ਕਿਸਾਨ ਮੋਰਚਾ: ਸਾਲ 2020 ਸਨਮਾਨ ਵਾਪਸੀਆਂ ਦੇ ਵਰ੍ਹੇ ਵਜੋਂ ਵੀ ਕੀਤਾ ਜਾਵੇਗਾ ਯਾਦ!

1/8/2021 1:21:52 PM

ਵਰ੍ਹਾ 2020 ਨੂੰ ਜੀ ਆਇਆਂ ਕਹਿੰਦਿਆਂ ਕਿਸੇ ਨੇ ਸੋਚਿਆਂ ਵੀ ਨਹੀਂ ਸੀ ਕਿ ਇਹ ਵਰ੍ਹਾ ਇੰਨ੍ਹਾ ਵਿਲੱਖਣ ਅਤੇ ਮਨੁੱਖਤਾ ਲਈ ਸਹਿਮ ਭਰਿਆ ਹੋਵੇਗਾ। ਵਰ੍ਹੇ ਦੇ ਮਸਾਂ ਢਾਈ ਕੁ ਮਹੀਨੇ ਹੀ ਬੀਤੇ ਸਨ ਕਿ ਮਨੁੱਖਤਾ ਨੂੰ ਕੋਵਿਡ-19 ਦੀ ਮਹਾਂਮਾਰੀ ਨੇ ਐਸਾ ਘੇਰਾ ਪਾਇਆ ਕਿ ਅੱਜ ਤੱਕ ਮੁਕਤੀ ਨਹੀਂ ਮਿਲ ਸਕੀ। ਇਸੇ ਵਰ੍ਹੇ ਹੀ ਬਰਤਾਨੀਆਂ ਵੱਲੋਂ ਇਸ ਲਾਗ ਦੇ ਭਿਆਨਕ ਰੂਪ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ। ਕੋਵਿਡ-19 ਦੀਆਂ ਪਾਬੰਦੀਆਂ ਨੇ ਵਿਸ਼ਵ ਦੇ ਤਕਰੀਬਨ ਸਾਰੇ ਹੀ ਮੁਲਕਾਂ ਦੀ ਅਰਥ ਵਿਵਸਥਾ ਨੂੰ ਬਰੇਕਾਂ ਲਗਾ ਕੇ ਰੱਖ ਦਿੱਤੀਆਂ ਹਨ। ਮੁਲਕਾਂ ਦਾ ਆਪਸੀ ਸੰਬੰਧ ਅੱਜ ਤੱਕ ਪੂਰਨ ਰੂਪ ਵਿੱਚ ਬਹਾਲ ਨਹੀਂ ਹੋ ਸਕਿਆ। ਇਸ ਮਹਾਂਮਾਰੀ ਤੋਂ ਸਹਿਮੇ ਕਿੰਨ੍ਹੇ ਹੀ ਲੋਕਾਂ ਵੱਲੋਂ ਆਤਮ ਹੱਤਿਆ ਕਰ ਲਏ ਜਾਣ ਦੀਆਂ ਖ਼ਬਰਾਂ ਹਨ।

ਪੜ੍ਹੋ ਇਹ ਵੀ ਖ਼ਬਰ - Health Tips: ਹਫ਼ਤੇ ’ਚ ਤਿੰਨ ਦਿਨ ਖਾਓ ਇਹ ਚੀਜ਼, ਘਟੇਗਾ ‘ਦਿਲ ਦੇ ਦੌਰਾ’ ਦਾ ਖ਼ਤਰਾ

ਅੰਦੋਲਨਾਂ ਦਾ ਵਰ੍ਹਾ 2020
ਇਸ ਵਰ੍ਹੇ ਨੂੰ ਅੰਦੋਲਨਾਂ ਦਾ ਵਰ੍ਹਾ ਕਹਿ ਲੈਣਾ ਵੀ ਕੋਈ ਅਤਿਕਥਨੀ ਨਹੀਂ। ਅਮਰੀਕਾ ‘ਚ ਨਸਲੀ ਵਿਤਕਰਿਆਂ ਖ਼ਿਲਾਫ਼ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਭਾਰਤ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਹੋਏ ਪ੍ਰਦਰਸ਼ਨਾਂ ਨੇ ਕੌਮਾਂਤਰੀ ਪੱਧਰ ‘ਤੇ ਲੋਕਾਂ ਦਾ ਧਿਆਨ ਆਪਣੇ ਵੱਲ੍ਹ ਖਿੱਚਿਆ ਹੈ। ਕਈ ਮੁਲਕਾਂ ਵਿੱਚ ਮਹਾਂਮਾਰੀ ਦੀਆਂ ਪਾਬੰਦੀਆਂ ਤੋਂ ਸਤਾਏ ਲੋਕਾਂ ਵੱਲੋਂ ਪ੍ਰਦਰਸ਼ਨ ਕੀਤੇ ਜਾਣ ਦੀਆਂ ਖ਼ਬਰਾਂ ਰਾਹੇ ਬਗਾਹੇ ਪੜ੍ਹਨ ਸੁਨਣ ਨੂੰ ਮਿਲਦੀਆਂ ਰਹੀਆਂ ਹਨ। ਤਕਰੀਬਨ ਸਾਰੇ ਹੀ ਮੁਲਕਾਂ ਵਿੱਚ ਪ੍ਰਦਰਸ਼ਨਕਾਰੀ ਲੋਕਾਂ ਦੇ ਰੋਹ ਸਾਹਮਣੇ ਲਾਗ ਦਾ ਸਹਿਮ ਫਿੱਕਾ ਪੈਂਦਾ ਨਜ਼ਰ ਆਇਆ। ਇਹ ਵੀ ਵਿਲੱਖਣਤਾ ਹੀ ਰਹੀ ਕਿ ਕਿਸੇ ਵੀ ਮੁਲਕ ਵਿੱਚ ਪ੍ਰਦਰਸ਼ਨ ਮਹਾਂਮਾਰੀ ਦੇ ਇਜ਼ਾਫੇ ਦੀ ਵਜ੍ਹਾ ਨਹੀਂ ਬਣੇ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਸ਼ਾਂਤਮਈ ਤਰੀਕੇ ਨਾਲ ਰਾਜਧਾਨੀ ਵੱਲ੍ਹ ਵਧਦੇ ਪ੍ਰਦਰਸ਼ਨਕਾਰੀ ਕਿਸਾਨ
ਸਾਡੇ ਮੁਲਕ ਵਿੱਚ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਕਿਸਾਨਾਂ ਵੱਲੋਂ ਸ਼ੁਰੂ ਹੋਏ ਅੰਦੋਲਨ ਨੇ ਕੌਮਾਂਤਰੀ ਪੱਧਰ ‘ਤੇ ਵੱਖ-ਵੱਖ ਮੁਲਕਾਂ ਦੇ ਨਾਲ ਯੂ.ਐੱਨ.ਓ ਦਾ ਧਿਆਨ ਵੀ ਖਿੱਚਿਆ। ਅਕਤੂਬਰ ਮਹੀਨੇ ਤੋਂ ਪੱਕੇ ਤੌਰ ‘ਤੇ ਸ਼ੁਰੂ ਹੋਇਆ ਅੰਦੋਲਨ ਤਕਰੀਬਨ ਦੋ ਮਹੀਨਿਆਂ ਉਪਰੰਤ ਕੌਮੀ ਰਾਜਧਾਨੀ ਦਿੱਲੀ ਵਿੱਚ ਸ਼ੁਰੂ ਹੋਇਆ। ਦਿੱਲੀ ਪਹੁੰਚਣ ਲਈ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ, ਜਿਸ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ ਉਸ ਨੇ ਵੀ ਕੌਮਾਂਤਰੀ ਪੱਧਰ ‘ਤੇ ਸਭ ਦਾ ਧਿਆਨ ਆਕਰਸ਼ਿਤ ਕੀਤਾ। ਅੰਦੋਲਨਕਾਰੀ ਕਿਸਾਨਾਂ ਨੂੰ ਰੋਕਣ ਲਈ ਜਨਤਕ ਜਾਇਦਾਦ ਦਾ ਸਰਕਾਰਾਂ ਵੱਲੋਂ ਕੀਤਾ ਗਿਆ ਨੁਕਸਾਨ ਇੱਕ ਵਿਲੱਖਣਤਾ ਰਹੀ। ਸ਼ਾਂਤਮਈ ਤਰੀਕੇ ਨਾਲ ਰਾਜਧਾਨੀ ਵੱਲ੍ਹ ਵਧਦੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਪੁਲਸ ਬਲ ਦੇ ਸਹਾਰੇ ਰੋਕਣ ਦੀ ਅਸਫ਼ਲ ਕੋਸ਼ਿਸ਼ ਵੀ ਕੌਮਾਂਤਰੀ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣੀ ਰਹੀ। 

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕਿਸਾਨ ਅੰਦੋਲਨ ’ਚ ਵਿਸ਼ਾਲ ਹੈ ਬਜ਼ੁਰਗ, ਬੱਚੇ ਅਤੇ ਜਨਾਨੀਆਂ ਦੀ ਸ਼ਮੂਲੀਅਤ 
ਕਿਸਾਨ ਅੰਦੋਲਨ ਨੂੰ ਮਿਲਿਆ ਜਨ ਸਮਰਥਨ ਵੀ ਆਪਣੇ ਆਪ ‘ਚ ਮਿਸ਼ਾਲ ਪੈਦਾ ਕਰ ਗਿਆ। ਵਿਆਪਕ ਪੱਧਰ ‘ਤੇ ਸਮਰਥਨ ਪ੍ਰਾਪਤ ਕਰਨ ਵਿੱਚ ਇਹ ਅੰਦੋਲਨ ਨਾ ਕੇਵਲ ਦੇਸ਼ ਦਾ ਸਗੋਂ ਵਿਸ਼ਵ ਦਾ ਪਹਿਲੇ ਨੰਬਰ ਦਾ ਅੰਦੋਲਨ ਬਣ ਗਿਆ। ਸਿੱਧੇ ਤੌਰ ‘ਤੇ ਖੇਤੀ ਨਾਲ ਨਾ ਜੁੜੇ ਲੋਕ ਵੀ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਹਮਾਇਤ ‘ਚ ਰਾਜਧਾਨੀ ਪੁੱਜਦੇ ਵੇਖੇ ਗਏ। ਅੰਦੋਲਨ ਵਿੱਚ ਨੌਜਵਾਨਾਂ ਸਮੇਤ ਬਜ਼ੁਰਗ, ਬੱਚੇ ਅਤੇ ਜਨਾਨੀਆਂ ਦੀ ਸ਼ਮੂਲੀਅਤ ਵੀ ਆਪਣੇ ਆਪ ‘ਚ ਇੱਕ ਵਿਸ਼ਾਲ ਰਹੀ। ਅੰਗਹੀਣ ਵਿਅਕਤੀ ਵੀ ਪ੍ਰਦਰਸ਼ਨ ਦੇ ਮੈਦਾਨ ਵਿੱਚ ਡਟੇ ਵਿਖਾਈ ਦਿੱਤੇ।

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

ਬਿਨਾਂ ਕਿਸੇ ਭੈਅ ਤੋਂ ਸਹਿਯੋਗ ਦੇ ਰਹੇ ਹਨ ਲੋਕ
ਕਿਸਾਨ ਅੰਦੋਲਨ ਲਈ ਹਰ ਵਰਗ ਦੇ ਲੋਕਾਂ ਵੱਲੋਂ ਬਿਨਾਂ ਭੈਅ ਦੇ ਸਹਿਯੋਗ ਦਿੱਤਾ ਗਿਆ। ਵੱਖ-ਵੱਖ ਖੇਤਰਾਂ ‘ਚ ਵਿਲੱਖਣ ਯੋਗਦਾਨ ਲਈ ਭਾਰਤ ਅਤੇ ਸੂਬਾਈ ਸਰਕਾਰਾਂ ਵੱਲੋਂ ਸਨਮਾਨਿਤ ਕੀਤੀਆਂ ਸ਼ਖ਼ਸੀਅਤਾਂ ਵੱਲੋਂ ਸਨਮਾਨ ਵਾਪਸੀ ਜਰੀਏ ਸਰਕਾਰ ਖ਼ਿਲਾਫ਼ ਵਿਲੱਖਣ ਤਰੀਕੇ ਨਾਲ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਾਸ਼ਟਰਪਤੀ ਵੱਲੋਂ ਦਿੱਤੇ ਪਦਮ ਵਿਭੂਸ਼ਣ ਸਨਮਾਨ ਦੀ ਵਾਪਸੀ ਨਾਲ ਸ਼ੁਰੂ ਹੋਇਆ ਸਿਲਸਿਲਾ ਇੱਕ ਅਟੁੱਟ ਸਿਲਸਿਲਾ ਬਣ ਗਿਆ। ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਵੱਲੋਂ ਭਾਸ਼ਾ ਵਿਭਾਗ ਵੱਲੋਂ ਦਿੱਤਾ ਜਾਣ ਵਾਲਾ ਸ਼੍ਰੋਮਣੀ ਪੰਜਾਬੀ ਗਾਇਕ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਸਮਾਜਿਕ, ਧਾਰਮਿਕ, ਸਾਹਿਤਕ, ਰਾਜਸੀ, ਸਿੱਖਿਆ, ਸਭਿਆਚਾਰ, ਖੇਡਾਂ ਅਤੇ ਵਾਤਾਵਰਨ ਸਮੇਤ ਤਮਾਮ ਖੇਤਰਾਂ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਬਦਲੇ ਪ੍ਰਾਪਤ ਕੀਤੇ ਸਨਮਾਨ ਵਾਪਸ ਕਰਨ ਦੀ ਉਤਪੰਨ ਹੋਈ ਲਹਿਰ ਵੀ ਸ਼ਾਇਦ ਅੱਜ ਤੱਕ ਦੇ ਇਤਿਹਾਸ ਦੀ ਸਭ ਤੋਂ ਵਿਲੱਖਣ ਪਿਰਤ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਕੰਮਚੋਰ ਤੇ ਗੱਲਾਂ ਨੂੰ ਲੁਕਾ ਕੇ ਰੱਖਣ ਵਾਲੇ ਹੁੰਦੇ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਹੈਰਾਨੀਜਨਕ ਗੱਲਾਂ

ਕਿਸਾਨੀ ਅੰਦੋਲਨ ਕਰਕੇ ਸਨਮਾਨ ਵਾਪਸੀ ਦਾ ਅੰਕੜਾ ਕਈ ਗੁਣਾਂ ਜ਼ਿਆਦਾ ਰਿਹਾ
ਕਈ ਸਾਹਿਤਕਾਰਾਂ ਅਤੇ ਆਲੋਚਕਾਂ ਵੱਲੋਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕੀਤੇ ਗਏ। ਪਦਮ ਸ੍ਰੀ ਅਤੇ ਅਰਜੁਨ ਅਵਾਰਡ ਜੇਤੂ ਖਿਡਾਰੀਆਂ ਵੱਲੋਂ ਵੀ ਆਪਣੇ ਸਨਮਾਨ ਵਾਪਸ ਕੀਤੇ ਗਏ। ਖੇਤੀ ਵਿਗਿਆਨੀ ਡਾ. ਵਰਿੰਦਰਪਾਲ ਸਿੰਘ ਵੱਲੋਂ ਸਨਮਾਨ ਲੈਣ ਤੋਂ ਇਨਕਾਰ ਕਰਨ ਅਤੇ ਕਿਸਾਨੀ ਸੰਘਰਸ਼ ਦੀ ਹਮਾਇਤ ‘ਚ ਸਟੇਜ ਉੱਪਰ ਹੀ ਆਪਣੀ ਆਵਾਜ਼ ਬੁਲੰਦ ਕਰਨ ਦੀਆਂ ਵੀਡਿਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਹਨ। ਇਸ ਵਰ੍ਹੇ ਸਨਾਮਨ ਪ੍ਰਦਾਨ ਕਰਨ ਨਾਲੋਂ ਸਨਮਾਨ ਵਾਪਸੀ ਦਾ ਅੰਕੜਾ ਕਈ ਗੁਣਾਂ ਜ਼ਿਆਦਾ ਰਿਹਾ। ਵਰ੍ਹਾ 2020 ਨੂੰ ਮਹਾਂਮਾਰੀ ਅਤੇ ਅੰਦੋਲਨਾਂ ਦਾ ਵਰ੍ਹਾ ਕਹਿਣ ਦੇ ਨਾਲ ਨਾਲ ਸਨਮਾਨ ਵਾਪਸੀਆਂ ਦਾ ਵਰ੍ਹਾ ਕਹਿਕੇ ਵੀ ਯਾਦ ਕੀਤਾ ਜਾਇਆ ਕਰੇਗਾ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

ਬਿੰਦਰ ਸਿੰਘ ਖੁੱਡੀ ਕਲਾਂ
ਮੋਬ: 98786-05965


rajwinder kaur

Content Editor rajwinder kaur