ਭੁੱਖਮਰੀ ਨਾਲ ਜੂਝ ਰਹੇ 107 ਦੇਸ਼ਾਂ 'ਚੋਂ ਭਾਰਤ ਆਇਆ 94ਵਾਂ ਸਥਾਨ ’ਤੇ (ਵੀਡੀਓ)

10/19/2020 4:42:09 PM

ਜਲੰਧਰ (ਬਿਊਰੋ) - ਹਾਲ ਹੀ ਵਿੱਚ ਗਲੋਬਲ ਹੰਗਰ ਇੰਡੈਕਸ ਨੇ ਆਪਣੀ ਸਾਲਾਨਾ ਰਿਪੋਰਟ ਪੇਸ਼ ਕੀਤੀ ਹੈ।  107 ਦੇਸ਼ਾਂ ਦੀ ਇਸ ਸੂਚੀ ਵਿੱਚ ਭਾਰਤ ਦਾ 94ਵਾਂ ਸਥਾਨ ਹੈ, ਜੋ ਭੁੱਖਮਰੀ 'ਗੰਭੀਰ' ਸ਼੍ਰੇਣੀ ਵਿਚ ਆਉਂਦਾ ਹੈ। ਪਿਛਲੇ ਸਾਲ, ਭਾਰਤ ਦਾ ਦਰਜਾ 117 ਦੇਸ਼ਾਂ ਵਿਚੋਂ 102 ਸੀ। ਗਲੋਬਲ ਹੈਂਗਰ ਇੰਡੈਕਸ ਦੇ ਅੰਕੜਿਆਂ ਮੁਤਾਬਕ ਭਾਰਤ ਦੀ 14 ਫ਼ੀਸਦ ਆਬਾਦੀ ਕੁਪੋਸ਼ਣ ਦੀ ਸ਼ਿਕਾਰ ਹੈ। ਪਿਛਲੇ ਸਾਲ 117 ਦੇਸ਼ਾਂ ਦੀ ਸੂਚੀ ਵਿੱਚ ਭਾਰਤ 102ਵੇਂ ਨੰਬਰ ’ਤੇ ਰਿਹਾ ਸੀ। ਇਸ ਸਾਲ ਵੀ ਦੇਸ਼ 'ਚ ਭੁੱਖਮਰੀ ਦੀ ਹਾਲਤ ਤਰਸਯੋਗ ਹੈ। 

ਪੜ੍ਹੋ ਇਹ ਵੀ ਖਬਰ - ਪਰਾਲੀ ਨਾਲ ਅੱਜ ਰੌਸ਼ਨ ਹੋ ਸਕਦਾ ਸੀ ‘ਪੰਜਾਬ’ ਪਰ ਸਰਕਾਰ ਨੇ ਤੋੜਿਆ ਸੁਪਨਾ

ਇਸ ਸਬੰਧ ’ਚ ਜੇਕਰ ਗੁਆਂਢੀ ਦੇਸ਼ਾਂ ’ਤੇ ਝਾਤ ਮਾਰੀ ਜਾਵੇ ਤਾਂ ਇਸ ਸੂਚੀ ਵਿੱਚ ਪਾਕਿਸਤਾਨ ਦਾ 88ਵਾਂ, ਨੇਪਾਲ ਦਾ 73ਵਾਂ, ਬੰਗਲਾਦੇਸ਼ ਦਾ 75ਵਾਂ, ਸ਼੍ਰੀਲੰਕਾ 64ਵੇਂ ਅਤੇ ਮਯਾਂਮਾਰ ਦੇ 78ਵਾਂ ਸਥਾਨ ਹੈ, ਜੋ ਭਾਰਤ ਦੇ ਮੁਕਾਬਲੇ ਬੇਹਤਰ ਸਥਿਤੀ 'ਚ ਹਨ। ਜਦੋਂਕਿ ਅਫਗਾਨਿਸਤਾਨ 99ਵੇਂ ਸਥਾਨ ’ਤੇ ਰਹਿੰਦੇ ਹੋਏ, ਇਸ ਸੂਚੀ ਵਿਚ ਦੱਖਣੀ ਏਸ਼ੀਆ ਦਾ ਇਕਲੌਤਾ ਸਭ ਤੋਂ ਵਧੇਰੇ ਗੰਭੀਰ ਸ਼੍ਰੇਣੀ ਵਾਲਾ ਦੇਸ਼ ਬਣ ਗਿਆ ਹੈ। ਪਰ ਚੀਨ, ਬੇਲਾਰੂਸ, ਯੂਕ੍ਰੇਨ, ਤੁਰਕੀ, ਕਿਊਬਾ ਅਤੇ ਕੁਵੈਤ ਸਣੇ 17 ਦੇਸ਼ਾਂ ਨੇ ਪੰਜ ਤੋਂ ਘੱਟ ਜੀ.ਐੱਚ.ਆਈ. ਸਕੋਰ ਹਾਸਲ ਕਰਕੇ ਚੋਟੀ ਦਾ ਦਰਜਾ ਪ੍ਰਾਪਤ ਕੀਤਾ ਹੈ।

ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਦਰਅਸਲ ਗਲੋਬਲ ਹੂੰਗਰ ਇੰਡੈਕਸ ਇੱਕ ਅਜਿਹਾ ਟੂਲ ਹੈ, ਜੋ ਵਿਸ਼ਵ ਪੱਧਰ ,ਖੇਤਰੀ ਅਤੇ ਰਾਸ਼ਟਰੀ ਪੱਧਰ ਤੇ ਭੁੱਖਮਰੀ ਦੇ ਅੰਕੜਿਆਂ ਦਾ ਲੇਖਾ-ਜੋਖਾ ਕਰਦਾ ਹੈ। ਇਸਦੇ ਮੁੱਖ ਰੂਪ 'ਚ 4 ਅੰਗ ਹਨ :

ਕੁਪੋਸ਼ਣ : ਇਸ ਸਥਿਤੀ 'ਚ ਦੇਸ਼ ਦੀ ਕੁੱਲ ਅਬਾਦੀ ਨੂੰ ਉਪਯੁਕਤ ਤੱਤਾਂ ਨਾਲ ਭਰਪੂਰ ਕੈਲਰੀ ਨਹੀਂ ਮਿਲਦੀ। ਜਿਸ ਕਾਰਨ ਉਸ ਨੂੰ ਇਸ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। 

Child Wasting : ਇਸ ਸਥਿਤੀ 'ਚ ਪੰਜ ਸਾਲ ਤਕ ਦੀ ਉਮਰ ਦੇ ਉਨ੍ਹਾਂ ਬੱਚਿਆਂ ਨੂੰ ਸੂਚੀਬੱਧ ਕੀਤਾ ਜਾਂਦਾ ਹੈ, ਜਿਨਾਂ 'ਚ ਉਚਿਤ ਪੋਸ਼ਕ ਤੱਤਾਂ ਦੀ ਘਾਟ ਦੇ ਚਲਦਿਆਂ ਕੁਪੋਸ਼ਣ ਦਾ ਸ਼ਿਕਾਰ ਹੋਣਾ ਪਿਆ। ਜਿਸ ਕਾਰਨ ਉਨ੍ਹਾਂ ਦੇ ਕੱਦ ਦੇ ਮੁਕਾਬਲੇ ਭਾਰ 'ਚ ਕਮੀ ਆਈ। 

ਕੀ ਤੁਹਾਨੂੰ ਵੀ ਤਣਾਅ ‘ਚ ਆਉਂਦਾ ਹੈ ਬਹੁਤ ਜ਼ਿਆਦਾ ‘ਗੁੱਸਾ’, ਇਨ੍ਹਾਂ ਤਰੀਕਿਆਂ ਨਾਲ ਕਰੋ ਕਾਬੂ

Child Stunting : ਇਸ ਸਥਿਤੀ 'ਚ ਪੰਜ ਸਾਲ ਤਕ ਦੀ ਉਮਰ ਦੇ ਉਨ੍ਹਾਂ ਬੱਚਿਆਂ ਨੂੰ ਸੂਚੀਬੱਧ ਕੀਤਾ ਜਾਂਦਾ ਹੈ, ਜਿਨਾਂ 'ਚ ਉਚਿਤ ਪੋਸ਼ਕ ਤੱਤਾਂ ਦੀ ਘਾਟ ਦੇ ਚਲਦਿਆਂ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ। ਉਮਰ ਦੇ ਹਿਸਾਬ ਨਾਲ ਉਨ੍ਹਾਂ ਬੱਚਿਆਂ ਦੇ ਕੱਦ 'ਚ ਉਚਿਤ ਵਾਧਾ ਨਹੀਂ ਹੋਇਆ। 

Child Mortality : ਇਸ ਸੂਚੀ 'ਚ ਉਹ ਬੱਚੇ ਆਉਂਦੇ ਹਨ, ਜੋ ਪੰਜ ਸਾਲ ਤਕ ਦੀ ਉਮਰ 'ਚ ਕੁਪੋਸ਼ਣ ਦਾ ਸ਼ਿਕਾਰ ਹੋਣ ਕਰਕੇ ਮਰ ਜਾਂਦੇ ਹਨ। ਗਲੋਬਲ ਹੰਗਰ ਇੰਡੈਕਸ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ 5 ਸਾਲ ਤੋਂ ਘੱਟ ਉਮਰ ਦੇ 37.4 ਫ਼ੀਸਦ ਬੱਚਿਆਂ ਦੀ ਲੰਬਾਈ ਉਮਰ ਦੇ ਅਨੁਪਾਤ 'ਚ ਘੱਟ ਵਿਕਸਿਤ ਹੋਈ। ਓਥੇ ਹੀ 17.3 ਫ਼ੀਸਦ ਬੱਚਿਆਂ ਦਾ ਭਾਰ ਉਨ੍ਹਾਂ ਦੀ ਲੰਬਾਈ ਦੇ ਮੁਕਾਬਲੇ ਘੱਟ ਰਿਹਾ। ਇਸ ਤੋਂ ਇਲਾਵਾ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਮੌਤ ਦਰ 7.7% ਰਹੀ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...

ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ


rajwinder kaur

Content Editor

Related News