ਇਕ ਹੋਰ ਮਾਂ ਵਿਸਾਰੀ ਗਈ: ‘ਲੋਕਾਂ ਨੂੰ ਇਨਸਾਫ ਦੇਣ ਵਾਲਿਆਂ ਦੀ ਕਹਾਣੀ’

08/24/2020 4:43:20 PM

ਸੰਜੀਵ ਸਿੰਘ ਸੈਣੀ ਮੋਹਾਲੀ

ਪਿਛਲੇ ਦਿਨੀਂ ਮੁਕਤਸਰ ਸਾਹਿਬ ਵਿਚ ਅਜਿਹੀ ਘਟਨਾ ਵਾਪਰੀ, ਜਿਸ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਇਕ ਪੁੱਤ ਲੀਡਰ, ਦੂਜਾ ਸਰਕਾਰੀ ਕਰਮਚਾਰੀ, ਪੋਤਾ ਜੱਜ ਤੇ ਪੋਤਰੀ ਉਪ ਮੰਡਲ ਮੈਜਿਸਟਰੇਟ। ਲੋਕਾਂ ਨੂੰ ਇਨਸਾਫ ਦੇਣ ਵਾਲਿਆਂ ਨੇ ਖੁਦ ਆਪਣੀ ਮਾਂ ਨੂੰ ਘਰ ਵਿਚ ਦੋ ਗ਼ਜ਼ ਜਗਾ ਤੱਕ ਨਹੀਂ ਦਿੱਤੀ। ਮਜਬੂਰੀ ਵਿੱਚ ਮਾਂ ਨੂੰ ਘੁਰਨੇ ਵਿਚ ਰਹਿਣਾ ਪਿਆ, ਜਿਸ ਕਾਰਨ ਉਸ ਦੇ ਸਿਰ ਵਿਚ ਕੀੜੇ ਪੈ ਗਏ। ਇਸ ਬਾਰੇ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਬਜ਼ੁਰਗ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ, ਜਿਥੇ ਸਿਹਤ ਵਿਗੜਨ ਕਾਰਨ ਮਾਤਾ ਦੀ ਮੌਤ ਹੋ ਜਾਂਦੀ ਹੈ। 

ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਜਿਨ੍ਹਾਂ ਲੋਕਾਂ ਕੋਲ ਆਮ ਜਨਤਾ ਫਰਿਆਦ ਲੈ ਕੇ ਜਾਂਦੀ ਹੈ, ਉਹੀ ਅੱਜ ਆਪਣੇ ਪਰਿਵਾਰ ਵਿੱਚ ਬਜੁਰਗਾਂ ਨਾਲ ਅਜਿਹਾ ਵਤੀਰਾ ਕਰ ਰਹੇ ਹਨ। ਅਜਿਹੇ ਅਫਸਰਾਂ ਤੋਂ ਅਸੀਂ ਕੀ ਉਮੀਦ ਲਗਾ ਸਕਦੇ ਹਨ ? ਇਹ ਲੋਕ ਸਮਾਜ ਨੂੰ ਕੀ ਸੇਧ ਦੇਣਗੇ, ਜੋ ਅਫਸਰ ਆਪਣੇ ਘਰ ਵਿੱਚ ਹੀ ਬਜ਼ੁਰਗਾਂ ਦਾ ਮਾਣ-ਸਨਮਾਨ ਨਹੀਂ ਕਰਦਾ। ਉਹ ਜ਼ਿਲੇ ਵਿੱਚ ਕਿਸੇ ਬਜ਼ੁਰਗ ਜੋੜੇ ਦੀ ਸਮੱਸਿਆ ਨੂੰ ਕੀ ਹੱਲ ਕਰੇਗਾ? ਅਜਿਹੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਹੋਰ ਅਫਸਰਾਂ ਖ਼ਿਲਾਫ਼ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਨੂੰ ਸਮਝ ਆ ਜਾਵੇਗੀ ਕਿ ਬਜੁਰਗਾਂ ਦੀ ਕੀ ਕਦਰ ਹੁੰਦੀ ਹੈ? ਜੇ ਅਫਸਰਾਂ ਕੋਲ ਘਰ ਵਿੱਚ ਬਜ਼ੁਰਗਾਂ ਲਈ ਸਮਾਂ ਨਹੀਂ ਹੈ ਤਾਂ ਘਰ ਵਿੱਚ ਉਹ ਨੌਕਰ ਵੀ ਰੱਖ ਸਕਦੇ ਹਨ, ਜੋ ਉਨ੍ਹਾਂ ਦੇ ਬਜ਼ੁਰਗਾਂ ਦਾ ਸਤਿਕਾਰ ਕਰਨ।

ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’

ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿੱਚ ਮਾਂ-ਬਾਪ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਦੀ ਕ੍ਰਿਪਾ ਨਾਲ ਅਸੀਂ ਕੁਦਰਤ ਦੇ ਦਰਸ਼ਨ ਕਰਦੇ ਹਨ। ਮਾਂ-ਬਾਪ ਆਪ ਤੰਗੀਆਂ ਕੱਟ ਕੇ ਆਪਣੀ ਔਲਾਦ ਨੂੰ ਪੜ੍ਹਾਉਂਦੇ ਹਨ ਤਾਂ ਕਿ ਉਨ੍ਹਾਂ ਦੇ ਬੱਚੇ ਆਪਣੇ ਪੈਰਾਂ ’ਤੇ ਖੜ੍ਹਾ ਹੋ ਜਾਣ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ। ਘਰ ਦੇ ਜਿੰਦਰੇ ਹੁੰਦੇ ਹਨ। ਦਿਨੋ ਦਿਨ ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟ ਹੋ ਰਿਹਾ ਹੈ ।ਬਜ਼ੁਰਗਾਂ ਦੀ ਟੋਕਾ ਟਾਕੀ ਬੱਚਿਆਂ ਨੂੰ ਪਸੰਦ ਨਹੀਂ ਹੈ। ਕਈ ਬੱਚਿਆਂ ਨੇ ਤਾਂ ਮਾਂ ਬਾਪ ਬਿਰਧ ਆਸ਼ਰਮ ’ਚ ਭੇਜ ਦਿੱਤੇ ਹਨ। ਕਹਿੰਦੇ ਹਨ ਕਿ ਫਾਲਤੂ ਬੋਲਦੇ ਹਨ ।

ਸਵੇਰ ਦੇ ਨਾਸ਼ਤੇ ''ਚ ਖਾਣੀ ਸ਼ੁਰੂ ਕਰ ਦਿਓ ਦਹੀਂ ਤੇ ਖੰਡ, ਜਾਣਨ ਲਈ ਪੜ੍ਹੋ ਇਹ ਖ਼ਬਰ

ਚਾਹੇ ਗੁਰਦੁਆਰੇ ਜਾ ਕੇ ਜਿੰਨੀ ਮਰਜ਼ੀ ਸੇਵਾ ਕਰ ਲਈਏ ,ਜੇ ਘਰ ਦੇ ਬਜ਼ੁਰਗ ਦੁਖੀ ਹਨ ਕੋਈ ਫ਼ਾਇਦਾ ਨਹੀਂ ਗੁਰੂ ਘਰ ਸੇਵਾ ਕਰਨ ਦਾ । ਕਈਆਂ ਨੇ ਤਾਂ ਬਜ਼ੁਰਗਾਂ ਨੂੰ ਇੱਕ ਘਰ ਦੇ ਕੋਨੇ ਵਿੱਚ ਸੁੱਟ ਰੱਖਿਆ ਹੈ। ਅੱਜ ਕੱਲ੍ਹ ਦੀਆਂ ਨੂੰਹਾਂ ਤੋਂ ਤਾਂ ਰੱਬ ਬਖਸ਼ੇ। ਉਨ੍ਹਾਂ ਦੀ ਇਹ ਸੋਚ ਹੈ ਕਿ ਉਨ੍ਹਾਂ ਦਾ ਭਰਾ ਉਨ੍ਹਾਂ ਦੇ ਮਾਂ ਬਾਪ ਦੀ ਚੰਗੀ ਸੇਵਾ ਕਰੇ ਪਰ ਆਪ ਉਨ੍ਹਾਂ ਨੂੰ ਸੱਸ ਸਹੁਰਾ ਦੀ ਸੇਵਾ ਨਾ ਕਰਨੀ ਪਏ। ਕਈਆਂ ਨੂੰਹ ਤਾਂ ਸੱਸ ਸਹੁਰੇ ਨੂੰ ਜੂਠੀ ਥਾਲੀ ਵਿੱਚ ਖਾਣਾ ਦਿੰਦੀਆਂ ਹਨ। ਬਜ਼ੁਰਗਾਂ ਦੀ ਪੈਨਸ਼ਨ ਨਾਲ ਤਾਂ ਪਿਆਰ ਹੈ ਪਰ ਬਜ਼ੁਰਗਾਂ ਨਾਲ ਪਿਆਰ ਨਹੀਂ ਹੈ।

ਮਹੀਨੇ ਦੇ ਪਹਿਲੇ ਹਫ਼ਤੇ ਦਾ ਪਾਪਾ ਜੀ ਮੰਮੀ ਜੀ ਕਰਦੀਆਂ ਹਨ, ਕਿਉਂਕਿ ਪੈਨਸ਼ਨ ਲੈਣੀ ਹੁੰਦੀ ਹੈ, ਜਦੋਂ ਪੈਨਸ਼ਨ ਹੱਥ ਵਿੱਚ ਆ ਜਾਂਦੀ ਹੈ ਫਿਰ ਬੁੱਢਾ ਬੁੱਢੀ ਹੋ ਜਾਂਦੇ ਹਨ। ਨੂੰਹਾਂ ਇਹ ਸੋਚਦੀਆਂ ਹਨ ਕਿ ਸੱਸ ਮੂੰਹ ਬੰਦ ਰੱਖੇ ਤੇ ਮੁੱਠੀ ਖੁੱਲ੍ਹੀ ਰੱਖੇ। ਟੋਕਾ ਟਾਕੀ ਨਾ ਕਰੇ। ਬਜ਼ੁਰਗ ਘਰ ਨੂੰ ਸਵਾਰਦੇ ਹੀ ਹਨ। ਕੋਈ ਵਿਗਾੜ ਦੇ ਥੋੜ੍ਹੀ ਹਨ। ਉਹ ਸੋਚਦੇ ਹਨ ਕਿ ਸਾਡੇ ਪੁੱਤ ਦਾ ਕੋਈ ਵੀ ਨੁਕਸਾਨ ਨਾ ਹੋਵੇ। ਸਮਾਂ ਕਿਹੋ ਜਿਹਾ ਆ ਗਿਆ ਹੈ। ਬਜ਼ੁਰਗਾਂ ਨੂੰ ਘਰ ਵਿੱਚ ਰਹਿਣ ਲਈ ਜਗ੍ਹਾ ਨਹੀਂ ਹੈ। ਮੁੰਡੇ ਅਤੇ ਨੂੰਹ ਨੂੰ ਚਾਹੀਦਾ ਹੈ ਕਿ ਉਹ ਘਰ ਵਿੱਚ ਬਜ਼ੁਰਗਾਂ ਨੂੰ ਆਪਣਾ ਸਮਾਂ ਦੇਣ ਅਤੇ ਕੁਝ ਸਮਾਂ ਉਨ੍ਹਾਂ ਕੋਲ ਬੈਠਣ ।  

ਕੀ ਤੁਸੀਂ ਵੀ ਆਪਣੀਆਂ ਆਈਬ੍ਰੋਅ ਤੇ ਪਲਕਾਂ ਨੂੰ ਸੰਘਣਾ ਕਰਨਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਖ਼ਬਰ

ਚਲੋ ਰਾਤ ਨੂੰ  ਖਾਣਾ ਇਕੱਠੇ ਹੋ ਕੇ ਖਾਣਾ ਚਾਹੀਦਾ ਹੈ, ਜਿਸ ਵਿੱਚ ਬਜ਼ੁਰਗਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਕਈ ਵਾਰ ਜਦੋਂ ਇਕੱਠੇ ਬੈਠੇ ਹੁੰਦੇ ਹਨ ਤਾਂ ਬਜ਼ੁਰਗ ਬਹੁਤ ਕੁਝ ਸਿਖਾ ਦਿੰਦੇ ਹਨ ,ਕਿਉਂਕਿ ਉਨ੍ਹਾਂ ਕੋਲ ਜ਼ਿੰਦਗੀ ਦਾ ਨਿਚੋੜ ਹੁੰਦਾ ਹੈ ।ਬਜ਼ੁਰਗ ਆਪਣਾ ਮਨ ਵੀ ਹੌਲਾ ਕਰ ਲੈਂਦੇ ਹਨ ਕਿਉਂਕਿ ਉਨ੍ਹਾਂ ਦੇ ਦਿਲ ਵਿੱਚ ਕਈ ਵਾਰ ਅਜਿਹੀਆਂ ਗੱਲਾਂ ਹੁੰਦੀਆਂ ਹਨ ਕਿ ਉਹ ਆਪਣੇ ਪੁੱਤ ਨਾਲ ਸਾਂਝੀਆਂ ਕਰ ਲੈਂਦੇ ਹਨ। ਫਿਰ ਇਹੀ ਬਜ਼ੁਰਗ ਬਾਹਰ ਜਾ ਕੇ ਦੱਸਦੇ ਹਨ ਕਿ ਸਾਡਾ ਪੁੱਤ ਤੇ ਨੂੰਹ ਬਹੁਤ ਚੰਗੇ ਹਨ।ਸਾਡੀ ਬਹੁਤ ਸੇਵਾ ਕਰਦੇ ਹਨ।

ਜੋ ਵੀ ਅਸੀਂ ਕਹਿੰਦੇ ਹਨ ਸਾਨੂੰ ਉਹ ਚੀਜ਼ ਜਦੇ ਮੁਹੱਈਆ ਕਰਵਾ ਦਿੰਦੇ ਹਨ। ਕੱਲ ਨੂੰ ਉਨ੍ਹਾਂ ਨੇ ਵੀ ਬਜ਼ੁਰਗ ਬਣਨਾ ਹੈ, ਕਿਉਂਕਿ ਸਮਾਂ ਤਾਂ ਉਨ੍ਹਾਂ ’ਤੇ ਵੀ ਆਉਣਾ ਹੈ। ਜਿਹਾ ਜਾਂ ਵਰਤਾਵ ਅਸੀਂ ਆਪਣੇ ਮਾਂ ਬਾਪ ਨਾਲ ਕਰਾਂਗੇ ,ਕੱਲ੍ਹ ਨੂੰ ਸਾਡੀ ਔਲਾਦ ਸਾਡੇ ਨਾਲ ਵੀ ਉਦਾਂ ਦਾ ਵਰਤਾਵ ਕਰੇਗੀ। ਕਹਿੰਦੇ ਹਨ ਪ੍ਰਮਾਤਮਾ ਹਰ ਜਗ੍ਹਾ ਨਹੀਂ ਜਾ ਸਕਦਾ। ਇਸ ਲਈ ਬਜ਼ੁਰਗਾਂ ਦਾ ਸਤਿਕਾਰ ਕਰੀਏ ਇਨ੍ਹਾਂ ਦੀ ਕਦਰ ਕਰੀਏ ।

ਕੋਰੋਨਾ ਬਹੁਤ ਸਿਆਣਾ ਹੋ ਗਿਆ ਹੈ ਪਰ ਅਸੀਂ ਸਿਆਣੇ ਕਿਉਂ ਨਹੀਂ..?


rajwinder kaur

Content Editor

Related News