ਕਹਾਣੀਨਾਮਾ 25 : ਹੁਣ ਤਾਂ ਪਿੰਡਾਂ ’ਚ ਭਾਈਚਾਰੇ ਦੀ ਥਾਵੇਂ ਪਾਰਟੀਆਂ ਤੇ ਸਿਆਸਤ ਕਰਨ ਵਾਲੇ ਬੰਦੇ ਰਹਿੰਦੇ ਹਨ..!

09/25/2020 2:34:02 PM

ਪਿੰਡ ਇੱਕ ਵਧੀਆਂ ਲੋਕਾਂ ਦਾ ਸਮੂੰਹ ਕਿਹਾ ਜਾਂਦਾ ਸੀ,ਜਾਂ ਬਹੁਤੀ ਥਾਵੇਂ ਅੱਜ ਵੀ ਪਿੰਡ ਪਿੰਡਾਂ ਵਰਗੇ ਹਨ। ਭਾਵ ਭਾਈਚਾਰਕ ਸਾਂਝ ਤੇ ਭਾਈਚਾਰਾ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ। ਹੁਣ ਪਿੰਡ ਪਹਿਲਾਂ ਵਰਗੇ ਨਹੀਂ ਰਹੇ ਜਾਂ ਪਿੰਡਾਂ ਦੇ ਲੋਕ ਹੀ ਪਹਿਲਾਂ ਵਰਗੇ ਨਹੀਂ ਰਹੇ, ਬਹੁਤ ਕੁੱਝ ਬਦਲ ਗਿਆ ਹੈ। ਇਹ ਕਿਉਂ ਬਦਲਿਆ ਅਤੇ ਕਿਵੇਂ ਬਦਲਿਆ ਸੋਚਣ ਲਈ ਮਜ਼ਬੂਰ ਕਰਦਾ ਹੈ।

ਪੰਜਾਬ ਦੀ ਜੇਕਰ ਰੂਹ ਵੱਸਦੀ ਸੀ, ਉਹ ਸੀ ਪਿੰਡ ,ਪੰਜਾਬ ਵਿੱਚ ਭਾਈਚਾਰੇ ਦੀ ਮਿਸਾਲ ਵੇਖਣ ਨੂੰ ਮਿਲਦੀ ਸੀ ਉਹ ਸੀ ਪਿੰਡ, ਪਰ ਅੱਜਕਲ੍ਹ ਸਿਆਸੀ ਲੋਕਾਂ ਨੇ ਪਿੰਡਾਂ ਵਿੱਚ ਧੜੇ ਬਣਾਕੇ ਰੱਖ ਦਿੱਤੇ। ਪਿੰਡਾਂ ਦੇ ਲੋਕ ਆਪਣੇ ਭਾਈਚਾਰੇ ਨਾਲੋਂ ਵੱਧ ਕੇ ਅੱਜ ਸਿਆਸਤ ਤੇ ਸਿਆਸੀ ਪਾਰਟੀ ਵਿੱਚ ਆਪਣੀ ਰੁੱਚੀ ਜ਼ਿਆਦਾ ਵਿਖਾਉਂਦੇ ਹਨ।

ਪੜ੍ਹੋ ਇਹ ਵੀ ਖਬਰ - 100 ਪ੍ਰਭਾਵਸ਼ਾਲੀ ਸਖਸ਼ੀਅਤਾਂ ''ਚ ਸ਼ੁਮਾਰ ਹੋਈ ਸ਼ਾਹੀਨ ਬਾਗ਼ ਦੀ ਦਾਦੀ ‘ਬਿਲਕੀਸ ਬਾਨੋ’ (ਵੀਡੀਓ)

ਉੱਝ ਸਿਆਸਤ ਘਰ ਦੀ ਇੱਕ ਰਸੋਈ ਤੋਂ ਸ਼ੁਰੂ ਹੋ ਜਾਂਦੀ ਹੈ। ਭਾਵ ਘਰ ਵਿੱਚ ਹੀ ਘਰਦੇ ਜੀਅ ਇੱਕ ਜਨਾਨੀ ਹੀ ਦੂਜੀ ਜਨਾਨੀ ਤੋਂ ਕਤਰਾਉਣ ਲੱਗ ਜਾਂਦੀ ਹੈ। ਸਾੜਾ ਕਰਨ ਲੱਗ ਜਾਂਦੀ ਹੈ, ਕੀ ਇਹ ਕੰਮ ਉਹ ਕਰੇਗੀ ਦੂਸਰੀ ਆਖੇਗੀ ਇਹ ਕੰਮ ਉਹ ਕਰੇਂਗੀ। ਇਹੋ ਤੇਰੇ ਮੇਰੇ ਵਿੱਚ ਬਦਲਕੇ ਵੱਖੋ-ਵੱਖ ਵਾਲੇ ਘਰ ਵਾਰ ਅਤੇ ਰਾਹ ਵੱਖ-ਵੱਖ ਹੋ ਜਾਂਦੇ ਹਨ।

ਸਾਰੇ ਹੀ ਪਿੰਡਾਂ ਵਾਲ਼ੇ ਸੋਚਣ ਕੀ ਪਿੰਡਾਂ ਵਿੱਚ ਸਿਆਸਤ ਕਰਨੀ ਜ਼ਰੂਰੀ ਹੈ। ਪਿੰਡਾਂ ਦੇ ਆਪਣੇ ਲੋਕਾਂ ਨੂੰ ਮੂਰਖ ਬਣਾਈ ਜਾਣਾ ਚੰਗੀ ਗੱਲ ਹੈ। ਆਪਣੇ ਹੀ ਪਿੰਡਾਂ ਵਿੱਚ ਲੜਾਈਆਂ ਝਗੜੇ ਕਰਵਾਈ ਜਾਣੇ, ਕੀ ਸਿਆਣਪ ਦਾ ਸਬੂਤ ਹੈ।ਹੁਣ ਬਹੁਤ ਲੋਕਾਂ ਦਾ ਖ਼ਿਆਲ ਹੈ ਕੀ ਪਿੰਡ ਨਾਲੋਂ ਸ਼ਹਿਰ ਵਿੱਚ ਹੀ ਠੀਕ ਹਾਂ, ਆਖਿਰ ਕਿਉਂ ਪਿੰਡਾਂ ਵਾਲੇ ਲੋਕ ਸ਼ਹਿਰ ਨੂੰ ਜਾਣ ਨੂੰ ਪਹਿਲ ਦੇਣ ਲੱਗੇ।

ਪੜ੍ਹੋ ਇਹ ਵੀ ਖਬਰ - Health Tips: ਕੀ ਤੁਸੀਂ ਵੀ ਪੀਂਦੇ ਹੋ ਖ਼ਾਲੀ ਢਿੱਡ ''ਚਾਹ'', ਤਾਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ

ਦੂਸਰੇ ਪਾਸੇ ਅੱਜ ਵੀ ਬਹੁਤੇ ਸ਼ਹਿਰੀ ਲੋਕਾਂ ਦਾ ਦਿਲ ਅੱਜ ਵੀ ਪਿੰਡ ਆਉਣ ਨੂੰ ਕਰਦਾ ਹੈ ਪਰ ਸਕੂਨ ਸ਼ਹਿਰ ਵਿੱਚ ਵੀ ਨਹੀਂ, ਕਿਉਂਕਿ ਜਿੱਥੇ ਸਕੂਨ ਮਿਲਦਾ ਹੈ ਆਦਮੀ ਉੱਥੇ ਹੀ ਰਹਿਣ ਵਿੱਚ ਸਕੂਨ ਮਹਿਸੂਸ ਕਰਦਾ ਹੈ। ਸਕੂਨ ਉੱਥੇ ਹੀ ਹੈ ਜਿੱਥੇ ਭਾਈਚਾਰਕ ਸਾਂਝ ਅੱਜ ਵੀ ਬਰਕਰਾਰ ਹੈ, ਭਾਵੇਂ ਸਾਡਾ ਜ਼ਿੰਦਗੀ ਜਿਊਣ ’ਤੇ ਬਿਤਾਉਣ ਦਾ ਤਰੀਕਾ ਵੱਖਰਾ ਹੈ ਜਾਂ ਬਦਲ ਗਿਆ ।

ਪਿੰਡ ਸਾਡੇ ਪੰਜਾਬੀਆਂ ਦਾ ਦਿਲ ਹਨ। ਪਿੰਡਾਂ ਵਿੱਚ ਸਾਡੇ ਬਜ਼ੁਰਗਾਂ ਦੀਆਂ ਜਿਵੇਂ ਅੱਜ ਰੂਹਾਂ ਵਸਦੀਆਂ ਹੋਣ ਪਰ ਪਿੰਡ ਵੀ ਚੰਗੇ ਬੰਦਿਆਂ ਨਾਲ ਹੀ ਚੰਗੇ ਲੱਗਦੇ ਹਨ। ਇਸ ਲਈ ਸਿਆਸੀ ਲੋਕਾਂ ਨੂੰ ਬੇਨਤੀ ਕਰਦੇ ਹਾਂ ਕੀ ਆਪਣੀ ਸਿਆਸਤ ਤੇ ਸਿਆਸੀ ਗੱਲਾਂ ਪਿੰਡਾਂ ਤੋਂ ਬਾਹਰ ਹੀ ਛੱਡ ਆਇਆ ਕਰੋ। ਸਾਰੇ ਹੀ ਆਪਣੇ ਆਪਣੇ ਪਿੰਡਾਂ ਵਿੱਚ ਵਿਕਾਸ ਤੇ ਭਾਈਚਾਰੇ ਦੀ ਇੱਕ ਮਜਬੂਤ ਨੀਂਹ ਦਾ ਕੰਮ ਕਰੀਏ।

ਪੜ੍ਹੋ ਇਹ ਵੀ ਖਬਰ - Beauty Tips : ਚਮੜੀ ’ਤੇ ਨਿਖਾਰ ਲਿਆਉਣ ਲਈ ਕਰੋ ਘਰ ‘ਚ ਬਣੇ ‘ਖੀਰੇ’ ਦੇ ਫੇਸ ਪੈਕ ਦੀ ਵਰਤੋਂ

ਉਂਝ ਭਾਵੇ ਪਿੰਡਾਂ ਵਿੱਚ ਬਹੁਤ ਸਾਰੀਆਂ ਸਹੂਲਤਾਂ ਹੋ ਗਈਆਂ ਹਨ ਪਰ ਭਾਈਚਾਰੇ ਦੀ ਸਾਂਝ ਗੁੰਮ ਹੋ ਗਈ ਹੈ। ਸਾਡੀ ਪਿੰਡਾਂ ਵਾਲਿਆਂ ਦੀ ਸਭ ਤੋਂ ਵੱਡੀ ਸਹੂਲਤ ਤਾਂ ਸਾਡਾ ਸਭ ਦਾ ਪਿਆਰ ਹੈ। ਸਾਡੀ ਸਹੂਲਤ ਭਾਈਚਾਰਕ ਏਕਤਾ ਹੈ। ਇਸ ਲਈ ਪਿੰਡਾਂ ਨੂੰ ਵੀ ਸਹੂਲਤਾਂ ਵੱਖੋ ਮੋਹਰੀ ਤੇ ਉੱਨਤੀ ਵਾਲੇ ਬਣਾਉਣ ਲਈ ਸਾਰੇ ਹੀ ਪਿੰਡਾਂ ਦਾ ਏਕਾ ਹੋਣਾ ਜ਼ਰੂਰੀ ਹੈ। ਭਾਈਚਾਰਕ ਸਾਂਝ ਹੋਣੀ ਜ਼ਰੂਰੀ ਹੈ, ਸੋ ਕ੍ਰਿਪਾ ਕਰਕੇ ਪਿੰਡਾਂ ਵਿੱਚ ਸਿਆਸਤ ਨਾ ਕਰਿਆ ਕਰੋ, ਸਿਆਸੀ ਗੱਲਾਂ ਤੋਂ ਗੁਰੇਜ਼ ਕਰਿਆ ਕਰੋ। ਅਸੀਂ ਸਾਰੇ ਪਿੰਡਾਂ ਨੂੰ ਏਕਤਾ ਦਾ ਪ੍ਰਤੀਕ ਬਣਾਈਏ, ਕਿਸੇ ਸਿਆਸਤ ਦੇ ਅਖਾੜੇ ਨਾ ਬਣਾਈਏ।

ਪੜ੍ਹੋ ਇਹ ਵੀ ਖਬਰ - ਕਹਾਣੀਨਾਮਾ 24 : ਜਦੋਂ ਰਿਸ਼ਤਾ ਟੁੱਟਦੈ, ਉਦੋਂ ਅੰਦਰੋਂ ਅੰਦਰੀ ਇਨਸਾਨ ਵੀ ਟੁੱਟਦਾ ਪਰ ਜੇ ਸਮਝੀਏ ਤਾਂ!

ਲਿਖ਼ਤ- ਗੁਰਪ੍ਰੀਤ ਸਿੰਘ ਜਖਵਾਲੀ 
ਮੋਬਾਇਲ- 98550 36444  

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ
 


rajwinder kaur

Content Editor

Related News