ਸਰਕਾਰੀ ਅਧਿਆਪਕਾਂ ਵੱਲੋਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਦਾ ਤਹੱਈਆ ਸਲਾਹੁਣਯੋਗ

Sunday, Jun 28, 2020 - 02:11 PM (IST)

ਸਰਕਾਰੀ ਅਧਿਆਪਕਾਂ ਵੱਲੋਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਦਾ ਤਹੱਈਆ ਸਲਾਹੁਣਯੋਗ

ਬਿੰਦਰ ਸਿੰਘ ਖੁੱਡੀ ਕਲਾਂ

ਸੂਬੇ ਦੇ ਸਰਕਾਰੀ ਸਕੂਲਾਂ ਦਾ ਕ੍ਰਾਂਤੀਕਾਰੀ ਤਰੀਕੇ ਨਾਲ ਤਬਦੀਲ ਹੋਇਆ ਮੁਹਾਂਦਰਾ ਲੋਕਾਂ ਦੀ ਜ਼ੁਬਾਨ 'ਤੇ ਹੈ। ਸਕੂਲਾਂ 'ਚ ਬੁਨਿਆਦੀ ਸਹੂਲਤਾਂ ਦੀ ਉਲਬਧਤਾ ਅਤੇ ਪੜ੍ਹਾਉਣ ਦੀਆਂ ਨਵੀਨਤਮ ਤਕਨੀਕਾਂ ਦੀ ਆਮਦ ਨੇ ਮਾਪਿਆਂ ਦਾ ਧਿਆਨ ਆਕਰਸ਼ਿਤ ਕੀਤਾ ਹੈ। ਸਰਕਾਰੀ ਸਕੂਲਾਂ ਦਾ ਬਾਲ ਮਨੋਵਿਗਿਆਨ ਨਜ਼ਰੀਏ ਤੋਂ ਕੀਤਾ ਗਿਆ ਸੁੰਦਰੀਕਰਨ ਵਿਦਿਆਰਥੀਆਂ ਨੂੰ ਰਾਸ ਆਉਣ ਲੱਗਿਆ ਹੈ। ਸਕੂਲਾਂ 'ਚ ਬਾਲ ਖੇਡਾਂ, ਮੰਨੋਰੰਜਨ ਦੇ ਸਾਧਨ, ਰੰਗਦਾਰ ਇਮਾਰਤਾਂ ਅਤੇ ਸੁੰਦਰ ਬਾਗ ਬਗੀਚੇ ਵਿਦਿਆਥੀਆਂ ਦੇ ਮਨਾਂ ਨੂੰ ਭਾਉਣ ਲੱਗੇ ਹਨ। ਸਰਕਾਰੀ ਸਕੂਲਾਂ ਵੱਲੋਂ ਪੜ੍ਹਾਉਣ ਦੀਆਂ ਅਪਣਾਈਆਂ ਜਾ ਰਹੀਆਂ ਅਤਿ ਅਧੁਨਿਕ ਤਕਨੀਕਾਂ ਨੇ ਪੜ੍ਹਾਈ ਗ੍ਰਹਿਣ ਕਰਨ ਦੇ ਤਰੀਕੇ ਨੂੰ ਵੀ ਸਹਿਜ ਅਤੇ ਸਰਲ ਬਣਾ ਦਿੱਤਾ ਹੈ। ਸਰਕਾਰੀ ਸਕੂਲਾਂ ਵੱਲੋਂ ਪ੍ਰੀ-ਪ੍ਰਾਇਮਰੀ ਪੱਧਰ ਤੋਂ ਲੈ ਕੇ ਵੱਡੀਆਂ ਜਮਾਤਾਂ ਤੱਕ ਅਪਣਾਈਆਂ ਜਾ ਰਹੀਆਂ ਖੇਡ, ਖੇਡ ਵਿਧੀ ਅਤੇ ਕ੍ਰਿਆਵਾਂ ਰਾਹੀਂ ਸਿੱਖਣ ਵਿਧੀਆਂ ਨੇ ਸਿੱਖਿਆ ਨੂੰ ਵਿਦਿਆਰਥੀਆਂ ਲਈ ਬੋਝ ਨਹੀਂ ਰਹਿਣ ਦਿੱਤਾ। ਐਜੂਸੈੱਟ, ਕੰਪਿਊਟਰ ਅਤੇ ਈ-ਕੰਟੈਂਟ ਤਰੀਕਿਆਂ ਨਾਲ ਕਰਵਾਈ ਜਾ ਰਹੀ ਪੜ੍ਹਾਈ ਵਿਦਿਆਰਥੀਆਂ ਲਈ ਰੌਚਿਕ ਬਣੀ ਹੋਈ ਹੈ। ਵੱਖ-ਵੱਖ ਵਿਸ਼ਿਆਂ ਦੇ ਲਗਾਏ ਜਾਣ ਵਾਲੇ ਮੇਲਿਆਂ ਦੌਰਾਨ ਵਿਦਿਆਰਥੀ ਹਰ ਸੰਕਲਪ ਨੂੰ ਸਹਿਜ ਅਤੇ ਸਪੱਸ਼ਟ ਰੂਪ ਵਿੱਚ ਸਮਝਣ ਦੇ ਸਮਰੱਥ ਬਣ ਰਹੇ ਹਨ।

ਸਰਕਾਰ-ਏ-ਖਾਲਸਾ ਦੇ ਸ਼ਾਸਕੀ ਮਾਡਲ ਦੀ ਪ੍ਰੇਰਨਾ ‘ਮਹਾਰਾਜਾ ਰਣਜੀਤ ਸਿੰਘ’

ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਅਸਰ ਪ੍ਰਤੱਖ ਰੂਪ ਵਿੱਚ ਨਜ਼ਰ ਆਉਣ ਲੱਗਿਆ ਹੈ। ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਘਟ ਰਹੀ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਨੂੰ ਇਸ ਤਬਦੀਲੀ ਨਾਲ ਨਾ ਸਿਰਫ ਠੱਲ੍ਹ ਪਈ ਹੈ ਸਗੋਂ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ 'ਚ ਇਜ਼ਾਫੇ ਦਾ ਰੁਝਾਨ ਨਜ਼ਰ ਆਉਣ ਲੱਗਿਆ ਹੈ। ਪਿਛਲੇ ਵਿੱਦਿਅਕ ਸ਼ੈਸ਼ਨ ਦੌਰਾਨ ਸਰਕਾਰੀ ਸਕੂਲ਼ਾਂ 'ਚ ਵਿਦਿਆਰਥੀਆਂ ਦੀ ਗਿਣਤੀ 'ਚ ਹੋਏ ਇਜ਼ਾਫੇ ਦਾ ਰੁਝਾਨ ਇਸ ਵਾਰ ਵੀ ਜਾਰੀ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਅਧਿਆਪਕ ਹੁਣ ਪੂਰਨ ਵਿਸ਼ਵਾਸ਼ ਨਾਲ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਲਈ ਕਹਿਣ ਲੱਗੇ ਹਨ। ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਸਹੂਲਤਾਂ ਬਾਰੇ ਬੇਬਾਕੀ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਦੌਰਾਨ ਸਰਕਾਰੀ ਸਕੂਲਾਂ ਦੇ ਹਾਲਾਤਾਂ 'ਚ ਬਿਹਤਰੀ ਲਈ ਸਿੱਖਿਆ ਮਾਹਿਰਾਂ ਅਤੇ ਹੋਰ ਵਿਦਵਾਨਾਂ ਵੱਲੋਂ ਸਰਕਾਰੀ ਸਕੂਲ਼ਾਂ ਦੀ ਪ੍ਰਫੁੱਲਤਾ ਲਈ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਸਮੂਹ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਨੇ ਚਾਹੀਦੇ ਹਨ।

‘ਡਾ. ਰਾਣਾ ਪ੍ਰੀਤ ਗਿੱਲ’ ਇੱਕ ਵੈਟਨਰੀ ਡਾਕਟਰ, ਜੋ ਕੁੜੀਆਂ ਲਈ ਉਮੀਦ ਹੈ 

ਮਾਪਿਆਂ ਦਾ ਵੀ ਇੱਕ ਸਵਾਲ ਬੜਾ ਅਹਿਮ ਰਿਹਾ ਹੈ ਕਿ ਆਖਿਰ ਸਰਕਾਰੀ ਸਕੂਲਾਂ ਦੇ ਅਧਿਕਾਰੀ, ਅਧਿਆਪਕ ਅਤੇ ਹੋਰ ਮੁਲਾਜ਼ਮ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜ੍ਹਾਉਂਦੇ ? ਵਿਭਾਗ ਅਧਿਕਾਰੀਆਂ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵੱਡੀ ਗਿਣਤੀ 'ਚ ਆਪਣੇ ਬੱਚਿਆਂ ਦਾ ਦਾਖਲ਼ਾ ਸਰਕਾਰੀ ਸਕੂਲਾਂ 'ਚ ਕਰਵਾਉਣ ਦੇ ਰੁਝਾਨ ਨਾਲ ਮਾਪਿਆਂ ਦਾ ਇਹ ਉਲਾਂਭਾ ਵੀ ਦੂਰ ਹੁੰਦਾ ਜਾਪਦਾ ਹੈ।

ਬੇਸ਼ੱਕ ਪਹਿਲਾਂ ਵੀ ਬਹੁਤ ਸਾਰੇ ਅਧਿਆਪਕ, ਜਿੱਥੇ ਖੁਦ ਸਰਕਾਰੀ ਸਕੂਲਾਂ ਵਿੱਚੋਂ ਪੜ੍ਹੇ ਹੋਏ ਹਨ, ਉੱਥੇ ਹੀ ਉਨ੍ਹਾਂ ਦੇ ਬੱਚੇ ਵੀ ਸਰਕਾਰੀ ਸਕੂਲ਼ਾਂ ਵਿੱਚੋਂ ਪੜ੍ਹ ਕੇ ਜ਼ਿੰਦਗੀ 'ਚ ਜ਼ਿਕਰਯੋਗ ਪ੍ਰਾਪਤੀਆਂ ਨੂੰ ਪਹੁੰਚ ਚੁੱਕੇ ਹਨ। ਪਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਹੋਰ ਮੁਲਾਜਮਾਂ ਨੇ ਉਨ੍ਹਾਂ ਵੱਲੋਂ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਨਾ ਪੜ੍ਹਾਉਣ ਦਾ ਮਾਪਿਆਂ ਦਾ ਉਲਾਂਭਾ ਇਸ ਵਾਰ ਵੱਡੀ ਪੱਧਰ 'ਤੇ ਦੂਰ ਕੀਤਾ ਹੈ। ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਵੱਲੋਂ ਆਪਣੇ ਬੱਚਿਆਂ ਦਾ ਸਰਕਾਰੀ ਸਕੂਲਾਂ ਵਿੱਚ ਦਾਖਲ਼ਾ ਕਰਵਾਉਣ ਦਾ ਰੁਝਾਨ ਵੱਡੀ ਪੱਧਰ 'ਤੇ ਵੇਖਣ ਨੂੰ ਮਿਲ ਰਿਹਾ ਹੈ।

ਸਰਕਾਰ-ਏ-ਖਾਲਸਾ ਦੇ ਸ਼ਾਸਕੀ ਮਾਡਲ ਦੀ ਪ੍ਰੇਰਨਾ ‘ਮਹਾਰਾਜਾ ਰਣਜੀਤ ਸਿੰਘ’

ਬਰਨਾਲਾ ਜ਼ਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਦੇ ਪ੍ਰਿੰਸੀਪਲ ਸ੍ਰ. ਦਰਸ਼ਨ ਸਿੰਘ ਚੀਮਾਂ ਦੀ ਬੇਟੀ ਉਨ੍ਹਾਂ ਦੇ ਆਪਣੇ ਸਕੂਲ ਵਿੱਚ ਹੀ ਪੜ੍ਹ ਰਹੀ ਹੈ। ਇਸ ਵਾਰ ਉਨ੍ਹਾਂ ਦੀ ਬੇਟੀ ਨੇ 11ਵੀਂ ਜਮਾਤ 'ਚ ਦਾਖਲਾ ਲਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਵਿਖੇ ਬਤੌਰ ਸਮਾਜਿਕ ਸਿੱਖਿਆ ਅਧਿਆਪਕ ਸੇਵਾਵਾਂ ਨਿਭਾਅ ਰਹੇ ਸ੍ਰ. ਬਲਵਿੰਦਰ ਸਿੰਘ ਨੇ ਨਿੱਜੀ ਸਕੂਲ ਵਿੱਚ ਪੜ੍ਹ ਦੀ ਆਪਣੀ ਬੇਟੀ ਅਤੇ ਬੇਟੇ ਦਾ ਦਾਖਲ਼ਾ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਕਰਵਾ ਦਿੱਤਾ ਹੈ। ਸਰਕਾਰੀ ਹਾਈ ਸਕੂਲ ਨਾਈਵਾਲਾ ਵਿਖੇ ਬਤੌਰ ਕਲਰਕ ਸੇਵਾ ਨਿਭਾਅ ਰਹੇ ਸ੍ਰ. ਗੁਰਪ੍ਰੀਤ ਸਿੰਘ ਭੱਟੀ ਵੱਲੋਂ ਆਪਣੇ ਤਿੰਨੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾਇਆ ਜਾ ਰਿਹਾ ਹੈ। ਸਰਕਾਰੀ ਹਾਈ ਸਕੂਲ ਛੀਨੀਵਾਲ ਖੁਰਦ ਵਿਖੇ ਬਤੌਰ ਅੰਗਰੇਜੀ ਅਧਿਆਪਕ ਨਿਯੁਕਤ ਸ੍ਰ.ਸੋਹਣ ਸਿੰਘ ਵੱਲੋਂ ਆਪਣੇ ਬੱਚਿਆਂ ਦੇ ਨਾਲ-ਨਾਲ ਸਕੇ ਸੰਬੰਧੀਆਂ ਦੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲਾ ਦਿਵਾਇਆ ਹੋਇਆ ਹੈ।

ਇਨਸਾਨੀ ਜ਼ਿੰਦਗੀ ਅੰਦਰ 70 ਫੀਸਦੀ ਰੋਗ ਜਾਨਵਰਾਂ ਤੋਂ ਹੀ ਆਏ ਹਨ (ਵੀਡੀਓ)

ਸ੍ਰ. ਜਗਸੀਰ ਸਿੰਘ ਈ.ਟੀ.ਟੀ. ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਜਲੂਰ ਵੱਲੋਂ ਵੀ ਆਪਣਾ ਬੱਚਾ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਹੈ। ‘ਪੜ੍ਹੋ ਪੰਜਾਬ ਪੜਾਓ ਪੰਜਾਬ’ ਪ੍ਰਾਜੈਕਟ 'ਚ ਬਤੌਰ ਸੀ.ਐੱਮ.ਟੀ ਸੇਵਾ ਨਿਭਾਅ ਰਹੇ ਸ੍ਰ.ਨਵਜੋਤ ਸਿੰਘ ਈ.ਟੀ.ਟੀ. ਅਧਿਆਪਕ ਵੱਲੋਂ ਆਪਣੀ ਬੇਟੀ ਦਾ ਦਾਖਲ਼ਾ ਪਹਿਲੀ ਜਮਾਤ 'ਚ ਸਰਕਾਰੀ ਸਕੂਲ ਵਿਖੇ ਕਰਵਾਇਆ ਗਿਆ ਹੈ। ਸ੍ਰੀ. ਜਸਵੰਤ ਰਾਏ ਈ.ਟੀ.ਟੀ. ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਤਪਾ ਮੰਡੀ ਵੱਲੋਂ ਵੀ ਆਪਣੇ ਬੇਟੇ ਦਾ ਦਾਖਲਾ ਸਰਕਾਰੀ ਸਕੂਲ਼ 'ਚ ਛੇਵੀ ਜਮਾਤ 'ਚ ਕਰਵਾਇਆ ਗਿਆ ਹੈ। ਸ੍ਰੀਮਤੀ ਸੁਮਨ ਬਾਲਾ ਈ.ਟੀ.ਟੀ. ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਸੇਖਾ ਮੇਨ ਨੇ ਸ਼ਹਿਰ ਦੇ ਪ੍ਰਮੁੱਖ ਨਿੱਜੀ ਸਕੂਲ 'ਚ ਪੜ੍ਹਦੇ ਆਪਣੇ ਬੇਟੇ ਦਾ ਦਾਖਲਾ ਸਰਕਾਰੀ ਸਕੂਲ 'ਚ ਨੌਵੀਂ ਜਮਾਤ ਵਿੱਚ ਕਰਵਾ ਦਿੱਤਾ ਹੈ। ਸ੍ਰੀ ਹਰਦੀਪ ਕੁਮਾਰ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਰੂੜੇਕੇ ਖੁਰਦ ਦੀ ਬੇਟੀ ਅਤੇ ਬੇਟਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹ ਰਹੇ ਹਨ। ਸ੍ਰ. ਨਿਰਮਲ ਸਿੰਘ ਈ.ਟੀ.ਟੀ. ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਚੰਦੇ ਵਾਲੀ ਫਿਰੋਜ਼ਪੁਰ ਦੀ ਬੇਟੀ ਵੀ ਸਰਕਾਰੀ ਸਕੂਲ 'ਚ 10ਵੀਂ ਜਮਾਤ ਦੀ ਵਿਦਿਆਰਥਣ ਹੈ।

ਦੋ ਸਾਲਾਂ ਦੀ ਮੰਦੀ ਤੋਂ ਬਾਅਦ ਮੁੜ ਰਾਹਤ ਮਹਿਸੂਸ ਕਰਨ ਲੱਗੇ ਬਾਸਮਤੀ ਦੇ ‘ਐਕਸਪੋਰਟਰ’ ਤੇ ‘ਉਤਪਾਦਕ’

ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਹੋਰ ਮੁਲਾਜਮਾਂ ਵੱਲੋਂ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਦੇ ਰੁਝਾਨ ਬਾਰੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰ. ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਹਰਕੰਵਲਜੀਤ ਕੌਰ ਨੇ ਕਿਹਾ ਕਿ ਇਹ ਰੁਝਾਨ ਬਹੁਤ ਹੀ ਸਾਕਾਰਤਮਕ ਰੁਝਾਨ ਹੈ। ਉਨ੍ਹਾਂ ਕਿਹਾ ਕਿ ਇਸ ਰੁਝਾਨ ਨਾਲ ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ਦੇ ਵਿਸ਼ਵਾਸ ਵਿੱਚ ਹੋਰ ਇਜ਼ਾਫਾ ਹੋਵੇਗਾ। ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਮਨਿੰਦਰ ਕੌਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਵਸੁੰਧਰਾ ਨੇ ਕਿਹਾ ਕਿ ਇਸ ਰੁਝਾਨ ਨੇ ਸਰਕਾਰੀ ਸਕੂਲਾਂ ਦੀ ਮਿਆਰੀ ਸਿੱਖਿਆ 'ਤੇ ਮੋਹਰ ਲਗਾਈ ਹੈ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ 'ਚ ਹੁਣ ਉੱਚ ਪੱਧਰ ਦੀ ਸਿੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਸਕੂਲ ਵਿੱਚ ਬੁਨਿਆਦੀ ਸਹੂਲਤਾਂ ਦੀ ਕੋਈ ਕਮੀ ਨਹੀਂ। ਉਨ੍ਹਾਂ ਮਾਪਿਆਂ ਨੂੰ ਸਰਕਾਰੀ ਸਕੂਲਾਂ ਵੱਲੋਂ ਬਿਹਤਰ ਪੜ੍ਹਾਈ ਦਾ ਵਿਸ਼ਵਾਸ਼ ਦਿਵਾਉਂਦਿਆਂ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ 'ਚ ਕਰਵਾਉਣ ਦੀ ਅਪੀਲ ਕੀਤੀ।


author

rajwinder kaur

Content Editor

Related News