ ਸਹਾਰਾ ਲਿਆ। ਸ਼ੌਕ ਅਤੇ ਆਨੰਦ ਲਈ ਲਗਭਗ 57 ਫ਼ੀਸਦੀ ਵਿਦਿਆਰਥੀਆਂ ਨੇ ਨਸ਼ਿਆਂ ਨੂੰ ਆਦਤ ਬਣਾਇਆ। ਨਸ਼ਾ ਇੱਕ ਭੈੜੀ ਬੀਮਾਰੀ ਹੈ। ਖਾਸਕਰ ਨੌਜਵਾਨ ਵਰਗ ਲਈ, ਜੋ ਇਸ 'ਚ ਲਗਾਤਾਰ ਗਲਤਾਨ ਹੋ ਰਹੇ ਹਨ। ਬਹੁਤ ਵਾਰ ਸਹੀ ਸੇਧ ਦੀ ਘਾਟ ਦੇ ਚਲਦੇ ਵਿਦਿਆਰਥੀ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕਈ ਵਾਰ ਸਾਥੀ ਗਰੁੱਪ ਦੇ ਦਬਾਅ, ਪਰਵਾਰਿਕ ਮੈਂਬਰਾਂ ਦੇ ਪ੍ਰਭਾਵ ਦੇ ਚਲਦਿਆਂ ਗ਼ਲਤੀ ਕਰ ਬੈਠਦੇ ਹਨ। ਪਰ 70 ਫ਼ੀਸਦ ਅਜਿਹੇ ਵਿਦਿਆਰਥੀ ਵੀ ਹਨ, ਜਿਨਾਂ 'ਚ ਨਸ਼ਿਆਂ ਦੇ ਸੇਵਨ ਜਾਂ ਇਸ ਭੈੜੀ ਆਦਤ ਨੂੰ ਲੈਕੇ ਬਿਲਕੁਲ ਪਛਤਾਵਾ ਨਹੀਂ। 

ਪੜ੍ਹੋ ਇਹ ਵੀ ਖਬਰ - Health tips : ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਗ਼ਲਤੀਆਂ ਕਾਰਨ ਘੱਟ ਨਹੀਂ ਹੁੰਦਾ ਸਾਡਾ ‘ਭਾਰ’

ਮਾਹਰਾਂ ਦਾ ਕਹਿਣਾ ਹੈ ਕਿ ਨਸ਼ਿਆਂ ਦਾ ਸੇਵਨ ਬੜਾ ਗੁੰਝਲਦਾਰ ਮੁੱਦਾ ਹੈ। ਇਸ ਪਿੱਛੇ ਮਾਨਸਿਕ, ਸਮਾਜਿਕ, ਸਰੀਰਕ ਅਤੇ ਆਰਥਿਕ ਕਾਰਨ ਮੌਜੂਦ ਹੁੰਦੇ ਹਨ। ਜੇਕਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਸਕੂਲ-ਕਾਲਜਾਂ 'ਚ ਵਿਦਿਆਰਥੀਆਂ ਨੂੰ ਇਨ੍ਹਾਂ ਤੋਂ ਬਚਾਉਣ ਲਈ ਕਈ ਸਾਰਥਕ ਕਦਮ ਉਠਾਏ ਜਾ ਸਕਦੇ ਹਨ। ਜਿਵੇਂ ਕਾਲਜਾਂ ਵਿੱਚ ਪ੍ਰੇਰਨਾਦਾਇਕ ਕ੍ਰਿਆਵਾਂ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀ ਉਨ੍ਹਾਂ ਵਿੱਚ ਰੁੱਝੇ ਰਹਿਣ ਅਤੇ ਫਾਲਤੂ ਕੰਮਾਂ ਵੱਲ ਧਿਆਨ ਨਾ ਜਾਵੇ।

ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


author

rajwinder kaur

Content Editor

Related News