ਲੇਖ : ਅਨੈਤਿਕਤਾ ਦੇ ਹੜ੍ਹ ਅੱਗੇ ਖੁਰਦਾ ਜਾ ਰਿਹੈ ‘ਲੋਕਤੰਤਰ’

Thursday, Oct 22, 2020 - 03:08 PM (IST)

ਲੇਖ : ਅਨੈਤਿਕਤਾ ਦੇ ਹੜ੍ਹ ਅੱਗੇ ਖੁਰਦਾ ਜਾ ਰਿਹੈ ‘ਲੋਕਤੰਤਰ’

ਅਜ਼ਾਦੀ ਤੋਂ ਬਾਅਦ ਅਸੀਂ ਲੋਕਤੰਤਰ ਨੂੰ ਚੁਣਿਆ ਪਰ ਅਨੈਤਿਕਤ ਕਦਰਾਂ ਕੀਮਤਾਂ ਦੀ ਹਨੇਰੀ ਚੱਲਣੀ  ਸ਼ੁਰੂ ਹੋਈ ਕਿ ਫਿਰਕੂ ਤਾਕਤਾਂ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ। ਭਾਰਤ ਦੀ ਵੰਡ ਕਿਉਂਕਿ ਫਿਰਕੂ ਅਧਾਰ ’ਤੇ ਹੋਈ, ਇਸ ਲਈ ਗੁੜਤੀ ਵੱਜੋਂ ਜਾਤ, ਧਰਮ, ਨਸਲ ਦੇ ਵਿਤਕਰੇ ਸਾਡੀ ਅਜ਼ਾਦੀ ਦੀ ਝੋਲੀ ਵਿੱਚ ਪੈ ਗਏ। ਸਾਡੇ ਪੁਰਖਿਆਂ ਨੇ ਆਦਰਸ਼ ਤਾਂ ਸਮਾਜਵਾਦ ਦਾ ਰੱਖਿਆ ਸੀ ਪਰ ਸਮਾਜਵਾਦ ਵਿੱਚ ਪੂੰਜੀਪਤੀਆਂ ਅਤੇ ਭ੍ਰਿਸ਼ਟ ਨੇਤਾਵਾਂ ਦੀ ਤੂਤੀ ਬੋਲਣ ਲੱਗ ਪਈ। ਸਾਰੇ ਅਹਿਮ ਫੈਸਲੇ ਤੇ ਵਿਕਾਸ ਕਾਰਜ ਉਨ੍ਹਾਂ ਦੇ ਰਹਿਮ ’ਤੇ ਹੋਣੇ ਸ਼ੁਰੂ ਹੋ ਗਏ। ਭਾਈ ਭਤੀਜਾਵਾਦ, ਰਿਸ਼ਵਤ ਵਿੱਚ ਕਈ ਤਰ੍ਹਾਂ ਦੇ ਘਪਲੇ ਤੇ ਕਾਲੇ ਧਨ ਦੀ ਬੇਰੋਕ ਨਦੀ ਸਾਰੇ ਬੰਨ ਤੇ ਕੰਡੇ ਤੋੜ ਕੇ ਹੜ੍ਹ ਦੇ ਰੂਪ ਵਿੱਚ ਵਹਿਣੀ ਸ਼ੁਰੂ ਹੋ ਗਈ। ਜਿਸ ਨਾਲ ਸਾਡੀ ਸੱਮੁਚੀ ਅਜ਼ਾਦੀ ਖੁਰਨ ਦਾ ਸੰਸਾ ਪੈਦਾ ਹੋ ਗਿਆ। 

ਪੜ੍ਹੋ ਇਹ ਵੀ ਖਬਰ - 

ਅਨੈਤਿਕਤਾ ਦਾ ਤੇਜ਼ ਵਹਾਅ
ਅਨੈਤਿਕਤਾ ਦਾ ਇਹ ਤੇਜ ਵਹਾਅ ਸਾਡੇ ਕੋਲੋਂ ਰੋਕਿਆ ਨਹੀਂ ਜਾ ਰਿਹਾ। ਰੋਜ਼ ਅਨੈਤਿਕਤਾ ਦੀਆਂ ਲਹਿਰਾਂ ਸਾਡੇ ਰੇਤ ਕੱਚੀ ਮਿੱਟੀ ਦੇ ਬਣੇ ਪੁੱਲ ਤੋੜ ਰਹੀਆਂ ਨੇ। ਸਾਡੇ ਵਿਕਾਸ ’ਤੇ ਲਾਇਆ ਜਾਣ ਵਾਲਾ ਪੈਸਾ ਸਰਮਾਏਦਾਰਾਂ ਅਤੇ ਸਿਆਸਤਦਾਨਾਂ ਦੀ ਜੇਬ ਵਿੱਚ ਜਾ ਰਿਹੈ। ਅਨੈਤਿਕਤਾ ਦੇ ਹੜ੍ਹਾਂ ਦੀ ਤੇਜੀ ਸਾਡੇ ਦੇਸ਼ ਦੀ ਅਜ਼ਾਦੀ ਨੂੰ ਸੰਕਟ ਵਿੱਚ ਪਾਉਂਦੀ ਹੋਈ ਸਾਡੇ ਸਾਰੇ ਸਦਾਚਾਰਕ ਅਸੂਲਾਂ ਨੂੰ ਖਤਮ ਕਰ ਰਹੀ ਹੈ। ਅਨੇਕਤਾ ਵਿੱਚ ਏਕਤਾ ਸਾਡੇ ਲੋਕਤੰਤਰ ਦਾ ਅਤੇ ਅਜ਼ਾਦੀ ਨੂੰ ਸਾਰੇ ਦੇਸ਼ ਵਿੱਚ ਸਥਿਰ ਰੱਖਣ ਦਾ ਸੁਨਿਹਰੀ ਅਸੂਲ ਹੈ। ਪਰ ਇਸ ਨੂੰ ਛਿੱਕੇ ’ਤੇ ਟੰਗ ਕੇ ਆਪਸ ਵਿਚਲੀ ਹਿੰਸਾ ਤੇ ਨਫ਼ਰਤ ਦੀਆਂ ਚਂਗਿਆੜੀਆਂ ਬਲਣ ਲੱਗ ਗਈਆਂ ਹਨ। 

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਨਾਗਰਿਕ ਆਪਣੇ ਬਣਦੇ ਹੱਕਾਂ ਲਈ ਅਵਾਜ਼ ਉਠਾਏ
ਭਾਰਤ ਦੇ ਹਰ ਰਾਜ ਦੇ ਨਾਗਰਿਕ ਨੂੰ ਹੱਕ ਹੈ ਕਿ ਉਹ ਆਪਣੇ ਬਣਦੇ ਹੱਕਾਂ ਲਈ ਅਵਾਜ਼ ਉਠਾਏ ਪਰ ਮੌਜੂਦਾ ਹਾਲਤਾਂ ਵੱਲ ਨਜ਼ਰ ਮਾਰੀਏ ਤਾਂ ਬੀਤੇ ਦਿਨੀਂ ਭਾਰਤ ਵਿੱਚ ਖਾਸ ਕਰ ਪੰਜਾਬ ਅਤੇ ਬਿਹਾਰ ਦੇ ਕਿਸਾਨਾਂ ਜੋ ਆਰਡੀਨੈਂਸ ਦੀ ਵਿਰੋਧ ਕਰ ਰਹੇ ਸਨ, ਮੋਦੀ ਸਾਹਿਬ ਦੇ ਗੁੰਡਿਆਂ ਵੱਲੋਂ ਉਨ੍ਹਾਂ ਉੱਪਰ ਰੱਜਕੇ ਲਾਠੀਆਂ ਵਰਾਈਆਂ ਗਈਆਂ। ਕੀ ਕਿਸਾਨਾਂ ਨਾਲ ਹੋ ਰਹੀਆਂ ਇਹ ਜ਼ਿਆਦਤੀਆਂ ਲੋਕਤੰਤਰਿਕ ਰਵਾਇਤਾਂ ਤੋਂ ਉਲਟ ਅਨੈਤਿਕਤਾ ਦੇ ਵਹਾਅ ਵਿੱਚ ਵਹਿ ਜਾਣਾ ਨਹੀਂ। ਪੰਜਾਬ ਜਿਸ ਨੇ ਭਾਰਤ ਦੀ ਅਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਉਸ ਦੀ ਬਦਕਿਸਮਤੀ ਇਹ ਹੈ ਕਿ ਰਾਜਨੀਤਕ ਪਾਰਟੀਆਂ ਦੀ ਅਨੈਤਿਕਤਾ ਕਾਰਨ ਪੰਜਾਬ ਦੂਜੇ ਰਾਜਾਂ ਨਾਲੋਂ ਕਈ ਖੇਤਰਾਂ ਵਿੱਚ ਪਛੜ ਰਿਹਾ ਹੈ। 

ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ

ਤਾਨਾਸ਼ਾਹ ਰਾਜੇ ਵਾਲਾ ਰੂਪ
ਇਸ ਗੱਲ ਦਾ ਇਤਿਹਾਸ ਗਵਾਹੀ ਭਰਦਾ ਹੈ ਕਿ ਜੋ ਰਾਜ ਉਭਰਦੇ ਹਨ, ਉਹ ਡਿੱਗਦੇ ਵੀ ਹਨ। ਜੋ ਰਾਜ ਭਾਗ ਵਾਲੇ ਹੁੰਦੇ ਹਨ, ਉਹ ਕਦੇ ਗੁਲਾਮ ਵੀ ਹੋ ਜਾਂਦੇ ਹਨ। ਮੈਨੂੰ ਲੱਗਦਾ ਹੈ ਕਿ ਜਿੰਨਾ ਵਿਤਕਰਾ ਕੇਂਦਰ ਸਰਕਾਰਾਂ ਜਨਤਾ ਨਾਲ ਕਰ ਰਹੀਆਂ ਹਨ, ਇਸ ਗੱਲ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਸਮਾਂ ਇਨ੍ਹਾਂ ਦਾ ਵੀ ਕੁਝ ਖਾਸ ਨਹੀਂ ਬਚਿਆਂ। ਮੈਂ ਇਹ ਦੇਖ ਕੇ ਹੈਰਾਨ ਸੀ ਕਿ ਸਾਡੇ ਦੇਸ਼ ਦੇ ਨੇਤਾਵਾਂ ਨੇ ਤਾਂ ਲੋਕਤੰਤਰ ਦਾ ਇੱਕ ਵੱਖਰਾ ਰੂਪ ਦਿਖਾਇਆ, ਜੋ ਲੋਕਤੰਤਰ ਘੱਟ ਤੇ ਤਾਨਾਸ਼ਾਹੀ ਰਾਜ ਜ਼ਿਆਦਾ ਪ੍ਰਤੀਤ ਹੁੰਦਾ ਹੈ। ਅਸਲ ਵਿੱਚ ਲੋਕਤੰਤਰ ਦਾ ਅਰਥ ਲੋਕਾਂ ਲਈ ਲੋਕਾਂ ਦੁਆਰਾ ਚੁਣਿਆ ਹੋਇਆ ਰਾਜ ਹੁੰਦਾ ਹੈ। ਪਰ ਹੈਰਾਨਗੀ ਇਸ ਗੱਲ ਦੀ ਹੈ ਕਿ ਸਾਡੀਆਂ ਵੋਟਾਂ ਨਾਲ ਬਣੇ ਤੇ ਆਪਣੇ ਆਪ ਨੂੰ ਲੋਕਾਂ ਦੇ ਸੇਵਕ ਅਖਵਾਉਣ ਵਾਲੇ ਨੇਤਾ ਤਾਨਾਸ਼ਾਹ ਰਾਜੇ ਵਾਲਾ ਰੂਪ ਕਦੋਂ ਅਖ਼ਤਿਆਰ ਲੈਂਦੇ ਹਨ ਕੁਝ ਪਤਾ ਹੀ ਨਹੀਂ ਚੱਲਦਾ। 

ਪੜ੍ਹੋ ਇਹ ਵੀ ਖਬਰ - Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ

ਕੇਂਦਰ ਸਰਕਾਰ ਨੇ ਚੁਣਿਆ ਅਨੈਤਿਕਤਾ ਦਾ ਰਸਤਾ 
ਮੌਜੂਦਾ ਸਮੇਂ ਵਿੱਚ ਨੈਤਿਕਤਾ ਨੂੰ ਛੱਡ ਸਾਡੀ ਕੇਂਦਰ ਸਰਕਾਰ ਨੇ ਅਨੈਤਿਕਤਾ ਦਾ ਰਸਤਾ ਚੁਣਿਆ ਹੈ, ਆਉਣ ਵਾਲੇ ਸਮੇਂ ਵਿੱਚ ਦੇਸ਼, ਦਿੱਲੀ ਤੇ ਰਾਜਸੀ ਪਾਰਟੀਆਂ ਨੂੰ ਇਸਦਾ ਚੋਖਾ ਭੁਗਤਾਨ ਕਰਨਾ ਪਵੇਗਾ। ਦੇਸ਼ ਦਾ ਅੰਨਦਾਤਾ ਸੜਕਾਂ ’ਤੇ ਹੱਕਾਂ ਲਈ ਵਿਲਕ ਰਿਹਾ ਤੇ ਅੱਛੇ ਦਿਨ ਲੈ ਕੇ ਆਉਣ ਦਾ ਦਾਅਵਾ ਕਰਨ ਵਾਲੇ ਕਿਸੇ ਸਨਕੀ ਰਾਜੇ ਵਾਂਗ ਇਸ ਸਾਰੇ ਦ੍ਰਿਸ਼ ਦਾ ਅਨੰਦ ਲੈ ਰਹੇ ਹਨ। ਮੈਂ ਇਸ ਗੱਲ ਨੂੰ ਕਹਿਣ ਵਿੱਚ ਗੁਰੇਜ਼ ਨਹੀਂ ਕਰਾਂਗੀ ਕਿ ਬੜੀਆਂ ਮੁਸ਼ਕਿਲਾਂ ਨਾਲ ਅਸੀਂ ਪੰਜਾਬੀਆਂ ਨੇ ਦੇਸ਼ ਨੂੰ ਅਜ਼ਾਦੀ ਦਵਾਈ ਪਰ ਜਦੋਂ ਪੰਜਾਬੀਆਂ ਨੂੰ ਹੀ ਆਪਣੇ ਹੱਕਾਂ ਲਈ ਡਾਂਗਾ ਖਾਦੇਂ ਹੋਏ ਦੇਖਦੀ ਹਾਂ ਤਾਂ ਮੈਨੂੰ ਇਸ ਦੇਸ਼ ਦੀ ਆਜ਼ਾਦੀ, ਅਜ਼ਾਦੀ ਘੱਟ ਅਤੇ ਗੁਲਾਮੀ ਵਧੇਰੇ ਪ੍ਰਤੀਤ ਹੁੰਦੀ ਹੈ। ਅਜ਼ਾਦ ਹੋ ਕੇ ਜੇਕਰ ਅਸੀਂ ਲੋਕਤੰਤਰ ਨੂੰ ਅਪਣਾਇਆ ਹੈ ਤਾਂ ਸਾਨੂੰ ਮਾਨਵੀ ਕਦਰਾਂ ਕੀਮਤਾਂ ਵਿਕਸਿਤ ਕਰਨੀਆਂ ਹੋਣਗੀਆਂ। ਜੇ ਭਾਰਤ ਵਿੱਚ ਅਨੈਤਿਕਤਾ ਦੇ ਹੜ੍ਹ ਨੇ ਸਾਡੀ ਅਜ਼ਾਦੀ ਨੂੰ ਖੋਰਨ ਦਾ ਯਤਨ ਕੀਤਾ ਤਾਂ ਸਮੁੱਚੇ ਤੌਰ ’ਤੇ ਇਸ ਨੂੰ ਬਚਾਉਣ ਲਈ ਇਮਾਨਦਾਰੀ, ਮਾਨਵਵਾਦੀ ਤੇ ਏਕਤਾ ਨੂੰ ਬੰਨ੍ਹ ਬਣਾ ਕੇ ਇਸ ਹੜ੍ਹ ਨੂੰ ਰੋਕ ਸਕਦੇ ਹਾਂ 

ਹਰਕੀਰਤ ਕੌਰ ਸਭਰਾ
9779118066


author

rajwinder kaur

Content Editor

Related News