ਅੱਜ ਦੇ ਬਦਲਦੇ ਦੌਰ 'ਚ 'ਅਨੰਦ ਕਾਰਜ' ਦੀ ਮਹੱਤਤਾ ਨੂੰ ਸਮਝਣ ਦੀ ਲੋੜ

08/05/2020 4:02:27 PM

ਅਨੰਦ ਕਾਰਜ ਜ਼ਿੰਦਗੀ ਦਾ ਇੱਕ ਅਹਿਮ ਅਤੇ ਸੱਚਾ ਸੁੱਚਾ ਅਨੰਦ ਕਾਰਜ ਹੈ। ਜਿਸ ਦਾ ਭਾਵ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਦੋ ਇਨਸਾਨੀ ਰਿਸ਼ਤਿਆਂ ਦਾ ਮੇਲ ਹੋਣਾ, ਦੋ ਰੂਹਾਂ ਦਾ ਇੱਕ ਹੋਣਾ, ਅਸਲੀਅਤ ਵਿੱਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੁਕਮਾਂ ਅਨੁਸਾਰ ਸ਼ੁਰੂ ਕੀਤੀ ਜਾਂਦੀ ਹੈ। ਪਰ ਜੇਕਰ ਵੇਖਿਆ ਜਾਵੇ ਤਾਂ ਅੱਜ ਸਮੇਂ ਦੀ ਰਫ਼ਤਾਰ ਬਹੁਤ ਤੇਜ਼ ਹੈ, ਜਿਸ ਨੇ ਅਨੰਦ ਕਾਰਜ ਦਾ ਮਹੱਤਵ ਹੀ ਬਦਲ ਕੇ ਰੱਖ ਦਿੱਤਾ ਹੈ। ਅਸੀਂ ਐਡਵਾਂਸ ਹੋਣ ਦੇ ਚੱਕਰਾਂ ਵਿੱਚ ਆਪਣੇ ਰੀਤੀ ਰਿਵਾਜ਼ਾਂ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ, ਪਰ ਸਾਡੇ ਗੁਰੂਆਂ ਵੱਲੋ ਬਖਸ਼ੀ ਇਸ ਮਹਾਨ ਤੇ ਪਵਿੱਤਰ ਰੀਤ ਨੂੰ ਭਾਵ ਅਨੰਦ ਕਾਰਜਾਂ ਦੀ ਇਸ ਰਸਮ ਨੂੰ ਅੱਜ ਦੇ ਸਮਾਜ ਨੇ ਬਦਲਕੇ ਹੀ ਰੱਖ ਦਿੱਤਾ ਹੈ।

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਅੱਜ ਦੇ ਸਮੇਂ ਅਤੇ ਅਸਲ ਜ਼ਿੰਦਗੀ ਵਿੱਚ ਅਨੰਦ ਕਾਰਜ ਇੱਕ ਬਣਾਉਟੀ ਰੂਪ ਧਾਰਦੇ ਨਜ਼ਰ ਆ ਰਹੇ ਹਨ। ਬਣਾਉਟੀ ਅਨੰਦ ਕਾਰਜਾਂ ਤੋਂ ਭਾਵ ਹੈ ਨਿੱਤ ਹੀ ਬਣਨ ਵਾਲੀਆਂ ਪੰਜਾਬੀ ਜਾਂ ਹਿੰਦੀ ਫ਼ਿਲਮਾਂ, ਟੀ.ਵੀ.ਸੀਰੀਅਲਾਂ ਵਿੱਚ ਅਨੰਦ ਕਾਰਜਾਂ ਦਾ ਹੋਣਾ, ਆਮ ਹੀ ਵਿਖਾਇਆ ਜਾਂਦਾ ਹੈ। ਇਨ੍ਹਾਂ ਵਿਆਹਾਂ ਦਾ ਹੋਣਾ ਅਨੰਦ ਕਾਰਜਾਂ ਦੇ ਇਸ ਬਣਾਉਟੀਪਣ ਦੀ ਇੱਕ ਅਹਿਮ ਨਿਸ਼ਾਨੀ ਨੂੰ ਦਰਸਾਉਂਦਾ ਹੈ।

ਪੜ੍ਹੋ ਇਹ ਵੀ ਖਬਰ - ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ

ਇਸ ਪੁੱਠੀ ਚੱਲੀ ਰੀਤ ਉੱਤੇ ਨਾ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਿਆਨ ਦਿੱਤਾ ਹੈ ਅਤੇ ਨਾ ਕਿਸੇ ਨੇ ਇਸ ਅਹਿਮ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ। ਸਮਾਜਿਕ ਲੋਕਾਂ ਦੀ ਸੋਚ ਵਿੱਚ ਨਿਖ਼ਾਰ ਆਇਆ ਸੀ, ਨਾਲ ਹੀ ਇਨ੍ਹਾਂ ਲੋਕਾਂ ਨੇ ਅਨੰਦ ਕਾਰਜਾਂ ਦੇ ਅਰਥ ਬਦਲਕੇ ਰੱਖ ਦਿੱਤੇ।

ਜੇਕਰ ਕੋਈ ਕਸਰ ਬਾਕੀ ਰਹਿੰਦੀ ਸੀ ਉਹ ਵੀ ਬਾਹਰ ਜਾਣ ਵਾਲਿਆਂ ਨੇ ਪੂਰੀ ਕਰ ਦਿੱਤੀ। ਜਿਵੇਂ ਝੂਠੇ ਅਨੰਦ ਕਾਰਜ ਕਰਵਾਕੇ ਬਾਹਰ ਨੂੰ ਜਾਣਾ, ਭਾਵ ਝੂਠਾ ਵਿਆਹ ਕਰਵਾਉਣਾ, ਕਈਆਂ ਨੇ ਤਾਂ ਇਨਸਾਨੀਅਤ ਤੇ ਇਨਸਾਨੀ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰ ਕੇ ਰੱਖ ਦਿੱਤਾ। ਜਿਨ੍ਹਾਂ ਵਿੱਚੋਂ ਬਹੁਤ ਸਾਰੇ ਭੈਣ-ਭਰਾ , ਚਾਚੇ, ਤਾਏ, ਮਾਮੇ ,ਫੁਫੜ, ਆਪਣੀਆਂ ਕੁੜੀਆਂ ਦੀ ਉਮਰ ਦੀਆਂ ਕੁੜੀਆਂ ਨਾਲ ਆਨੰਦ ਕਾਰਜ ਕਰਵਾਕੇ ,ਪਤੀ-ਪਤਨੀ ਬਣਕੇ ਬਾਹਰ ਜਾਣ ਦੇ ਢੰਗ ਤਰੀਕੇ ਅਪਣਾਉਂਦੇ ਹਨ। ਜੋ ਕਿ ਸਾਡੇ ਸਮਾਜ ਤੇ ਸਮਾਜਿਕ ਰਿਸ਼ਤਿਆਂ ਨੂੰ ਗਿਰਾਵਟ ਦੇ ਵੱਲ ਲਿਜਾ ਰਹੇ ਹਨ।

ਪੜ੍ਹੋ ਇਹ ਵੀ ਖਬਰ - ਅਗਸਤ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਬਾਰੇ ਜਾਨਣ ਲਈ ਪੜ੍ਹੋ ਇਹ ਖ਼ਬਰ

ਹੁਣ ਬਹੁਤ ਸਾਰੇ ਗੁਰੂ ਘਰਾਂ ਵਿੱਚ ਅਨੰਦ ਕਾਰਜਾਂ ਨੂੰ ਇੱਕ ਵਪਾਰਿਕ ਤੌਰ ’ਤੇ ਹੀ ਵਰਤਿਆ ਜਾਂਦਾ ਹੈ। ਇਸ ਪਵਿੱਤਰ ਰੀਤ ਆਨੰਦ ਕਾਰਜਾਂ ਦਾ ਜਿਵੇਂ ਮਹੱਤਵ ਹੀ ਇੱਕ ਵਪਾਰਕ ਸੋਚ ਬਣਕੇ ਰਹਿ ਗਈ ਹੈ। ਨਿੱਤ ਹੋਣ ਵਾਲੇ ਇਨ੍ਹਾਂ ਫਰਜ਼ੀ ਆਨੰਦ ਕਾਰਜਾਂ ਨੂੰ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰਾਂ ਨੂੰ ਆਪਣੀ ਬਣਦੀ ਮੁੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ, ਤਾਂ ਜੋ ਇਨ੍ਹਾਂ ਆਨੰਦ ਕਾਰਜਾਂ ਦੀ ਪਵਿੱਤਰਤਾ ਤੇ ਰੀਤ ਨੂੰ ਸੱਚਾ ਸੁੱਚਾ ਰੱਖਿਆ ਜਾਵੇ। ਉਨ੍ਹਾਂ ਨੂੰ ਚੱਲ ਰਹੇ ਨਿੱਤ ਫਰਜ਼ੀ ਹੋਣ ਵਾਲੇ ਵਿਆਹਾਂ ਸ਼ਾਦੀਆਂ ਨੂੰ ਨੱਥ ਪਾਉਣੀ ਚਾਹੀਦੀ ਹੈ, ਤਾਂ ਜੋ ਅਸੀਂ ਇਸ ਪਵਿੱਤਰ ਰੀਤ ਦਾ ਉਹ ਹੀ ਮਾਣ ਸਤਿਕਾਰ ਉੱਚਾ ਰੱਖ ਸਕੀਏ।

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ।
ਮੋਬਾਇਲ- 9855036444


rajwinder kaur

Content Editor

Related News