ਕਿਉਂ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀ ਤਰਜ਼ ’ਤੇ ਸਾਬਕਾ ਫੌਜੀਆਂ ਨੂੰ ਕਰ ਰਹੀ ਹੈ ਅਣਦੇਖਿਆ..?

Friday, Aug 14, 2020 - 11:49 AM (IST)

ਫ਼ੌਜੀ ਇੱਕ ਬਹੁਤ ਹੀ ਵਿਲੱਖਣ ਤੇ ਜੋਸ਼ ਭਰਿਆ ਸ਼ਬਦਾਂ ਵਿੱਚੋ ਇੱਕ ਮਹਾਨ ਸ਼ਬਦ ਹੈ। ਜੋ ਨੌਜਵਾਨ ਦੇਸ਼ ਲਈ ਕੁੱਝ ਕਰਨ ਦੀ ਚਾਅ ਰੱਖਦੇ ਹਨ, ਉਹ ਆਪਣੇ ਲਈ ਫੌਜ਼ ਨੂੰ ਹੀ ਵੱਧ ਅਹਿਮੀਅਤ ਦਿੰਦੇ ਹਨ। ਪਰ ਜੇਕਰ ਫੌਜ਼ ਜਾਂ ਫ਼ੌਜੀ ਸਾਡੇ ਨੌਜਵਾਨਾਂ ਲਈ ਇੱਕ ਪ੍ਰੇਣਾ ਦਾ ਸ੍ਰੋਤ ਅਤੇ ਸੰਦੇਸ਼ ਹਨ ਤਾਂ ਫੇਰ ਇਨ੍ਹਾਂ ਫੌਜ਼ੀ ਵੀਰਾਂ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿੱਤਕਰਾ ਕਿਉਂ ਕਰ ਰਹੀ ਹੈ।

ਫੌਜ਼ੀ ਬਣਨਾ ਜਾਂ ਫ਼ੌਜ ਵਿੱਚ ਭਰਤੀ ਹੋਣਾ ਆਪਣੇ ਆਪ ਨੂੰ ਬਲਦੀ ਭੱਠੀ ਵਿੱਚ ਦੇਣ ਦੇ ਹੀ ਬਰਾਬਰ ਹੁੰਦਾ ਹੈ। ਭਰਤੀ ਦੇ ਦੌਰਾਨ ਤੋਂ ਲੈ ਕੇ ਫ਼ੌਜ ਦੀ ਨੌ ਮਹੀਨੇ ਦੀ ਟ੍ਰੇਨਿੰਗ ਤੱਕ ਹਰੇਕ ਫੌਜ਼ੀ ਪੂਰੇ ਦੇਸ਼ ਲਈ ਆਪਣਾ ਆਪ ਨਿਸ਼ਾਵਰ ਕਰਨ ਤੱਕ ਦਾ ਜਜ਼ਬਾ ਅਤੇ ਹੌਂਸਲਾ ਆਪਣੇ ਅੰਦਰ ਇਕੱਠਾ ਕਰ ਲੈਂਦਾ ਹੈ। ਜ਼ਿਆਦਾਤਰ ਫ਼ੌਜੀ ਆਪਣੀ ਡਿਊਟੀ ਖ਼ਤਰਨਾਕ ਥਾਵਾਂ ਉੱਤੇ ਕਰਦੇ ਹਨ, ਜਿਵੇਂ ਰੇਗਿਸਤਾਨ ਦਾ ਤਾਪਮਾਨ 50 ਡਿਗਰੀ ਤੋਂ ਉੱਪਰ ਹੋਣਾ, ਗਲੇਸ਼ੀਅਰ ਤਲ ਤੋਂ 18500  ਫੁੱਟ ਦੀ ਉਚਾਈ ਤੇ ਤਾਪਮਾਨ 48 ਡਿਗਰੀ ਤੱਕ ਹੋਣਾ। ਦੂਸਰਾ ਉੱਥੇ ਆਕਸੀਜਨ ਦਾ ਘੱਟ ਹੋਣਾ ਜਾਂ ਨਾਮਾਤਰ ਹੀ ਹੁੰਦੀ ਹੈ। ਇਹੋ ਜਿਹੀਆਂ ਸਥਿਤੀਆਂ ਵਿੱਚ ਸਿਰ ਦਾ ਚਕਰਾਉਣਾ ਲਾਜ਼ਮੀ ਹੈ।

ਪੜ੍ਹੋ ਇਹ ਵੀ ਖਬਰ - ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਰੋ ਇਹ ਕੰਮ, ਫਿਰ ਹੋਣਗੇ ਕਈ ਫਾਇਦੇ

ਭਾਵੇਂ ਸਾਡੇ ਜਾਂਬਾਜ਼ ਫ਼ੌਜੀ ਵੀਰਾਂ ਨੇ 1962,1965,1975,1999 ਦੀਆਂ ਚਾਰ ਜੰਗਾਂ ਲੜੀਆਂ। ਇਨ੍ਹਾਂ ਜੰਗਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਫ਼ੌਜੀ ਵੀਰ ਸ਼ਹੀਦ ਵੀ ਹੋਏ ਅਤੇ ਜਿੱਤ ਵੀ ਫ਼ਤਹਿ ਕੀਤੀ। ਭਾਵੇਂ ਅਸੀਂ 130 ਕਰੋੜ ਤੋਂ ਵੱਧ ਆਬਾਦੀ ਵਾਲ਼ੇ ਲੋਕ ਇਨ੍ਹਾਂ ਫੌਜੀਆਂ ਦੇ ਸਹਾਰੇ ਅਰਾਮ ਦੀ ਨੀਂਦ ਸੌਂਦੇ ਹਾਂ ਪਰ ਕਿ ਅਸੀਂ ਇਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦੇ ਰਹੇ ਹਾਂ ਕਿ ਨਹੀਂ।

ਸ਼ਹੀਦ ਹੋਏ ਫ਼ੌਜੀ ਵੀਰਾਂ ਲਈ ਇੱਕ ਦਿਨ ਵਾਸਤੇ ਆਪਣੇ ਆਪਣੇ ਫੇਸਬੁੱਕ ਪੇਜ਼ ਸਲਾਮ, ਜੈ ਹਿੰਦ,ਵਾਹਿਗੁਰੂ ਵਾਹਿਗੁਰੂ ਆਦਿ ਲਿਖਕੇ ਭਰ ਦਿੰਦੇ ਹਾਂ। ਕੀ ਅਸੀਂ ਤੁਸੀਂ ਤੇ ਸਰਕਾਰਾਂ ਨੇ ਇਨ੍ਹਾਂ ਨੂੰ ਜਾਂ ਇਨ੍ਹਾਂ ਦੇ ਪਰਿਵਾਰਾਂ ਦੀ ਕਦੇ ਕਿਸੇ ਨੇ ਮੁੜਕੇ ਸਾਰ ਲਈ ਹੈ। ਸ਼ਾਇਦ ਨਹੀਂ, ਸਰਕਾਰਾਂ ਦੇ ਨਾਲ ਨਾਲ ਅਸੀਂ ਲੋਕ ਵੀ ਇਨ੍ਹਾਂ ਦੀਆਂ ਸੇਵਾਵਾਂ ਨੂੰ ਅੱਖੋਂ ਓਹਲੇ ਕਰ ਦਿੰਦੇ ਹਾਂ।

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ

ਰਿਟਾਇਰਮੈਂਟ ਤੋਂ ਬਾਅਦ ਸਾਬਕਾ ਫੌਜੀਆਂ ਲਈ ਪੰਜਾਬ ਪੁਲਸ ਵਿੱਚ ਭਰਤੀ ਲਈ 13% ਕੋਟਾ ਹੀ ਹੁੰਦਾ ਹੈ, ਪਰ ਇੱਥੇ ਵੀ ਇਨ੍ਹਾਂ ਨੂੰ ਬਣਦਾ ਹੱਕ ਤੇ ਰੁਤਬਾ ਨਹੀਂ ਦਿੱਤਾ ਜਾਂਦਾ, ਕਿਉਂਕਿ ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਤੱਰਕੀ ਵੇਲ਼ੇ 16,24,30 ਸਾਲ ਪਿੱਛੋਂ ਤੱਰਕੀ ਦੇਣੀ ਹੀ ਹੁੰਦੀ ਹੈ। ਭਾਵੇ ਇਨ੍ਹਾਂ ਨੂੰ ਤਨਖਾਹਾਂ ਪਿੱਛਲੇ ਰੁਤਬਿਆਂ ਵਾਲੀਆਂ ਹੀ ਮਿਲਦੀਆਂ ਹਨ ਪਰ ਤੱਰਕੀ ਵਾਲੇ ਸਟਾਰ ਜ਼ਰੂਰ ਮਿਲ ਜਾਂਦੇ ਹਨ।

ਪਰ ਸਾਬਕਾ ਫੌਜੀਆਂ ਨੇ ਆਪਣੀ ਮੁੱਖ ਸ਼ਰਤ ਜਾਂ ਬੇਨਤੀ ਪੱਤਰ ਪ੍ਰਮੁੱਖ ਸਕੱਤਰ ਪੰਜਾਬ ਨੂੰ ਲਿਖਤੀ ਰੂਪ ਵਿੱਚ ਦਿੱਤੀ ਗਈ ਸੀ। ਕੀ ਸਾਡੇ ਵੱਲੋਂ ਫ਼ੌਜ ਵਿੱਚ ਦਿੱਤੀਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਕੇ 16,24,30 ਦੇ ਅਨੁਪਾਤ ਨੂੰ ਘਟਾਕੇ ਸਾਬਕਾ ਫੌਜੀਆਂ ਲਈ 8,12,15,ਕਰਕੇ ਤੱਰਕੀਆਂ ਦਿੱਤੀਆਂ ਜਾਣ ਤਾਂ ਜੋ ਉਨ੍ਹਾਂ ਵੱਲੋਂ ਫ਼ੌਜ ਵਿੱਚ ਨਿਭਾਈ ਗਈ ਡਿਊਟੀ ਉੱਤੇ ਉਹ ਫ਼ਕਰ ਮਹਿਸੂਸ ਕਰਨ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਦੌਰ ’ਚ ਹਰ ਸ਼ਖਸ ਲਈ ਸੈਨੇਟਾਈਜ਼ਰ ਵਰਤਣਾ ਕਿੰਨਾ ਕੁ ਸਹੀ, ਜਾਣੋਂ (ਵੀਡੀਓ) 

ਪਰ ਪੰਜਾਬ ਸਰਕਾਰ ਜਾਂ ਕਾਨੂੰਨ ਮੰਤਰਾਲੇ ਵੱਲੋ ਵੀ ਇਨ੍ਹਾਂ ਦੀਆਂ ਸੇਵਾਵਾਂ ਨੂੰ ਅਣਦੇਖਿਆ ਕਰ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਨੂੰ ਭਰਤੀ ਵੇਲ਼ੇ ਆਮ ਹੀ ਸਿਪਾਹੀਆਂ ਵਾਲ਼ੇ ਰੁਤਬੇ ਨਾਲ ਨਿਵਾਜ਼ਿਆ ਜਾਂਦਾ ਹੈ, ਜਦ ਕੀ ਉਨ੍ਹਾਂ ਦੀਆਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਵੇਖਦਿਆਂ ਹੋਇਆ ਮੁੱਖ ਸਿਪਾਹੀ, ਏ.ਐੱਸ.ਆਈ.ਸਬ ਇੰਸਪੈਕਟਰ. ਇੰਸਪੈਕਟਰ ਆਦਿ ਰੁਤਬਿਆਂ ਨਾਲ਼ ਨਿਵਾਜ਼ਿਆ ਜਾਣਾ ਚਾਹੀਦਾ ਹੈ।

ਜੇਕਰ ਕੋਈ ਵੀ ਫ਼ੌਜੀ ਵੀਰ ਆਪਣੀ ਰਿਟਾਇਰਮੈਂਟ ਤੋਂ ਬਾਅਦ ਪੰਜਾਬ ਪੁਲਸ ਵਿੱਚ ਆਪਣੇ ਕੋਟੇ ਮੁਤਾਬਕ ਦੁਬਾਰਾ ਡਿਊਟੀ ਕਰਨਾ ਚਾਹੁੰਦਾ ਹੈ ਤਾਂ ਉਸ ਵੱਲੋ ਫ਼ੌਜ ਵਿੱਚ ਨਿਭਾਈ ਗਈ ਸੇਵਾ ਦਾ ਪੂਰਾ ਪੂਰਾ ਲਾਭ ਮਿਲਣਾ ਚਾਹੀਦਾ ਹੈ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਚਾਹੀਂਦਾ ਹੈ ਕੀ ਸਾਡੇ ਸਾਬਕਾ ਫੌਜੀਆਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ, ਉਨ੍ਹਾਂ ਨੂੰ ਹਰੇਕ ਮਹਿਕਮੇ ਵਿੱਚ ਬਣਦੀਆਂ ਸਹੂਲਤਾਂ ਤੇ ਇੱਜ਼ਤ ਅਤੇ ਸਨਮਾਨ ਹਰੇਕ ਥਾਵੇਂ ਦਿੱਤਾ ਜਾਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕਿਉਂਕਿ ਸਾਬਕਾ ਫੌਜੀ ਹੀ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਣਾ ਦਾ ਸ੍ਰੋਤ ਹਨ, ਸੋ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਬਿਨਾਂ ਕਿਸੇ ਵੀ ਸ਼ਰਤ ਇਨ੍ਹਾਂ ਫੌਜੀਆਂ ਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਹੀ ਅਸੀਂ ਇੱਕ ਵਧੀਆਂ ਸਮਾਜ ਦੀ ਕਲਪਨਾਂ ਕਰ ਸਕਦੇ ਹਾਂ। ਇਨ੍ਹਾਂ ਸਾਬਕਾ ਫੌਜੀਆਂ ਦਾ ਸਤਿਕਾਰ ਪੂਰੇ ਦੇਸ਼ ਦਾ ਸਤਿਕਾਰ ਹੋਵੇਗਾ।

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ -98550 36444 


rajwinder kaur

Content Editor

Related News