ਲੇਖ: ਕੌਮੀ ਸੇਵਾ ਯੋਜਨਾ ਦਿਹਾੜੇ ਮੌਕੇ ਵਿਦਿਆਰਥੀਆਂ ਦੀ ਰਾਸ਼ਟਰ ਭਾਵਨਾ ਨੂੰ ਸਲਾਮ

09/24/2020 1:10:01 PM

ਪ੍ਰੋ.ਜਸਬੀਰ ਕੌਰ

ਐੱਨ.ਐੱਸ.ਐੱਸ ਤੋਂ ਭਾਵ ਨੈਸ਼ਨਲ ਸਰਵਿਸ ਸਕੀਮ ਅਰਥਾਤ ਕੌਮੀ ਸੇਵਾ ਯੋਜਨਾ ਹੈ। ਇਸਦਾ ਆਰੰਭ ਭਾਰਤ ਦੇ ਸਾਰੇ ਰਾਜਾਂ ਦੀਆਂ 37 ਯੂਨੀਵਰਸਿਟੀਆਂ ਵਿੱਚ 24 ਸਤੰਬਰ 1969 ਨੂੰ ਹੋਇਆ ਸੀ। ਇਸ ਦੇ ਆਰੰਭ ਲਈ ਮਹਾਤਮਾ ਗਾਂਧੀ ਜੀ ਦੀ ਜਨਮ ਸ਼ਤਾਬਦੀ ਦਾ ਸਮਾਂ ਚੁਣਿਆ ਗਿਆ, ਕਿਉਂਕਿ ਇਸ ਯੋਜਨਾ ਦਾ ਸਬੰਧ ਮਹਾਤਮਾ ਗਾਂਧੀ ਜੀ ਦੀ ਉਸ ਪ੍ਰੇਰਕ ਭਾਵਨਾ ਨਾਲ ਜੁੜ ਜਾਂਦਾ ਹੈ, ਜੋ ਉਨ੍ਹਾਂ ਨੇ ਆਪਣੇ ਸਮੇਂ ਦੀ ਨੌਜਵਾਨ ਪੀੜ੍ਹੀ ਵਿਚ ਭਰਿਆ, ਜਿਸ ਕਰਕੇ ਉਹ ਸਮਾਜਿਕ ਬੁਰਾਈਆਂ ਖ਼ਿਲਾਫ਼ ਡਟੇ ਅਤੇ ਦੇਸ਼ ਦੀ ਆਜ਼ਾਦੀ ਲਈ ਯੋਗਦਾਨ ਪਾ ਸਕੇ। 

ਪੜ੍ਹੋ ਇਹ ਵੀ ਖਬਰ - Health Tips: ਕੀ ਤੁਸੀਂ ਵੀ ਪੀਂਦੇ ਹੋ ਖ਼ਾਲੀ ਢਿੱਡ ''ਚਾਹ'', ਤਾਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ

ਐੱਨ.ਐੱਸ.ਐੱਸ. ਸਕੀਮ ਦੇ ਸ਼ੁਰੂ ਹੋਣ ਦਾ ਮਕਸਦ ਵਿਦਿਆਰਥੀਆਂ ਵਿਚ ਸੇਵਾ ਭਾਵਨਾ ਪੈਦਾ ਕਰਨਾ, ਦੂਸਰਿਆਂ ਲਈ ਕੰਮ ਆਉਣ ਦੀ ਭਾਵਨਾ ਪੈਦਾ ਕਰਨਾ, ਸਮਾਜਿਕ ਸਮੱਸਿਆਵਾਂ ਪ੍ਰਤੀ ਜਾਗਰੂਕ ਹੋਣਾ ਅਤੇ ਦੂਜਿਆਂ ਵਿਚ ਜਾਗਰੂਕਤਾ ਪੈਦਾ ਕਰਨਾ ਤੇ ਉਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਆਪਣਾ ਹਿੱਸਾ ਪਾਉਣਾ, ਆਲੇ-ਦੁਆਲੇ ਨੂੰ ਸਾਫ਼-ਸੁਥਰਾ ਕਰਨ ਵਿਚ ਯੋਗਦਾਨ ਪਾਉਣਾ ਤੇ ਦੂਸਰਿਆਂ ਨੂੰ ਪ੍ਰੇਰਿਤ ਕਰਨਾ, ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪੈਦਾ ਕਰਨ ਲਈ ਯਤਨਸ਼ੀਲ ਹੋਣਾ ਅਤੇ ਆਪਣਾ ਬਣਦਾ ਯੋਗਦਾਨ ਪਾਉਣਾ ਆਦਿ ਹੈ। 

ਪੜ੍ਹੋ ਇਹ ਵੀ ਖਬਰ - ਜਾਣੋ ਨਵਜੰਮੇ ਬੱਚੇ ਨੂੰ ਕਿਸ ਉਮਰ ‘ਚ, ਕਿੰਨੀ ਮਾਤਰਾ ‘ਚ ਤੇ ਕਿਵੇਂ ਪਿਲਾਉਣਾ ਚਾਹੀਦੈ ‘ਗਾਂ ਦਾ ਦੁੱਧ’

ਇਨ੍ਹਾਂ ਉਦੇਸ਼ਾਂ ਨੂੰ ਲੈ ਕੇ ਸ਼ੁਰੂ ਹੋਈ ਇਹ ਯੋਜਨਾ 40,000 ਵਿਦਿਆਰਥੀਆਂ ਤੋਂ ਚਲਦੀ-ਚਲਦੀ ਕਰੋੜਾਂ ਦੀ ਗਿਣਤੀ ਤੱਕ ਪਹੁੰਚ ਚੁੱਕੀ ਹੈ ਅਤੇ ਕਰੀਬ 298 ਯੂਨੀਵਰਸਿਟੀਆਂ ਦੇ ਵਿਦਿਆਰਥੀ ਇਸ ਵਿਚ ਆਪਣਾ ਯੋਗਦਾਨ ਪਾ ਰਹੇ ਹਨ।
ਇਸ ਸਕੀਮ ਦਾ ਪਰਮੁੱਖ ਨਾਅਰਾ Not me but you ਭਾਵ ਆਪਣੇ ਲਈ ਨਹੀਂ ਦੂਜਿਆਂ ਲਈ ਜਿਊਂਣਾ ਹੈ। ਇਸ ਦਾ ਲੋਗੋ ਰੱਥ ਦਾ ਪਹੀਆ ਹੈ। ਰੱਥ ਦਾ ਪਹੀਆ ਪ੍ਰਤੀਕ ਹੈ ਨਿਰੰਤਰ ਚਲਦੇ ਰਹਿਣ ਦਾ, ਯਤਨ ਕਰਦੇ ਰਹਿਣ ਦਾ। ਇਹ ਯਤਨ ਚੰਗਿਆਈ ਲਈ ਕਰਨਾ ਹੈ, ਮਨੁੱਖਤਾ ਲਈ ਕਰਨਾ ਹੈ, ਦੂਜਿਆਂ ਦੇ ਭਲੇ ਲਈ ਹਮੇਸ਼ਾ ਯਤਨ ਕਰਦੇ ਰਹਿਣਾ ਹੈ। ਇਸ ਰੱਥ ਦੇ ਪਹੀਏ ਨੂੰ ਅੱਠ ਭਾਗਾਂ ਵਿਚ ਵੰਡਿਆ ਹੈ, ਜੋ ਪ੍ਰਤੀਕ ਹੈ ਦਿਨ ਵਿਚਲੇ ਚੌਵੀ ਘੰਟਿਆਂ ਦਾ, ਭਾਵ ਅੱਠੇ ਪਹਿਰ। ਇਸ ਵਿਚ ਛੁਪੇ ਅਰਥ ਇਹ ਹਨ ਕਿ ਮਨੁੱਖਤਾ ਦੇ ਭਲੇ ਲਈ ਚੌਵੀ ਘੰਟੇ ਤਤਪਰ ਰਹਿਣਾ ਚਾਹੀਦਾ ਹੈ।ਇਸ ਰੱਥ ਦੇ ਪਹੀਏ ਵਿੱਚ ਲਾਲ ਰੰਗ ਵੀ ਹੈ, ਨੀਲਾ ਰੰਗ ਵੀ ਹੈ।

ਪੜ੍ਹੋ ਇਹ ਵੀ ਖਬਰ - ਸਾਵਧਾਨ! ਆਨਲਾਈਨ ਜੀਵਨ ਸਾਥੀ ਦੀ ਭਾਲ ਕਰਨ ਵਾਲੇ ਕਦੇ ਨਾ ਕਰੋ ਇਹ ਗ਼ਲਤੀਆਂ

ਲਾਲ ਰੰਗ ਨੌਜਵਾਨ ਪੀੜ੍ਹੀ ਦੇ ਕੰਮ ਕਰਨ ਦੀ ਚੁਸਤੀ ਫੁਰਤੀ ਤੇ ਉੱਚੀ ਭਾਵਨਾ ਦਾ ਪ੍ਰਤੀਕ ਹੈ। ਨੀਲਾ ਰੰਗ ਉਸ ਬ੍ਰਹਿਮੰਡ ਦਾ ਸੰਕੇਤ ਹੈ ਜਿਸ ਵਿਚ ਐੱਨ.ਐੱਸ.ਐੱਸ. ਦੀਆਂ ਗਤੀਵਿਧੀਆਂ ਅੰਸ਼ ਮਾਤਰ ਹਨ। ਮਾਨਵਤਾ ਦੇ ਕਲਿਆਣ ਲਈ ਇਸ ਯੋਜਨਾ ਦੇ ਅੰਤਰਗਤ ਕੀਤੇ ਯਤਨ ਅੰਸ਼ ਮਾਤਰ ਹਨ। ਸੋ ਐੱਨ.ਐੱਸ.ਐੱਸ. ਭਾਰਤ ਸਰਕਾਰ ਦੁਆਰਾ ਸੰਚਾਲਿਤ ਇਕ ਐਸੀ ਕੇਂਦਰੀ ਯੋਜਨਾ ਹੈ, ਜਿਸ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਸਮਾਜ ਦੇ ਲੋਕਾਂ ਨਾਲ ਮਿਲਕੇ ਸਮਾਜ ਲਈ ਕੰਮ ਕਰਦੇ ਹਨ। ਐੱਨ.ਐੱਸ.ਐੱਸ. ਵਲੰਟੀਅਰਜ਼ ਵਲੋਂ ਇਸ ਸਕੀਮ ਨਾਲ ਜੁੜ ਕੇ ਹੇਠ ਲਿਖੇ ਕੰਮ ਕੀਤੇ ਜਾਂਦੇ ਹਨ:-

1.ਪਿੰਡਾਂ ਵਿੱਚ ਸੱਤ ਰੋਜ਼ਾ ਕੈਂਪਾਂ ਦਾ ਆਯੋਜਨ ਕਰਨਾ
2.ਵਾਤਾਵਰਣ ਦੀ ਸ਼ੁੱਧਤਾ ਲਈ, ਸਾਫ਼ ਸਫ਼ਾਈ ਲਈ ਯਤਨਸ਼ੀਲ ਹੋਣਾ
3.ਵੱਧ ਤੋਂ ਵੱਧ ਬੂਟੇ ਲਗਾਉਂਣੇ

ਸਿਨੇਮਾ ਘਰ ’ਤੇ ਪਈ ਕੁੰਡਾਬੰਦੀ ਦੀ ਮਾਰ, 2020 ’ਚ ਸਿਰਫ 73 ਦਿਨ ਹੀ ਖੁੱਲ੍ਹੇ (ਵੀਡੀਓ)

4.ਸਾਖ਼ਰਤਾ ਮੁਹਿੰਮ ਵਿਚ ਯੋਗਦਾਨ ਹਿੱਤ ਗ਼ਰੀਬ ਬੱਚਿਆਂ ਦੀ ਪੜ੍ਹਾਈ ਲਈ ਯਤਨਸ਼ੀਲ ਹੋਣਾ
5.ਪਿੰਡਾਂ ਦਾ ਸਰਵੇ ਕਰਨਾ।ਇਲਾਕੇ ਦੇ ਲੋਕਾਂ ਦੇ ਰਹਿਣ ਸਹਿਣ ਤੇ ਸਮੱਸਿਆਵਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ
6.ਮੈਡੀਕਲ ਕੈਂਪਾਂ ਦਾ ਆਯੋਜਨ ਕਰਨਾ ਜਿਵੇਂ ਖ਼ੂਨਦਾਨ ਕੈਂਪ, ਸਿਹਤ ਸਬੰਧੀ ਜਾਗਰੂਕ ਕੈਂਪ
7.ਨੈਤਿਕ ਸਿੱਖਿਆ ਦੇਣ ਲਈ ਵਿਸ਼ੇਸ਼ ਲੈਕਚਰ ਕਰਵਾਉਣੇ
8.ਲੋਕਾਂ ਨੂੰ ਯੋਗ ਸਾਧਨਾਂ ਨਾਲ ਜੋੜਨਾ ਤਾਂ ਕਿ ਤੰਦਰੁਸਤ ਜੀਵਨ ਪ੍ਰਤੀ ਪ੍ਰੇਰਿਤ ਕੀਤਾ ਜਾ ਸਕੇ।
9.ਸਮਾਜਿਕ ਕਾਰਕੁਨ ਜਾਂ ਮਹਾਨ ਹਸਤੀਆਂ ਨੂੰ ਵਾਲੰਟੀਅਰਜ਼ ਦੇ ਰੂ-ਬ-ਰੂ ਕਰਵਾਉਣਾ ਤਾਂ ਕਿ ਦੂਜਿਆਂ ਲਈ ਕੰਮ ਕਰਨ ਦਾ ਜਜ਼ਬਾ ਪੈਦਾ ਹੋ ਸਕੇ।
10.ਜਾਗਰੂਕ ਰੈਲੀਆਂ ਦਾ ਆਯੋਜਨ ਕਰਨਾ।

ਪੜ੍ਹੋ ਇਹ ਵੀ ਖਬਰ - Cooking Tips: ਮਿੱਠਾ ਖਾਣ ਦੇ ਸ਼ੌਕੀਨ ਹੁਣ ਘਰ ’ਚ ਹੀ ਬਣਾ ਸਕਦੇ ਹਨ ਸੁਆਦ ਗਜਰੇਲਾ, ਜਾਣੋ ਕਿਵੇਂ

ਇਨ੍ਹਾਂ ਉੁਦੇਸ਼ਾਂ ਨੂੰ ਲੈ ਕੇ ਸ਼ੁਰੂ ਕੀਤੀ ਸਕੀਮ ਵੱਖ ਵੱਖ ਕਾਲਜਾਂ,ਯੂਨੀਵਰਸਿਟੀਆਂ ਵਿੱਚ ਅਧਿਆਪਕਾਂ ਦੇ ਸਹਿਯੋਗ ਨਾਲ ਬਾਖੂਬੀ ਕੰਮ ਕਰ ਰਹੀ ਹੈ ਤੇ ਬਤੌਰ ਐੱਨ.ਐੱਸ.ਐੱਸ.ਦਿਨ ਨੂੰ ਮਨਾਉਂਦੇ ਦੁਆ ਕਰਦੇ ਹਾਂ ਕਿ ਇਸ ਸਕੀਮ ਦੀ ਰੂਹ  ਵਿੱਚ ਜੋ ਪਰਉਪਕਾਰ, ਸੇਵਾ ਭਾਵਨਾ, ਦੂਜਿਆਂ ਦੇ ਕੰਮ ਆਉਣ ਦਾ ਜਜ਼ਬਾ,ਮਨੁੱਖਤਾ ਦਾ ਕਲਿਆਣ, ਵਾਤਾਵਰਣ ਦੀ ਸ਼ੁੱਧਤਾ, ਸਰੀਰਕ ਤੰਦਰੁਸਤੀ ਤੇ ਸਮਾਜਿਕ ਸਮੱਸਿਆਵਾਂ ਪ੍ਰਤੀ ਜਾਗਰੂਕਤਾ ਹੈ ਉਹ ਹਮੇਸ਼ਾ ਬਰਕਰਾਰ ਰਹੇ। ਅਖ਼ੀਰ 'ਤੇ ਆਓ ਇਨ੍ਹਾਂ ਕਾਵਿ ਸਤਰਾਂ ਰਾਹੀਂ ਐੱਨ.ਐੱਸ.ਐੱਸ ਦਿਨ ਮਨਾਈਏ:-

ਆਓ ਬਿਰਖਾਂ ਦੇ ਮੌਲਣ ਦੀ ਗੱਲ ਕਰੀਏ
ਪੱਤਿਆਂ ਦੇ ਰੁਮਕਣ ਦੀ ਗੱਲ ਕਰੀਏ
ਬੁਝੇ ਦੀਵਿਆਂ ਨੂੰ ਜਗਾ ਚਾਨਣ ਦੀ ਗੱਲ ਕਰੀਏ
ਅੰਦਰਲੀ ਕਸਤੂਰੀ ਦੇ ਹੁਲਾਰੇ ਨੂੰ ਮਾਨਣ ਦੀ ਗੱਲ ਕਰੀਏ
ਧਰਤੀ ਦੀ ਪੱਤ ਨੂੰ ਬਚਾਉਣ ਦੀ ਗੱਲ ਕਰੀਏ
ਆਓ ਹੱਕ, ਸੱਚ ਤੇ ਈਮਾਨ ਦੀ ਗੱਲ ਕਰੀਏ
ਭਵਿੱਖ ਦੀ ਨਸਲ ਨੂੰ ਬਚਾਉਣ ਦੀ ਗੱਲ ਕਰੀਏ
ਗਵਾਚ ਗਈ ਹੋਂਦ ਦੀ ਪਛਾਣ ਦੀ ਗੱਲ ਕਰੀਏ

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ :ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ


rajwinder kaur

Content Editor

Related News