ਬੀਤੇ ਤੇ ਆਉਣ ਵਾਲੇ ਸਮੇਂ ਦਾ ਵਿਸ਼ਾਲ ਸ਼ੀਸ਼ਾ ਹੁੰਦੇ ਨੇ 'ਸਾਡੇ ਬਜ਼ੁਰਗ'

Monday, Jul 06, 2020 - 03:32 PM (IST)

ਬੀਤੇ ਤੇ ਆਉਣ ਵਾਲੇ ਸਮੇਂ ਦਾ ਵਿਸ਼ਾਲ ਸ਼ੀਸ਼ਾ ਹੁੰਦੇ ਨੇ 'ਸਾਡੇ ਬਜ਼ੁਰਗ'

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444

ਜ਼ਿੰਦਗੀ ਚੰਗੀਆਂ ਅਤੇ ਮੰਦੀਆਂ ਯਾਦਾਂ ਦਾ ਇੱਕ ਸੁਮੇਲ਼ ਹੁੰਦੀ ਹੈ। ਖੱਟੇ ਮਿੱਠੇ ਪਲ ਹੀ ਸਾਡੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਵਧੀਆਂ ਅਤੇ ਤਰੋ-ਤਾਜ਼ਾ ਬਣਾਉਂਦੇ ਹਨ। ਇਸ ਜ਼ਿੰਦਗੀ ਦੇ ਫ਼ਰਿਸ਼ਤੇ ਹੁੰਦੇ ਹਨ, ਸਾਡੇ ਆਪਣੇ ਮਾਂ-ਬਾਪ, ਸਾਡੇ ਦਾਦੇ-ਪੜਦਾਦੇ ਅਤੇ ਭੈਣ ਭਰਾ ਹੋਰ ਰਿਸ਼ਤੇਦਾਰ ਤੇ ਵਧੀਆਂ ਦੋਸਤ ਮਿੱਤਰ।

ਸਭ ਤੋਂ ਪਹਿਲਾਂ ਸਾਨੂੰ ਇਹ ਵੀ ਮੰਨਣਾ ਪਵੇਗਾ ਕੀ ਹਰੇਕ ਵਿਅਕਤੀ ਦੀ, ਹਰੇਕ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਅਹਿਮੀਅਤ ਜ਼ਰੂਰ ਹੁੰਦੀ ਹੈ। ਅੱਜ ਦੇ ਜੁਗ ਵਿੱਚ ਕੋਈ ਵੀ ਵਿਹਲੜ ਨਹੀਂ ਹੈ ਅਤੇ ਨਾ ਹੀ ਕੋਈ ਬਹੁਤਾ ਕਾਮਾ ਹੈ।

ਸਾਰੇ ਹੀ ਵਿਅਕਤੀ ਆਪਣੀ ਜ਼ਿੰਦਗੀ ਨੂੰ ਆਪਣੇ ਆਪਣੇ ਤਰੀਕੇ ਨਾਲ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ ਜਾਂ ਜ਼ਿੰਦਗੀ ਆਪਣੇ ਅਨੁਸਾਰ ਜਿਊਣ ਦੀ ਵਿਉਂਤ ਬੰਦੀ ਬਣਾਉਂਦੇ ਪਏ ਹਨ।

ਖੇਡ ਰਤਨ ਪੰਜਾਬ ਦੇ : ਭਾਰਤੀ ਅਥਲੈਟਿਕਸ ਦੀ ਗੋਲਡਨ ਗਰਲ ‘ਮਨਜੀਤ ਕੌਰ’

ਪਰ ਅਸਲੀਅਤ ਵਿੱਚ ਸਾਡੀ ਜ਼ਿੰਦਗੀ ਦਾ ਅਸਲ ਸ਼ੀਸ਼ਾਂ ਸਾਡੇ ਬਜ਼ੁਰਗ ਹੀ ਹਨ, ਕਿਉਂਕਿ ਸਾਡੇ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕੌੜੇ ਮਿੱਠੇ ਅਨੁਭਵ ਨਾਲ ਇਹ ਜ਼ਿੰਦਗੀ ਬਿਤਾਈ ਹੁੰਦੀ ਐ। ਉਨ੍ਹਾਂ ਤੋਂ ਜ਼ਿੰਦਗੀ ਬਿਤਾਉਂਦੇ ਹੋਏ ਕਦੋਂ ਕਦੋਂ ਤੇ ਕਿੱਥੇ ਕਿੱਥੇ ਗ਼ਲਤੀ ਜਾਂ ਕਮੀ ਰਹਿ ਗਈ ਸੀ। ਉਹ ਸਭ ਸਾਡੇ ਲਈ ਇੱਕ ਮਿਸਾਲ ਅਤੇ ਸਲਾਹ ਦਾ ਕੰਮ ਕਰ ਸਕਦੇ ਹਨ ਜਾਂ ਹੋ ਸਕਦਾ ਹੈ ਅਸੀਂ ਉਨ੍ਹਾਂ ਵਾਲੀ ਗ਼ਲਤੀ ਦੁਬਾਰਾ ਨਾ ਦੁਹਰਾਈਏ ਪਰ ਕਿ ਅੱਜ ਦੀ ਨੌਜਵਾਨ ਪੀੜ੍ਹੀ ਉਨ੍ਹਾਂ ਦੀਆਂ ਗੱਲਾਂ ਨੂੰ ਅਹਿਮੀਅਤ ਦੇਵੇਂਗੀ। ਇਹ ਵੀ ਸਾਡੇ ਲਈ ਬਹੁਤ ਵੱਡੀ ਚੁਣੌਤੀ ਭਰਪੂਰ ਵਿਸ਼ਾ ਹੈ।

ਬਜ਼ੁਰਗ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਅਹਿਮ ਸਰਮਾਇਆ ਹੁੰਦੇ ਹਨ। ,ਉਨ੍ਹਾਂ ਦੇ ਕੰਮ ਉਨ੍ਹਾਂ ਦੀਆਂ ਗੱਲਾਂ ਤੇ ਉਨ੍ਹਾਂ ਦੀਆਂ ਸ਼ਰਤਾਂ, ਸਲਾਹਾਂ ਸਾਡੇ ਸਭ ਲਈ ਇੱਕ ਖੁੱਲੀ ਕਿਤਾਬ ਦਾ ਕੰਮ ਕਰਦੀਆਂ ਹਨ ਪਰ ਅਫ਼ਸੋਸ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਸਾਰੀ ਨਹੀਂ ਤਾਂ ਫੇਰ ਵੀ ਬਹੁਤ ਜ਼ਿਆਦਾ ਉਨ੍ਹਾਂ ਦੇ ਕੀਤੇ ਕੰਮਾਂਕਾਰਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੰਦੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਮੁਸਲਮਾਨ ਮੁਰੀਦ’

ਕਾਰਨ ਆਪਣੀ ਉਸਾਰੀ ਸੋਚ ਨੂੰ ਅੱਗੇ ਲੈ ਕੇ ਚੱਲਣ ਦਾ ਵਹਿਮ ਤੇ ਭਰਮ ,ਮੰਨ ਵੀ ਲੈਂਦੇ ਹਾਂ ਕੀ ਅੱਜ ਦੀ ਨੌਜਵਾਨ ਪੀੜ੍ਹੀ ਜਾਂ ਮੌਡਰਨ ਸੋਚਣ ਵਾਲਿਆ ਦੀ ਸੋਚ ਚੰਦ ਤਾਰਿਆਂ ਤੋਂ ਪਾਰ ਦੀ ਸੋਚ ਬਣੀ ਹੋਈ ਹੈ। ਕੁਝ ਕਰਨ ਦਾ ਜਜ਼ਬਾ ਰੱਖਦੀ ਹੈ ਪਰ ਇਹ ਸਭ ਇੱਕ ਹਵਾਈ ਗੱਲਾਂ ਹਨ। ਇਨ੍ਹਾਂ ਹਵਾਈ ਗੱਲਾਂ ਨੂੰ ਕਿਸੇ ਨਾ ਕਿਸੇ ਉਸਾਰੂ ਤਜਰਬੇਕਾਰ ਵਿਅਕਤੀਗਤ ਦੀ ਸਲਾਹ ਵੀ ਜ਼ਰੂਰੀ ਹੈ, ਤੁਸੀਂ ਸੋਚਣਾ ਸਾਡੇ ਆਪਣੇ ਤੋਂ ਬਗ਼ੈਰ ਕੋਈ ਚੰਗੀ ਤੇ ਵਧੀਆਂ ਸਲਾਹ ਕੋਈ ਦੇ ਹੀ ਨਹੀਂ ਸਕਦਾ। ਉਸ ਵਧੀਆਂ ਵਿਅਕਤੀਗਤ ਵਾਲੇ ਇਨਸਾਨ ਤੇ ਸਾਡੇ ਮਾਪੇ ਤੇ ਦਾਦੇ ਪੜਦਾਦੇ ਜਾਂ ਉਸ ਜ਼ਿੰਦਗੀ ਵਿੱਚ ਲੰਘ ਚੁੱਕੇ ਸਾਡੇ ਆਪਣੇ ਹੀ ਹੋ ਸਕਦੇ ਹਨ।

ਬਜ਼ੁਰਗ ਹੋਣਾ ਉਮਰ ਦੇ ਨਾਲ ਨਾਲ ਉਨ੍ਹਾਂ ਦਾ ਜ਼ਿੰਦਗੀ ਵਿੱਚ ਆਪਣਾ ਇੱਕ ਰੁਤਬਾ ਤੇ ਗੁਣਾਂ ਦੀ ਖਾਨ ਹੁੰਦਾ ਹੈ। ਸਾਡੇ ਬਜ਼ੁਰਗ ਕਿਸੇ ਤੇ ਕੋਈ ਭਾਰ ਨਹੀਂ ਹੁੰਦੇ। ਬਜ਼ੁਰਗ ਸਾਡੇ ਲਈ ਜ਼ਿੰਦਗੀ ਜਿਊਣ ਲਈ ਇੱਕ ਸਹੀ ਤੇ ਸਰਲ ਤਰੀਕਾ ਹੁੰਦੇ ਹਨ। ਉਨ੍ਹਾਂ ਦੇ ਵਿਚਾਰਾਂ ਦੀ ਸੇਧ ਲੈਣਾ ਸਾਡੀ ਸੋਚ ਨੂੰ ਹੋਰ ਵੀ ਉਸਾਰੂ ਤੇ ਦਰੁੱਸਤ ਬਣਾਉਂਦਾ ਹੈ।

ਕੋਰੋਨਾ ਤੋਂ ਬਚਣ ਲਈ FSSAI ਨੇ ਜਾਰੀ ਕੀਤੇ ਭੋਜਨ ਸੁਰੱਖਿਆ ਦਿਸ਼ਾ-ਨਿਰਦੇਸ਼, ਇੰਝ ਧੋਵੋ ਫ਼ਲ ਤੇ ਸਬਜ਼ੀਆਂ 

ਬਜ਼ੁਰਗ ਸਾਰੇ ਹੀ ਹੁੰਦੇ ਹਨ ਤੇ ਸਤਿਕਾਰ ਹਰੇਕ ਵਿਅਕਤੀ ਚਾਉਂਦਾ ਹੈ। ਉਹ ਚਾਹੇ ਬੱਚਾ ਹੋਵੇ ਜਾਂ ਨੌਜਵਾਨ ਆਦਰ ਤੇ ਆਦਰਸ਼ ਬਣਨਾ ਹਰੇਕ ਵਿਅਕਤੀ ਲਈ ਜ਼ਰੂਰੀ ਹੈ। ਇਸ ਤਰਾਂ ਕਰਨ ਨਾਲ ਕਈ ਕਾਰਨ ਨਾਲ ਬਜ਼ੁਰਗਾਂ ਦੀ ਜ਼ਿੰਦਗੀ ਖੁਸ਼-ਮੁਨਾਰ ਹੋ ਸਕਦੀ ਹੈ।

ਜਿਸਦੇ ਚਲਦਿਆਂ ਬਜ਼ੁਰਗ ਆਪਣੇ ਆਪ ਨੂੰ ਇਕੱਲੇ ਨਹੀਂ ਸਮਝਣਗੇ ਤੇ ਸਾਡੇ ਵਧੀਆਂ ਤੇ ਵਫ਼ਾਦਾਰ ਮਿੱਤਰ ਬਣੇ ਰਹਿਣਗੇ, ਨਾਲ ਹੀ ਉਨ੍ਹਾਂ ਵਿੱਚ ਜ਼ਿੰਦਗੀ ਜਿਊਣ ਦਾ ਹੌਂਸਲਾ ਹੋਰ ਵੀ ਬੁਲੰਦ ਹੋਵੇਗਾ, ਨਾ ਹੀ ਇਹ ਆਪਣੇ ਆਪ ਨੂੰ ਕਿਸੇ ਤੇ ਬੋਝ ਸਮਝਣਗੇ। ਕਿਸੇ ਨੂੰ ਕਦੇ ਵੀ ਕਿਸੇ ਤੇ ਬੋਝ ਨਾ ਸਮਝੋ ਨਾ ਹੀ ਬੋਝ ਕਿਸੇ ਤੇ ਬਣਨ ਦਿਉ, ਬਸ ਆਪਣੀ ਸੋਚ ਸਹੀ ਤੇ ਦਰੁੱਸਤ ਰੱਖੋਂ।

ਗੰਭੀਰ ਚੁਣੌਤੀਆਂ ਦੇ ਬਾਵਜੂਦ ਸਫਲਤਾ ਦੇ ਝੰਡੇ ਬੁਲੰਦ ਕਰਨ ਵਾਲਾ ਮਹਾਯੋਧਾ ਹੈ 'ਗੁਰਬਿੰਦਰ ਸਿੰਘ ਬਾਜਵਾ'

ਬਜ਼ੁਰਗਾਂ ਨੂੰ ਕਦੇ ਵੀ ਇਕੱਲੇਪਣ ਦਾ ਸ਼ਿਕਾਰ ਨਾ ਹੋਣ ਦਿਉ। ਇਹ ਸਾਡੀ ਆਉਣ ਵਾਲੀ ਜ਼ਿੰਦਗੀ ਦਾ ਸਰਮਾਇਆ ਹਨ। ਇਹ ਸਾਡੇ ਵਧੀਆਂ ਸ਼ੁਭਚਿੰਤਕ ਤੇ ਸਾਡੇ ਦੁੱਖ ਸੁੱਖ ਦੇ ਹਮਦਰਦੀ ਤੇ ਉਸਾਰੂ ਸੋਚ ਦੇ ਮਾਲਿਕ ਹਨ। ਸਾਡੇ ਬਜ਼ੁਰਗਾਂ ਦਾ ਹਾਸਾ ਹੀ ਸਾਡੇ ਆਉਣ ਵਾਲੇ ਚੰਗੇਰੇ ਕੱਲ ਦੀ ਨਿਸ਼ਾਨੀ ਹੈ।

ਮੈਨੂੰ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸ਼ਹਿਰ ਸ਼ਹਿਰ ਬਿਰਧ ਆਸ਼ਰਮਾਂ ਦਾ ਖੁੱਲਣਾ ਸਾਡੇ ਚੰਗੇਰੇ ਭਵਿੱਖ ਦੀ ਕੋਈ ਖ਼ਾਸ ਨਿਸ਼ਾਨੀ ਨਹੀਂ। ਇਹ ਸਾਡੀ ਸੋਚ ਨੂੰ ਇਹੋ ਹਵਾ ਦਿੰਦੇ ਹਨ ਕੀ ਆਉਣ ਵਾਲਾ ਕੱਲ ਸ਼ਾਇਦ ਸਾਡੇ ਲਈ ਵੀ ਇਹੋ ਬਿਰਧ ਆਸ਼ਰਮ ਹੋਣ, ਹੋ ਸਕਦਾ ਹੈ ਬਹੁਤ ਸਾਰੇ ਬਜ਼ੁਰਗਾਂ ਨੂੰ ਸਮੇਂ ਤੋਂ ਪਹਿਲਾਂ ਹੀ ਇਹੋ ਸੋਚ ਮੌਤ ਵੱਲ ਨੂੰ ਧਕੇਲ ਦੀ ਹੋਵੇ।

ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਵੀ ਜਾਰੀ ਰਿਹਾ ਜਰਮਨੀ 'ਚ ਸਮਲਿੰਗੀਆਂ ਦਾ ਸੋਸ਼ਣ

ਆਪ ਸਭ ਤੋਂ ਉਮੀਦ ਕਰਦਾ ਹਾਂ ਕੀ ਤੁਸੀਂ ਆਪਣੇ ਕੱਲ ਨੂੰ ਭਾਵ ਆਪਣੇ ਜ਼ਿੰਦਗੀ ਦੇ ਸਰਮਾਏ ਸਾਡੇ ਬਜ਼ੁਰਗਾਂ ਨੂੰ ਤੁਸੀਂ ਇਕੱਲਾਪਣ ਤੇ ਨਿਰਾਸ਼ ਨਹੀਂ ਹੋਣ ਦਿਉਗੇ। ਉਨ੍ਹਾਂ ਦੀ ਖੁਸ਼ੀ ਹੀ ਤੁਹਾਡੀ ਆਪਣੀ ਖੁਸ਼ੀ ਹੋਵੇਗੀ,ਜੋ ਅੱਜ ਅਸੀਂ ਆਪਣੇ ਬਜ਼ੁਰਗਾਂ ਨਾਲ ਕਰਾਂਗੇ ਉਹ ਹੀ ਸਭ ਕੁੱਝ ਸਾਡੇ ਨਾਲ ਸਾਡੇ ਬੱਚੇ ਕਰਨਗੇ। ਹੁਣ ਫ਼ੈਸਲਾ ਤੁਹਾਡੇ ਆਪਣੇ ਹੱਥ ਹੈ, ਅੱਜ ਵੀ ਤੁਹਾਡੇ ਹੱਥ ਹੈ ਤੇ ਆਉਣ ਵਾਲਾ ਕੱਲ ਵੀ।

 


author

rajwinder kaur

Content Editor

Related News