ਭਾਰਤ ''ਚ ਕੋਰੋਨਾ ਲਾਗ ਦੀ ਘਟੀ R-Value, ਮੱਠਾ ਪਿਆ ਪ੍ਰਕੋਪ (ਵੀਡੀਓ)

09/30/2020 6:08:58 PM

ਜਲੰਧਰ (ਬਿਊਰੋ) - ਅਮਰੀਕਾ ਤੋਂ ਬਾਅਦ ਭਾਰਤ ਅਜਿਹਾ ਮੁੱਲਕ ਹੈ, ਜਿੱਥੇ ਕੋਰੋਨਾ ਲਾਗ ਦੇ ਮਾਮਲੇ ਸਭ ਤੋਂ ਵੱਧ ਹਨ। ਅਮਰੀਕਾ ’ਚ ਕੋਰੋਨਾ ਲਾਗ ਦੇ ਮਾਮਲਿਆਂ ਦੀ ਗਿਣਤੀ 74 ਲੱਖ ਤੋਂ ਪਾਰ ਹੈ, ਜਦਕਿ ਭਾਰਤ ਅੰਦਰ ਕੋਰੋਨਾ ਲਾਗ ਦੇ ਮਾਮਲੇ 60 ਲੱਖ ਤੋਂ ਟੱਪ ਚੁੱਕੇ ਹਨ। ਇਸ ਸਬੰਧ ’ਚ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਇਸ ਲਾਗ ਦੀ R-ਵੈਲਿਊ, ਮਤਲਬ ਕਿ Reproduction ’ਚ ਬਹੁਤ ਕਮੀ ਆਈ ਹੈ। 

ਦੱਸ ਦੇਈਏ ਕਿ ਆਰ ਵੈਲਿਊ ਕਿਸੇ ਵੀ ਲਾਗ ਨੂੰ ਮਾਪਣ ਦਾ ਇਕ ਪੈਮਾਨਾ ਹੁੰਦਾ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਕੋਈ ਬੀਮਾਰੀ ਕਿੰਨੀ ਕੁ ਘਾਤਕ ਹੈ। ਸਮੇਂ ਦੇ ਨਾਲ-ਨਾਲ ਕੀ ਇਹ ਬੀਮਾਰੀ ਮਜ਼ਬੂਤ ਹੋ ਰਹੀ ਹੈ ਜਾਂ ਫਿਰ ਇਸ ਦਾ ਅਸਰ ਘੱਟ ਰਿਹਾ ਹੈ। ਦੂਜੇ ਪਾਸੇ ਆਰ ਵੈਲਿਊ ਦੇ ਘਟਣ ਨਾਲ ਭਾਰਤ ਅੰਦਰ ਕੋਰੋਨਾ ਲਾਗ ਦੇ ਨਵੇਂ ਮਾਮਲਿਆਂ ਵਿੱਚ ਵੀ ਕਮੀ ਆਈ ਹੈ। ਇਨ੍ਹਾਂ ਸਾਰਿਆਂ ਪਹਿਲੂਆਂ ਤੋਂ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਸੀ ਕੋਰੋਨਾ ਲਾਗ ਦਾ ਬੁਰਾ ਦੌਰ ਹੰਢਾ ਚੁੱਕੇ ਹਾਂ। 

ਪੜ੍ਹੋ ਇਹ ਵੀ ਖਬਰ - ਵਿਦੇਸ਼ ਜਾਣ ਦੀ ਬਜਾਏ 'ਜੈਵਿਕ ਇਨਕਲਾਬ' ਲਈ ਮਿੱਟੀ ਨਾਲ ਮਿੱਟੀ ਹੋਇਆ ਪੰਜਾਬ ਦਾ ਇਹ ਕਿਸਾਨ

ਹਾਸਲ ਕੀਤੇ ਅੰਕੜਿਆਂ ਮੁਤਾਬਕ ਕੋਰੋਨਾ ਲਾਗ ਦੇ ਮਾਮਲਿਆਂ 'ਚ ਭਾਰਤ ਦੀ ਆਰ ਵੈਲਿਊ ਪਿਛਲੇ ਹਫਤੇ 0.9 'ਤੇ ਆ ਗਈ ਹੈ। ਇਸ ਤੋਂ ਵੀ ਪਿਛਲੇ ਹਫਤੇ ਇਹ 1.1 ਸੀ। ਇਸ ਵੈਲਿਊ ਦੇ ਘੱਟਣ ਦਾ ਮਤਲਬ ਇਹ ਹੈ ਕਿ ਕੋਰੋਨਾ ਲਾਗ ਵਾਲਾ ਇੱਕ ਬੰਦਾ ਇੱਕ ਬੰਦੇ ਤੋਂ ਵੀ ਘੱਟ ਨੂੰ ਲਾਗ ਵੰਡ ਰਿਹਾ ਹੈ। ਇਸ ਤੋਂ ਮਾਹਿਰ ਮੰਨਦੇ ਹਨ ਕਿ ਦੇਸ਼ ਅੰਦਰ ਕੋਰੋਨਾ ਲਾਗ ਘੱਟ ਰਹੀ ਹੈ। ਦੇਸ਼ ਅੰਦਰ ਕੋਰੋਨਾ ਲਾਗ ਫੈਲਣ ਤੋਂ ਬਾਅਦ 17 ਸਤੰਬਰ ਤੱਕ ਲਾਗ ਦੇ ਮਾਮਲਿਆਂ ਦੀ ਰੋਜ਼ਾਨਾ ਗਿਣਤੀ 93199 'ਤੇ ਪਹੁੰਚ ਗਈ ਸੀ। ਫਿਰ 25 ਸਤੰਬਰ ਤੱਕ ਇਹ 86270 ਤੱਕ ਹੇਠਾਂ ਆ ਗਈ ਸੀ। 

ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਕੋਰੋਨਾ ਕਾਲ ਦੌਰਾਨ ਇਹ ਪਹਿਲੀ ਵਾਰ ਹੈ ਕਿ ਮਾਮਲਿਆਂ ਦੀ ਗਿਣਤੀ ਇੰਨੀ ਘਟੀ ਹੋਵੇ। ਜਦਕਿ ਇਸੇ ਸਮੇਂ ਦੌਰਾਨ ਕੋਰੋਨਾ ਲਾਗ ਦੇ ਮਾਮਲਿਆਂ ਦੀ ਰੋਜ਼ਾਨਾ ਜਾਂਚ ਗਿਣਤੀ 10 ਲੱਖ ਤੋਂ ਵਧ ਕੇ 11 ਲੱਖ ਤੋਂ ਵੀ ਵੱਧ ਪਹੁੰਚ ਗਈ। ਕੋਰੋਨਾ ਲਾਗ ਦੇ ਇੰਨੇ ਵੱਧ ਟੈਸਟ ਹੋਣ ਦੇ ਬਾਵਜੂਦ ਲਾਗ ਦੇ ਮਰੀਜਾਂ ਦੀ ਗਿਣਤੀ 8.7 ਫੀਸਦ ਤੋਂ ਘੱਟ ਕੇ 7.7 ਫੀਸਦ ਰਹਿ ਗਈ, ਜਿਸ ਦਾ ਸਿੱਧਾ ਮਤਲਬ ਨਿਕਲਦਾ ਹੈ ਕਿ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਇਹ ਤਾਂ ਹੀ ਹੋਇਆ ਹੈ, ਕਿਉਂਕਿ ਆਰ ਵੈਲਿਊ ਜਾਂ ਰੀ-ਪ੍ਰੋਡਕਸ਼ਨ ਦਾ ਪੱਧਰ ਘਟਿਆ ਹੈ। ਕਿਸੇ ਵੀ ਮਹਾਮਾਰੀ ਦੇ ਵਧਣ ਦਾ ਕਾਰਨ ਇੱਕ ਬੰਦੇ ਤੋਂ ਲਾਗ ਦੂਸਰੇ ਬੰਦੇ ਤੱਕ ਚੱਲੇ ਜਾਣਾ ਹੁੰਦਾ ਹੈ। ਜੇ ਇਹ ਚੇਨ ਟੁੱਟ ਜਾਵੇ ਤਾਂ ਮਹਾਮਾਰੀ ਖਤਮ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ

ਭਾਰਤ ਅੰਦਰ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੀ ਵਧੀ ਹੈ। 17 ਸਤੰਬਰ ਨੂੰ ਜਿੱਥੇ ਕੋਰੋਨਾ ਲਾਗ ਦੇ ਐਕਟਿਵ ਮਾਮਲਿਆਂ ਦੀ ਗਿਣਤੀ 10 ਲੱਖ ਤੋਂ ਵੱਧ ਸੀ ਉਹ ਹੁਣ ਘਟ 9.5 ਲੱਖ ਤੋਂ ਵੀ ਹੇਠਾਂ ਆ ਗਈ ਹੈ। ਇਸ ਮਾਮਲੇ ਦੇ ਸਬੰਧ ’ਚ ਹੋਰ ਜਾਣਕਾਰੀ ਹਾਸਲ ਕਰਨ ਲਈ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ....

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ
 


rajwinder kaur

Content Editor

Related News