ਆਲਮੀ ਡਾਕਟਰ ਦਿਹਾੜੇ 'ਤੇ ਵਿਸ਼ੇਸ਼: ਕੋਰੋਨਾ ਆਫ਼ਤ ਦਾ ਮੁਕਾਬਲਾ ਕਰਦੇ ਯੋਧਿਆਂ ਨੂੰ ਸਲਾਮ

Wednesday, Jul 01, 2020 - 01:22 PM (IST)

ਆਲਮੀ ਡਾਕਟਰ ਦਿਹਾੜੇ 'ਤੇ ਵਿਸ਼ੇਸ਼: ਕੋਰੋਨਾ ਆਫ਼ਤ ਦਾ ਮੁਕਾਬਲਾ ਕਰਦੇ ਯੋਧਿਆਂ ਨੂੰ ਸਲਾਮ

ਪੂਰੀ ਦੁਨੀਆਂ ’ਚ ਭਗਵਾਨ ਤੋਂ ਬਾਅਦ ਜੇਕਰ ਕਿਸੇ ਨੂੰ ਭਗਵਾਨ ਵਰਗਾ ਦਰਜਾ ਦਿੱਤਾ ਗਿਆ ਹੈ ਤਾਂ ਉਹ ਹੈ ਡਾਕਟਰ, ਜਿਨ੍ਹਾਂ ਦੀ ਮੁਸਕੁਰਾਹਟ ਨਾਲ ਹੀ ਬੀਮਾਰ ਵਿਅਕਤੀ ਅੱਧਾ ਤਾਂ ਵੈਸੇ ਹੀ ਠੀਕ ਹੋ ਜਾਂਦਾ ਹੈ। ਮਹਾਮਾਰੀ ਦੇ ਇਸ ਸੰਕਟ ’ਚ ਪੂਰੀ ਦੁਨੀਆਂ ਦੇ ਡਾਕਟਰ ਅਤੇ ਸਿਹਤ ਮੁਲਾਜ਼ਮਾਂ ਨੇ ਜਿਸ ਤਰ੍ਹਾਂ ਦੀ ਲਗਨ ਦਿਖਾਈ, ਉਹ ਕਾਬਿਲ-ਤਾਰੀਫ ਹੈ। ਤਸਵੀਰਾਂ ਗਵਾਹ ਹਨ, ਕੋਈ ਡਾਕਟਰ ਕਈ-ਕਈ ਦਿਨਾਂ ਬਾਅਦ ਘਰ ਦੇ ਬਾਹਰ ਜਾ ਕੇ ਆਪਣੇ ਬੱਚਿਆਂ ਨੂੰ ਮਿਲਦਾ ਸੀ ਤਾਂ ਕਿਸੇ ਦਾ ਪਰਿਵਾਰ ਹਸਪਤਾਲ ਜਾ ਕੇ ਦੂਰੋਂ ਹੀ ਹਾਲ ਚਾਲ ਪੁੱਛਦਾ ਸੀ। ਕੁਝ ਤਾਂ ਅਜਿਹੇ ਵੀ ਰਹੇ, ਜੋ ਘਰੋਂ ਨਿਕਲੇ ਤਾਂ ਫਿਰ ਕਈ ਕਈ ਦਿਨ ਘਰ ਨਹੀਂ ਪਰਤੇ, ਬੱਸ ਖ਼ਬਰ ਹੀ ਆਈ। ਇੱਥੋਂ ਤੱਕ ਕਿ ਅੰਤਿਮ ਸਮੇਂ ’ਚ ਵੀ ਵਿਦਾਈ ਦੇਣ ਲਈ ਪਰਿਵਾਰ ਦੇ ਮੈਂਬਰ ਨੇੜੇ ਤੱਕ ਨਾ ਜਾ ਸਕੇ। ਉਹ ਯੋਧੇ ਹੀ ਹੋਣਗੇ, ਜੋ ਕੋਰੋਨਾ ਨਾਲ ਅੰਤਿਮ ਸਾਹ ਤੱਕ ਲੜੇ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਦਿਲ ਵੀ ਹਿਮਾਲਿਆ ਤੋਂ ਵੱਡੇ ਹੋਣਗੇ, ਜਿਨ੍ਹਾਂ ਦੀਆਂ ਤਸਵੀਰਾਂ ਨੂੰ ਛੂਹ ਕੇ ਅਲਵਿਦਾ ਆਖ ਦਿੱਤਾ। 

ਨਮਨ ਇਨ੍ਹਾਂ ਨੂੰ...
...ਜੋ ਯੋਧਿਆਂ ਵਾਂਗ ਡਟੇ ਰਹੇ ਅਤੇ ਉਦੋਂ ਤੱਕ ਲੜੇ ਜਦੋਂ ਤੱਕ ਜਾਨ ਰਹੀ, ਜਿਨ੍ਹਾਂਨੇ ਨਾ ਦਿਨ ਦੇਖਿਆ, ਨਾ ਰਾਤ। ਜੋ ਬਿਨਾ ਸਵਾਰਥ ਭਾਵਨਾ ਦੇ ਸੇਵਾ ਕਰਦੇ ਰਹੇ। ਉਹ 57 ਡਾਕਟਰ ਜੋ ਜਾਂਦੇ-ਜਾਂਦੇ, ਪਤਾ ਨਹੀਂ ਕਿੰਨੇ ਮਰੀਜ਼ਾਂ ਨੂੰ ਕੋਰੋਨਾ ਦੇ ਮੂੰਹ ’ਚੋਂ ਬਾਹਰ ਕੱਢ ਲਿਆਏ। ਉਨ੍ਹਾਂ ਸਾਰੇ ਡਾਕਟਰਾਂ ਨੂੰ ਜਗਬਾਣੀ ਗਰੁੱਪ ਨਮਨ ਕਰਦਾ ਹੈ। ਨਾ ਸਿਰਫ ਡਾਕਟਰ ਸਗੋਂ ਉਨਵਾਂਸਾਰੇ ਸਿਹਤ ਮੁਲਾਜ਼ਮਾਂ ਨੂੰ ਸਲਾਮ ਕਰਦਾ ਹੈ, ਜੋ ਯੋਧਿਆਂ ਵਾਂਗ ਲੜੇ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਆਰ.ਵੀ.ਅਸੋਕਨ ਮੁਤਾਬਕ ਹੁਣ ਤੱਕ 57 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ 903 ਡਾਕਟਰ ਕੋਰੋਨਾ ਵਾਇਰਸ ਦੀ ਲਪੇਟ ’ਚ ਹਨ। ਪੂਰੇ ਦੇਸ਼ ਦੇ ਲੱਖਾਂ ਡਾਕਟਰ ਸਵਾ ਸੌ ਕਰੋੜ ਦੇਸ਼ ਵਾਸੀਆਂ ਨਾਲ ਅੱਜ ਵੀ ਖੜ੍ਹੇ ਹਨ। ਇਸ ਵਾਰ ਦਾ ਸਾਡਾ ਥੀਮ ਹੈ ‘ਕੋਵਿਡ ਨਾਲ ਮੌਤ ਦਰ ਨੂੰ ਘੱਟ ਕਰਨ’, ਇਹੀ ਸਹੁੰ ਅੱਜ ਦੇਸ਼ ਦੇ ਲੱਖਾਂ ਡਾਕਟਰ ਚੁੱਕਣਗੇ। ਜਿਨ੍ਹਾਂ ਨੂੰ ਭਾਰਤ ਦੇ ਮਹਾਨ ਡਾਕਟਰ ਹੋਣ ਦਾ ਦਰਜਾ ਪ੍ਰਾਪਤ ਹੈ। ਜਿਨ੍ਹਾਂ ਦੀ ਨਿਸ਼ਠਾ ਨੂੰ ਸਨਮਾਨ ਹੈ, ਜੋ ਡਾਕਟਰੀ ਖੇਤਰ ’ਚ ਦਿੱਤੇ ਅਹਿਮ ਯੋਗਦਾਨ ਲਈ ਯਾਦ ਕੀਤੇ ਜਾਂਦੇ ਹਨ। ਜੋ ਭਾਰਤ ਰਤਨ ਰਹੇ, ਜਿਨ੍ਹਾਂ ਦੀ ਯਾਦ ’ਚ ਅੱਜ ਦੇ ਹੀ ਦਿਨ ਨੈਸ਼ਨਲ ਡਾਕਟਰਸ-ਡੇ ਮਨਾਇਆ ਜਾਂਦਾ ਹੈ। 

ਡਾ. ਬਿਧਾਨ ਚੰਦਨ ਰਾਏ

PunjabKesari
ਡਾਕਟਰ ਬਿਧਾਨ ਚੰਦਨ ਰਾਏ, ਜਿਨ੍ਹਾਂ ਦੀ ਜਨਮ ਤਰੀਕ ਅਤੇ ਬਰਸੀ ਅੱਜ ਹੈ। 1 ਜੁਲਾਈ 1882 ਨੂੰ ਬਿਹਾਰ ਦੇ ਪਟਨਾ ’ਚ ਜਨਮੇ ਡਾ. ਬਿਧਾਨ ਚੰਦਰ ਰਾਏ ਲੰਡਨ ਦੇ ਸੇਂਟ ਬਾਰਥੋਲੋਮਿਊ ਹਸਪਤਾਲ ਤੋਂ ਪੜ੍ਹਾਈ ਕਰਨਾ ਚਾਹੁੰਦੇ ਸਨ। ਕਿਉਂਕਿ ਉਹ ਭਾਰਤੀ ਸਨ, ਇਸ ਲਈ ਉਨ੍ਹਾਂ ਨੂੰ ਦਾਖਲਾ ਨਹੀਂ ਮਿਲ ਸਕਿਆ। ਉਹ ਡੀਨ ਦੇ ਕੋਲੋਂ ਅਰਜ਼ੀ ਲੈ ਕੇ ਜਾਂਦੇ ਰਹੇ। ਲਗਾਤਾਰ ਡੇਢ ਮਹੀਨੇ ਅਪਲਾਈ ਕਰਨ ਤੋਂ ਬਾਅਦ ਆਖਿਰਕਾਰ ਡੀਨ ਮੰਨ ਕੇ ਇਸ ਤੋਂ ਬਾਅਦ ਡਾਕਟਰ ਰਾਣੀ ਡਿਗਰੀ ਪ੍ਰਾਪਤ ਕੀਤੀ ਅਤੇ ਭਾਰਤ ਪਰਤੇ। ਉਨ੍ਹਾਂ ਨੇ ਡਾਕਟਰੀ ਖੇਤਰ ’ਚ ਕੰਮ ਕੀਤਾ। ਕਈ ਚੈਰੀਟੇਬਲ ਹਸਪਤਾਲ ਖੁੱਲ੍ਹਵਾਏ। ਸੇਵਾ-ਭਾਵ ਅਜਿਹਾ ਕਿ ਲੋੜ ਪੈਣ ’ਤੇ ਡਾਕਟਰ ਰਾਏ ਨੇ ਨਰਸ ਦੀ ਜ਼ਿੰਮੇਵਾਰੀ ਵੀ ਖ਼ੁਦ ਨਿਭਾਈ। ਉਹ ਵਿੱਦਿਅਕ, ਸੁਤੰਤਰਤਾ ਸੈਨਾਨੀ ਹੋਣ ਦੇ ਨਾਲ-ਨਾਲ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵੀ ਰਹੇ।


author

rajwinder kaur

Content Editor

Related News