ਜਾਣੋ ਕਿਵੇਂ ਜਨਮ ਹੋਇਆ ਮੁਸਕਰਾਉਂਦੇ ਹੋਏ ਚਿਹਰੇ Smiley ਦਾ (ਵੀਡੀਓ)

09/18/2020 3:17:31 PM

ਜਲੰਧਰ (ਬਿਊਰੋ) - ਹੱਸਦਾ ਹੋਇਆ ਚਿਹਰਾ ਸਭ ਨੂੰ ਮੁਸਕੁਰਾਹਟ ਵੰਡਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਅੱਜਕਲ੍ਹ ਸੋਸ਼ਲ ਮੀਡਿਆ ਪਲੇਟਫਾਰਮ 'ਤੇ ਕਿਸੇ ਦੁਆਰਾ ਭੇਜੀ ਗਈ ਸਮਾਈਲੀ ਸਾਨੂੰ ਉਸਦੇ ਸੁਭਾਅ ਦਾ ਅੰਦਾਜ਼ਾ ਲਗਾਉਣ 'ਚ ਸਹਾਇਤਾ ਕਰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸਦੀ ਕਾਢ ਕਿਸਨੇ ਕੱਢੀ ?

ਕੀ ਹੈ ਖੇਤੀ ਆਰਡੀਨੈਂਸ? ਕਿਸਾਨ ਕਿਉਂ ਜਤਾ ਰਹੇ ਨੇ ਇਤਰਾਜ਼, ਜਾਣਨ ਲਈ ਪੜ੍ਹੋ ਇਹ ਖਬਰ

ਦਰਅਸਲ, ਇਸ ਸਮਾਈਲੀ ਦੀ ਖੋਜ Harvey Ross Ball ਨੇ ਕੀਤੀ ਸੀ। ਸਾਲ 1963 'ਚ Worcester, Massachusetts ਦੀ ਇੱਕ State Mutual Life Assurance Company ਮਾੜੇ ਦੌਰ ਚੋਂ ਲੰਘ ਰਹੀ ਸੀ। ਕੰਪਨੀ ਨੇ Harvey ਨੂੰ ਇੱਕ ਖੁਸ਼ਮਿਜਾਜ਼ ਚਿਹਰਾ ਬਣਾਉਣ ਲਈ ਆਖਿਆ ਤਾਂ ਜੋ ਕਰਮਚਾਰੀਆਂ ਦਾ ਮਨੋਬਲ ਵਧੇ। ਉਸਨੇ ਮਹਿਜ਼ ਦਸ ਮਿੰਟ 'ਚ ਡਿਜ਼ਾਇਨ ਤਿਆਰ ਕਰ ਦਿੱਤਾ, ਜਿਸ ਲਈ ਉਸਨੂੰ 45 ਡਾਲਰ ਦਿੱਤੇ ਗਏ। ਕੰਪਨੀ ਨੇ Ball ਦੇ ਇਸ ਡਿਜ਼ਾਈਨ ਨੂੰ ਬਟਨ ਅਤੇ ਪੋਸਟਰ ਉੱਪਰ ਪ੍ਰਿੰਟ ਕਰਵਾਕੇ ਸਾਰੇ ਕਰਮਚਾਰੀਆਂ ਨੂੰ ਵੰਡ ਦਿੱਤੇ। ਪਰ ਇਸ ਡਿਜ਼ਾਈਨ ਦੀ ਲੋਕਪ੍ਰਿਅਤਾ ਐਨੀ ਵਧੀ ਕਿ ਇਸਨੂੰ ਕਾਰਡਾਂ ਤੋਂ ਲੈਕੇ ਟੀ-ਸ਼ਰਟਾਂ 'ਤੇ ਵੀ ਛਾਪਣਾ ਸ਼ੁਰੂ ਕਰ ਦਿੱਤਾ ਗਿਆ। 

ਕੈਨੇਡਾ ਨੇ ਬਹੁ-ਗਿਣਤੀ ਵਿਦਿਆਰਥੀਆਂ ਲਈ ਖੋਲ੍ਹੇ ਬੂਹੇ, ਮਿਲਣ ਲੱਗੀ ਹਰੀ ਝੰਡੀ

ਹਾਲਾਂਕਿ ਇਸਨੂੰ Ball ਨੇ ਡਿਜ਼ਾਈਨ ਕੀਤਾ ਸੀ ਪਰ ਬਾਅਦ 'ਚ ਇਸਦੇ Copyright ਲਈ ਕਈ ਲੜਾਈਆਂ ਹੋਈਆਂ। 1970 'ਚ Hallmark ਕਾਰਡ ਦੇ ਮਾਲਕ ਦੋ ਭਾਈਆਂ ਬੇਰਨਾਰਡ ਅਤੇ ਮੁਰੀ ਨੇ ਇਸੇ ਡਿਜ਼ਾਈਨ ਨਾਲ "Have a Happy Day" ਦਾ ਸਲੋਗਨ ਜੋੜਕੇ ਉਸਦਾ Copyright ਲੈ ਲਿਆ। ਜਿਸ ਤੋਂ ਬਾਦ ਉਨ੍ਹਾਂ ਨੇ 50 ਮਿਲੀਅਨ ਤੋਂ ਵਧੇਰੇ ਬਟਨ ਅਤੇ ਹੋਰ ਸਮਾਨ ਵੇਚਕੇ ਕਾਫੀ ਪੈਸਾ ਕਮਾਇਆ।

ਕੇਂਦਰੀ ਪੁਲਸ ’ਚ ਭਰਤੀ ਹੋਣ ਦੇ ਚਾਹਵਾਨ ਜ਼ਰੂਰ ਪੜ੍ਹੋ ਇਹ ਖ਼ਬਰ, ਇੰਝ ਦੇ ਸਕੋਗੇ ਦਰਖ਼ਾਸਤ

ਸਾਲ 1972 'ਚ ਫਰਾਂਸ ਦੇ ਇੱਕ ਪੱਤਰਕਾਰ ਫਰੈਂਕਲਿਨ ਨੇ ਵਪਾਰਕ ਵਰਤੋਂ ਲਈ ਇਸ ਡਿਜ਼ਾਈਨ ਦੀ ਵਰਤੋਂ ਕੀਤੀ। ਆਪਣੇ ਅਖ਼ਬਾਰ 'ਚ ਚੰਗੀਆਂ ਖ਼ਬਰਾਂ ਦੇ ਨਾਲ ਇਸ ਡਿਜ਼ਾਈਨ ਦੀ ਵਰਤੋਂ ਸ਼ੁਰੂ ਕਰ ਦਿੱਤੀ। ਉਸਤੋਂ ਬਾਅਦ ’ਦ ਸਮਾਇਲੀ ਕੰਪਨੀ" ਵੀ ਖੋਲੀ ਅਤੇ ਇਸ ਡਿਜ਼ਾਈਨ ਦੇ ਟੀ-ਸ਼ਰਟ ਬਣਾਕੇ ਵੇਚਣੇ ਸ਼ੁਰੂ ਕਰ ਦਿੱਤੇ। ਸਮੇਂ ਦੇ ਨਾਲ-ਨਾਲ ਇਸ ਡਿਜ਼ਾਈਨ 'ਚ ਬਦਲਾਅ ਵੀ ਹੁੰਦੇ ਰਹੇ ਹਨ। ਅਜੋਕੇ ਸਮੇਂ 'ਚ ਸੋਸ਼ਲ ਮੀਡੀਆ 'ਤੇ ਆਪਣੇ ਭਾਵ ਪ੍ਰਗਟ ਕਰਨ ਲਈ ਵੀ ਵੱਖ-ਵੱਖ ਤਰਾਂ ਦੇ ਅਜਿਹੇ ਡਿਜ਼ਾਈਨਾਂ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ।

ਜ਼ੁਕਾਮ ਹੋਣ ’ਤੇ ਕੀ ਤੁਹਾਨੂੰ ਵੀ ਲੱਗਦਾ ਹੈ ਕੋਰੋਨਾ ਹੋਣ ਦਾ ਡਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


rajwinder kaur

Content Editor

Related News