ਇਮਤਿਹਾਨ 'ਚ ਫ਼ੇਲ੍ਹ ਹੋਣਾ, ਜ਼ਿੰਦਗੀ 'ਚ ਫੇਲ੍ਹ ਹੋਣਾ ਨਹੀਂ ਹੁੰਦਾ

Thursday, Jun 11, 2020 - 01:21 PM (IST)

ਖੁਸ਼ਬੂ

ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਜ਼ਿੰਦਗੀ ਵਿੱਚ ਹਰ ਕੰਮ ਵਿੱਚ ਸਫਲ ਹੋਵੇ ਕਈ ਵਾਰ ਤੁਸੀਂ ਕਿਸੇ ਕੰਮ 'ਚ ਅਸਫਲ ਹੋ ਜਾਂਦੇ ਹੋ। ਪਰ ਕਿਸੇ ਹੋਰ ਕੰਮ ਵਿੱਚ ਕੁਝ ਵੱਖ ਕਰਕੇ ਦੁਨੀਆ ਨੂੰ ਵਿਖਾਉਂਦੇ ਹੋ। ਇਸ ਲਈ ਸਭ ਤੋਂ ਜਰੂਰੀ ਹੈ ਆਪਣੇ ਦਿਲ ਦੀ ਸੁਣਨਾ ਅਤੇ ਆਪਣੇ ਆਪ ਨੂੰ ਜ਼ਿੰਦਗੀ ਵਿੱਚ ਮੌਕਾ ਦੇਣਾ। 

ਇਸੇ ਤਰ੍ਹਾਂ ਦੀ ਕਹਾਣੀ ਹੈ ਭੋਗਪੂਰ ਦੀ ਇੱਕ ਪੇਟਿੰਗ ਆਧਿਆਪਕ ਕਿਰਨ ਦੀ। ਜੋ ਆਪਣੀ ਜ਼ਿੰਦਗੀ ਵਿੱਚ ਬਹੁਤ ਚੁਪਚਾਪ ਰਹਿੰਦੀ ਅਤੇ ਉਸਨੂੰ ਨਹੀਂ ਪਤਾ ਸੀ ਕਿ ਉਸ ਵਿੱਚ ਕੀ ਖਾਮੀਅਤ ਹੈ। ਪਰ ਜ਼ਿੰਦਗੀ ਵਿੱਚ ਉਸ ਦੁਆਰਾ ਲਏ ਇੱਕ ਫੈਸਲੇ ਨੇ ਉਸਦੀ ਜ਼ਿੰਦੰਗੀ ਦੇ ਨਾਲ-ਨਾਲ ਲੋਕਾਂ ਦੀ ਨਜ਼ਰ 'ਚ ਵੀ ਉਸਦੀ ਇੱਕ ਅਲਗ ਪਛਾਣ ਬਣਾ ਦਿੱਤੀ।

PunjabKesari

ਗਣਿਤ 'ਚ ਨਹੀਂ ਸੀ ਰੁਚੀ
ਕਿਰਨ ਨੇ ਦੱਸਿਆ ਕਿ ਉਹ ਸਕੂਲ ਦੇ ਵੇਲੇ ਬਹੁਤ ਸ਼ਾਂਤ ਰਹਿੰਦੀ ਸੀ। ਕਿਸੇ ਨਾਲ ਜ਼ਿਆਦਾ ਗੱਲ-ਬਾਤ ਨਹੀਂ ਕਰਦੀ ਸੀ। ਉਸ ਦੀ ਗਣਿਤ ਵਿੱਚ ਜ਼ਿਆਦਾ ਰੂਚੀ ਨਹੀਂ ਸੀ। ਗਣਿਤ ਸਮਝਣ ਵਿੱਚ ਉਹ ਪੂਰੀ ਤਰ੍ਹਾਂ ਫੇਲ ਸੀ। 10ਵੀਂ ਵਿੱਚ ਉਨ੍ਹਾਂ ਦੀ ਕੰਮਪਾਟਰਮੇਂਟ ਵੀ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਦੁਬਾਰਾ ਪੇਪਰ ਦਿੱਤੇ ਅਤੇ ਪਾਸ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਸੋਚ ਲਿਆ ਕਿ ਉਹ ਗਣਿਤ ਨਹੀਂ ਪੜਣਗੇ ਪਰ ਇਹ ਵੀ ਸਿੱਖ ਲਿਆ ਕਿ ਪੇਪਰ ਵਿੱਚ ਫੇਲ ਹੋਣਾ ਜ਼ਿੰਦਗੀ ਵਿੱਚ ਫੇਲ ਹੋਣਾ ਨਹੀਂ ਹੁੰਦਾ। 

ਜੇ ਤੁਸੀਂ ਕਿਸੇ ਇੱਕ ਕੰਮ ਵਿੱਚ ਚੰਗੇ ਨਹੀਂ ਤਾਂ ਦੂਜੇ ਕੰਮ ਵਿੱਚ ਚੰਗੇ ਹੋ ਸਕਦੇ ਹੋ। ਇਸ ਲਈ 11ਵੀਂ ਵਿਚ ਉਸ ਨੇ ਆਰਟਸ ਦੀ ਪੜ੍ਹਾਈ ਸ਼ੁਰੂ ਕਿੱਤੀ ਅਤੇ ਪੇਟਿੰਗ ਵਿੱਚ ਐੱਮ. ਏ. ਕਰਕੇ ਹੁਣ ਉਸੇ ਵਿੱਚ ਆਪਣਾ ਕਰੀਅਰ ਬਣਾ ਰਹੀ ਹੈ।

ਪੜ੍ਹੋ ਇਹ ਵੀ- ਸਵੇਰ ਦੀ ਸੈਰ ਦਾ ਕੋਈ ਬਦਲ ਨਹੀਂ, ਆਓ ਜਾਣੀਏ ਇਸਦੇ ਹੈਰਾਨੀਜਨਕ ਫਾਇਦੇ

PunjabKesari

ਬੀ. ਏ. ਵਿੱਚ ਪਹਿਲੀ ਵਾਰ ਫੜਿਆ ਸੀ ਬੁਰਸ਼
ਕਿਰਨ ਨੇ 12ਵੀਂ ਕਰਨ ਤੋਂ ਬਾਅਦ ਆਰਟਸ ਵਿੱਚ ਗ੍ਰੈਜੂਏਸ਼ਨ ਕਰਨ ਬਾਰੇ ਸੋਚਿਆ ਅਤੇ ਬੀ. ਏ. ਵਿੱਚ ਪਹਿਲੀ ਵਾਰ ਬੁਰਸ਼ ਫੜਕੇ ਪੇਟਿੰਗ ਕਰਨੀ ਸ਼ੁਰੂ ਕੀਤੀ। ਜਿਸੇ ਤੋਂ ਬਾਅਦ ਉਨ੍ਹਾਂ ਨੇ ਅੱਜ ਤੱਕ ਕਦੇ ਵੀ ਬੁਰਸ਼ ਦਾ ਸਾਥ ਨਹੀਂ ਛੱਡਿਆ। ਕਿਰਨ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਵਾਰ 12ਵੀਂ ਵਿੱਚ ਕਾਰਡ ਮੇਕਿੰਗ ਵਿੱਚ ਹਿੱਸਾ ਲਿਆ ਅਤੇ ਪਹਿਲਾ ਸਥਾਨ ਹਾਸਿਲ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੂੰ ਲੱਗਾ ਕਿ ਉਹ ਚੰਗੀ ਪੇਟਿੰਗ ਕਰ ਸਕਦੀ ਹੈ ਅਤੇ ਉਨ੍ਹਾਂ ਨੇ ਪੇਟਿੰਗ ਬਣਾਉਣੀ ਸ਼ੁਰੂ ਕੀਤੀ। ਕਾਲਜ ਸਮੇਂ ਕਈ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਖੁਦ ਦੇ ਹੁਨਰ ਬਾਰੇ ਜਾਣਿਆ।

ਪੜ੍ਹੋ ਇਹ ਵੀ- ਕਹਾਣੀ : ‘ਗਲਤਫਹਿਮੀ’, ਜਿਸ ਨਾਲ ਉਜੜੇ ਦੋ ਹੱਸਦੇ ਵੱਸਦੇ ਘਰ

PunjabKesari

ਨੈਸ਼ਨਲ ਲੈਵਲ ’ਤੇ ਚੁਣੀ ਗਈ ਪੇਂਟਿੰਗ  
ਕਾਲਜ ਦੌਰਾਨ ਕਿਰਨ ਨੇ ਵਿਦੇਸ਼ੀ ਕਲਾਕਾਰ ਦੀ ਇੱਕ ਪੇਟਿੰਗ ਬਣਾਈ ਸੀ ਜੋ ਕਿ ਸ਼ੋਭਾ ਸਿੰਘ ਆਰਟ ਗੈਲਰੀ ਦੁਆਰਾ ਨੈਸ਼ਨਲ ਪ੍ਰਦਸ਼ਨੀ ਵਿੱਚ ਪੇਸ਼ ਕੀਤੀ ਗਈ। ਇਸ ਤੋਂ ਕਿਰਨ ਦੀ ਪੇਟਿੰਗ ਸੂਬਾ ਪੱਧਰ ਲਈ ਚੁਣੀ ਗਈ। ਇਸ ਤੋਂ ਕਿਰਨ ਨੇ ਪੇਟਿੰਗ ਵਿੱਚ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਹੁਣ ਸਕੂਲ ਕੇ ਬੱਚਿਆਂ ਨੂੰ ਪੇਂਟਿੰਗ ਸਿੱਖਾ ਰਹੀ ਹੈ।

PunjabKesari

ਸਾਇੰਸ ਛੱਡ ਕੇ ਚੁਣਿਆਂ ਆਟਰਸ ਵਿਸ਼ਾ
ਕਿਰਨ ਨੇ ਦੱਸਿਆ ਕਿ ਜਦ ਉਸਨੇ 12ਵੀਂ ਵਿੱਚ ਆਟਰਸ ਕਰਨ ਦਾ ਫੈਸਲਾ ਲਿਆ ਤਾਂ ਪਹਿਲਾਂ ਉਸਦੇ ਘਰ ਮਾਂ-ਬਾਪ ਤੇ ਨਾਲ ਸਨ ਪਰ ਦਾਦਾ ਜੀ ਚਾਹੁੰਦੇ ਸੀ ਕਿ ਉਹ ਗਣਿਤ ਅਤੇ ਸਾਇੰਸ ਵਿੱਚ ਕਰੀਅਰ ਬਣਾਵੇ। ਪਰ ਉਸ ਨੇ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਕਾਲਜ ਵੇਲੇ ਵੀ ਦਾਦਾ ਜੀ ਨੇ ਉਸਨੂੰ ਸਾਇੰਸ ਅਤੇ ਗਣਿਤ ਦੀ ਪੜ੍ਹਾਈ ਕਰਨ ਲਈ ਕਿਹਾ ਪਰ ਕਿਰਨ ਨੇ ਆਟਰਸ ਕੀਤੀ। ਉਸ ਤੋਂ ਬਾਅਦ ਜਦ ਦੇਸ਼ ਪੱਧਰ ਲਈ ਪੇਟਿੰਗ ਚੁਣੀ ਗਈ ਤਾਂ ਸਾਰੇ ਘਰਦੇ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਦੇ ਇਸ ਹੁਨਰ ਲਈ ਸਭ ਨੇ ਉਨ੍ਹਾਂ ਦਾ ਸਨਮਾਨ ਕੀਤਾ। ਅੱਜ ਕਿਰਨ ਆਪਣੇ ਸਕੂਲ ਦੇ ਬੱਚਿਆ ਲਈ ਪੇਟਿੰਗ ਅਤੇ ਆਰਟ-ਕਰਾਫਟ ਦੀਆਂ ਚੀਜਾਂ ਬਣਾ ਕੇ ਮੁਕਾਬਲਿਆਂ ਵਿੱਚ ਭੇਜਦੀ ਹੈ।  


rajwinder kaur

Content Editor

Related News