ਜਾਣੋ ਭਾਰਤੀ ਬੰਦਿਆਂ ਅਤੇ ਬੀਬੀਆਂ ਦੇ ਰੋਜ਼ਾਨਾ ਕੰਮ ਕਰਨ ਦਾ ਲੇਖਾ ਜੋਖਾ (ਵੀਡੀਓ)
Sunday, Oct 04, 2020 - 06:49 PM (IST)
ਜਲੰਧਰ (ਬਿਊਰੋ) - ਭਾਰਤ ਸਰਕਾਰ ਨੇ ਜਨਵਰੀ 2019 ਤੋਂ ਦਸੰਬਰ 2019 ਤੱਕ ਦੇਸ਼ 'ਚ ਇੱਕ ਸਰਵੇਖਣ ਕਰਵਾਇਆ ਸੀ। ਇਹ ਸਰਵੇਖਣ ਭਾਰਤੀ ਲੋਕਾਂ ਦੇ ਰੋਜ਼ਾਨਾ ਚੌਵੀ ਘੰਟਿਆਂ ਵਿੱਚ ਕੀਤੇ ਜਾਣ ਵਾਲੇ ਕੰਮ ਦੇ ਲੇਖੇ ਜੋਖੇ ਬਾਰੇ ਸੀ। ਇਸ ਦੀ ਰਿਪੋਰਟ ਹੁਣ 29 ਸਤੰਬਰ ਨੂੰ ਆਈ ਹੈ। ਇਸ ਸਰਵੇਖਣ ਦਾ ਮੁੱਖ ਏਜੰਡਾ ਤੀਵੀਆਂ ਅਤੇ ਮਰਦਾਂ ਦੇ ਰੋਜ਼ਾਨਾ ਕੰਮ 'ਤੇ ਬਿਤਾਏ ਜਾਣ ਵਾਲੇ ਸਮੇਂ ਨੂੰ ਲੈ ਕੇ ਸੀ। ਇਸ ਸਰਵੇਖਣ ਲਈ ਕੁੱਲ 1 ਲੱਖ 39 ਹਜ਼ਾਰ ਪਰਿਵਾਰਾਂ ਦੇ ਸੈਂਪਲ ਲਏ ਗਏ। ਜਿਨ੍ਹਾਂ ਵਿੱਚ ਛੇ ਸਾਲ ਤੋਂ ਵੱਧ ਉਮਰ ਦੇ 4 ਲੱਖ 47 ਹਜਾਰ ਬੰਦਿਆਂ ਦੇ ਟਾਈਮ ਯੂਜ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਗਈ।
ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
2140 ਸਫ਼ਿਆਂ ਦੀ ਇਸ ਰਿਪੋਰਟ 'ਚ ਭਾਰਤੀ ਲੋਕਾਂ ਦੇ ਦਿਨ ਭਰ ਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਮੂਲੀਅਤ ਦਾ ਡਾਟਾ ਮਿਲਦਾ ਹੈ ਅਤੇ ਪਤਾ ਲੱਗਦਾ ਹੈ ਕਿ ਉਹ ਕਿਹੜੇ ਕੰਮ ਨੂੰ ਕਿੰਨਾ ਸਮਾਂ ਦਿੰਦੇ ਹਨ। ਇਸ ਵਿੱਚ ਬਹੁਤ ਤਰ੍ਹਾਂ ਦੀਆਂ ਰੌਚਕ ਜਾਣਕਾਰੀਆਂ ਵੀ ਮਿਲੀਆਂ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਬੰਦਿਆਂ ਤੇ ਜਨਾਨੀਆਂ ਦੇ ਸੌਣ, ਪੜ੍ਹਨ, ਸਮਾਜਿਕ ਮੇਲ ਜੋਲ ਲਈ ਵਰਤੇ ਗਏ ਸਮੇਂ ਦਾ ਵੀ ਪਤਾ ਲੱਗਦਾ ਹੈ।
ਇਸ ਸਰਵੇਖਣ ਨੇ ਇਹ ਸਿੱਧ ਕੀਤਾ ਹੈ ਕਿ ਬੰਦੇ ਜ਼ਨਾਨੀਆਂ ਨਾਲੋਂ ਵੱਧ ਨੌਕਰੀਆਂ ਕਰਦੇ ਹਨ ਅਤੇ ਤੀਵੀਆਂ ਅਜਿਹੇ ਕੰਮ ਕਰਦੀਆਂ ਹਨ ਜਿਨ੍ਹਾਂ ਦਾ ਉਨ੍ਹਾਂ ਨੂੰ ਪੈਸਾ ਨਹੀਂ ਮਿਲਦਾ। ਕਿਉਂਕਿ 81.2 ਫੀਸਦੀ ਤੀਵੀਆਂ ਰੋਜ਼ਾਨਾ ਤਕਰੀਬਨ 5 ਘੰਟੇ ਬਿਨਾਂ ਭੁਗਤਾਨ ਵਾਲੇ ਘਰੇਲੂ ਕੰਮਾਂ ਵਿੱਚ ਸਮਾਂ ਬਿਤਾ ਦਿੰਦੀਆਂ ਹਨ। ਜਦ ਕਿ ਘਰੇਲੂ ਕੰਮਾਂ ਵਿੱਚ ਮਰਦਾਂ ਦੀ ਸ਼ਮੂਲੀਅਤ ਸਿਰਫ਼ 26.1 ਫ਼ੀਸਦੀ ਹੈ। ਜੋ ਤੀਵੀਆਂ ਦੇ 5 ਘੰਟਿਆਂ ਦੇ ਮੁਕਾਬਲੇ 1 ਘੰਟਾ 37 ਮਿੰਟ ਬਣਦਾ ਹੈ।
ਪੜ੍ਹੋ ਇਹ ਵੀ ਖਬਰ - Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ
ਪੈਸੇ ਵਾਲੇ ਕੰਮਾਂ ਤੇ ਬੰਦੇ ਰੋਜ਼ਾਨਾ 7 ਘੰਟੇ 39 ਮਿੰਟ ਜਾਂਦੇ ਹਨ ਜਦ ਕਿ ਤੀਵੀਆਂ ਸਿਰਫ਼ 5 ਘੰਟੇ 37 ਮਿੰਟ ਜਾਂਦੀਆਂ ਹਨ । ਪਰ ਜਦੋਂ ਗੱਲ ਬਿਨਾਂ ਪੈਸਿਆਂ ਵਾਲੇ ਘਰੇਲੂ ਕੰਮ ਦੀ ਆਉਂਦੀ ਹੈ ਤਾਂ ਉੱਥੇ ਤੀਵੀਆਂ ਦਾ ਬਿਤਾਇਆ ਜਾਣ ਵਾਲਾ ਸਮਾਂ ਵੱਧ ਹੁੰਦਾ ਹੈ। ਉਂਝ ਬਜ਼ੁਰਗਾਂ ਦੀ ਦੇਖਭਾਲ ਕਰਨ ਚ ਭਾਵੇਂ ਸ਼ਹਿਰ ਹੋਵੇ ਜਾਂ ਪਿੰਡ ਉੱਥੇ ਤੀਵੀਆਂ ਨਾਲੋਂ ਬੰਦੇ ਹੀ ਵੱਧ ਸਮਾਂ ਦੇ ਰਹੇ ਹਨ।
ਇਹ ਮੰਨਿਆ ਜਾਂਦਾ ਹੈ ਕਿ ਤੀਵੀਆਂ ਸਮਾਜਿਕ ਮੇਲ ਜੋਲ ਜ਼ਿਆਦਾ ਰੱਖਦੀਆਂ ਹਨ ਪਰ ਇਸ ਸਰਵੇਖਣ ਮੁਤਾਬਕ ਪਿੰਡਾਂ ਦੇ ਬੰਦੇ ਜ਼ਨਾਨੀਆਂ ਨਾਲੋਂ ਵੱਧ ਸਮਾਜ ਵਿੱਚ ਮੇਲ ਜੋਲ ਰੱਖਦੇ ਹਨ। ਜਦਕਿ ਸ਼ਹਿਰਾਂ ਵਿਚ ਬੰਦਾ ਅਤੇ ਜਨਾਨੀ ਇਸ ਵਿੱਚ ਬਰਾਬਰ ਹਨ।
ਪੜ੍ਹੋ ਇਹ ਵੀ ਖਬਰ - Health tips : ਕੌਫ਼ੀ ਪੀਣ ਦੇ ਸ਼ੌਕੀਨ ਲੋਕਾਂ ਲਈ ਖਾਸ ਖ਼ਬਰ, ਹੋਣਗੇ ਇਹ ਫਾਇਦੇ
ਰੁਜ਼ਗਾਰ ਹੋਵੇ ਜਾਂ ਕੋਈ ਹੋਰ ਕੰਮ, ਜਦੋਂ ਘਰ ਤੋਂ ਬਾਹਰ ਜਾ ਕੇ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਉਸ ਵਿੱਚ ਬੰਦਿਆਂ ਦੇ ਮੋਢਿਆਂ ਤੇ ਵੱਧ ਜ਼ਿੰਮੇਵਾਰ ਅਉਂਦੀ ਹੈ। ਕੰਮ 'ਤੇ ਜਾਣ ਲਈ ਬੰਦੇ ਰੋਜ਼ਾਨਾ ਤਕਰੀਬਨ 1 ਘੰਟਾ ਆਵਾਜਾਈ ਵਿੱਚ ਲਾ ਦਿੰਦੇ ਹਨ ਅਤੇ ਤੀਵੀਆਂ ਨੂੰ ਰੋਜ਼ਾਨਾ 22 ਤੋਂ 24 ਮਿੰਟ ਕੰਮ 'ਤੇ ਜਾਣ ਲਈ ਆਵਾਜਾਈ ਵਿੱਚ ਲੱਗਦੇ ਹਨ।
ਪਿਛਲੇ ਤਿੰਨ ਦਹਾਕਿਆਂ ਤੋਂ ਕਈ ਵਿਕਸਿਤ ਦੇਸ਼ ਟਾਈਮ ਵਰਤੋਂ ਵਾਲੇ ਅਜਿਹੇ ਸਰਵੇਖਣ ਕਰਵਾ ਰਹੇ ਹਨ। ਅਮਰੀਕਾ 2003 ਤੋਂ ਹਰ ਸਾਲ ਇਹ ਸਰਵੇਖਣ ਕਰਵਾ ਰਿਹਾ ਹੈ। ਆਸਟ੍ਰੇਲੀਆ ਵਿੱਚ ਪਹਿਲੀ ਵਾਰ ਇਹ ਸਰਵੇਖਣ 1992 ਵਿੱਚ ਕਰਵਾਇਆ ਗਿਆ ਸੀ। ਕੈਨੇਡਾ ਵੀ 1961 ਤੋਂ ਇਸ ਤਰ੍ਹਾਂ ਦੇ ਸਰਵੇਖਣ ਕਰਵਾ ਰਿਹਾ ਹੈ। ਇਸ ਤੋਂ ਇਲਾਵਾ ਜਰਮਨੀ, ਆਸਟਰੀਆ ਅਤੇ ਇਜ਼ਰਾਇਲ ਦੀ ਅਜਿਹੇ ਸਰਵੇਖਣ ਕਰਵਾਉਂਦੇ ਹਨ।
ਪੜ੍ਹੋ ਇਹ ਵੀ ਖਬਰ - Beauty Tips : ਚਿਹਰੇ ਦੀ ਚਮਕ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਜਾਣੋ ਬਲੀਚ ਕਰਨ ਦੇ ਢੰਗ
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ